ਅਸਲਾ ਲਾਇਸੈਂਸ ਧਾਰਕ ਦੀ ਮੌਤ ਹੋਣ ’ਤੇ ਅਸਲਾ ਲਾਇਸੈਂਸ ਕੈਂਸਲ ਕਰਵਾਉਣ ਲਈ ਪਰਿਵਾਰਕ ਮੈਂਬਰ ਸੇਵਾ ਕੇਂਦਰ ਕਰਨ ਅਪਲਾਈ: ਸੰਦੀਪ ਹੰਸ

ਹੁਸ਼ਿਆਰਪੁਰ, (ਦ ਸਟੈਲਰ ਨਿਊਜ਼): ਜ਼ਿਲ੍ਹਾ ਮੈਜਿਸਟਰੇਟ ਸੰਦੀਪ ਹੰਸ ਨੇ ਦੱਸਿਆ ਕਿ ਜ਼ਿਲ੍ਹੇ ਨਾਲ ਸਬੰਧਤ ਜੇਕਰ ਕਿਸੇ ਅਸਲਾ ਲਾਇਸੈਂਸ ਧਾਰਕ ਦੀ ਮੌਤ ਹੋ ਚੁੱਕੀ ਹੈ, ਤਾਂ ਅਸਲਾ ਲਾਇਸੈਂਸ ਕੈਂਸਲ ਕਰਵਾਉਣ ਲਈ ਪਰਿਵਾਰਕ ਮੈਂਬਰ/ਵਾਰਿਸ ਸੇਵਾ ਕੇਂਦਰ ਵਿਖੇ ਅਪਲਾਈ ਕਰਨ। ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਮ੍ਰਿਤਕ ਅਸਲਾ ਲਾਇਸੈਂਸੀ ਦੇ ਵਾਰਿਸਾਂ ਵਲੋਂ ਇਹ ਕਾਰਵਾਈ ਅਜੇ ਤੱਕ ਨਹੀਂ ਕੀਤੀ ਗਈ, ਤਾਂ ਅਸਲਾ ਲਾਇਸੈਂਸ ਕੈਂਸਲ ਕਰਵਾਉਣ ਸਬੰਧੀ ਤੁਰੰਤ ਸੇਵਾ ਕੇਂਦਰ ਵਿਖੇ ਸੰਪਰਕ ਕੀਤਾ ਜਾਵੇ।

Advertisements

ਉਨ੍ਹਾਂ ਕਿਹਾ ਕਿ ਮ੍ਰਿਤਕ ਅਸਲਾ ਲਾਇਸੈਂਸੀ ਦੇ ਅਸਲਾ ਲਾਇਸੈਂਸ ’ਤੇ ਦਰਜ ਹਥਿਆਰ ਦਾ ਸੇਵਾ ਕੇਂਦਰ ਵਿਚ ਨਿਪਟਾਰਾ ਕੀਤਾ ਜਾ ਰਿਹਾ ਹੈ, ਇਸ ਲਈ ਪਹਿਲ ਦੇ ਆਧਾਰ ’ਤੇ ਅਜਿਹਾ ਅਸਲਾ ਲਾਇਸੈਂਸ ਕੈਂਸਲ ਕਰਵਾਉਣ ਲਈ ਸੰਪਰਕ ਕੀਤਾ ਜਾਵੇ।    

LEAVE A REPLY

Please enter your comment!
Please enter your name here