ਬੁਲੇਟ ਮੋਟਰਸਾਈਕਲ ਤੇ ਕਾਰ ਦਰਮਿਆਨ ਹੋਈ ਟੱਕਰ, ਮੋਟਰਸਾਰੀਕਲ ਚਾਲਕ ਗੰਭੀਰ ਜਖਮੀ

ਸੁਭਾਨਪੁਰ/ਕਪੂਰਥਲਾ , (ਦ ਸਟੈਲਰ ਨਿਊਜ਼)। ਜੀਟੀ ਰੋਡ ਹਮੀਰਾ ਸਥਿੱਤ ਜਗਤਜੀਤ ਫੈਕਟਰੀ ਦੇ ਸਾਹਮਣੇ ਖੜੇ ਟਰੱਕ ਤੇ ਕੈਂਟਰ ਇੱਕ ਵਾਰ ਫਿਰ ਹਾਦਸੇ ਦਾ ਕਾਰਣ ਬਣੇ ਹਨ ਜਿਸ ਦੇ ਚੱਲਦਿਆਂ ਸਵੇਰੇ ਕਰਤਾਰਪੁਰ ਜਿੰਮ ਜਾ ਰਹੇ ਨੋਜਵਾਨ ਦਾ ਸੜਕ ਤੇ ਖੜੇ ਟਰੱਕ ਕਾਰਣ ਕਾਰ ਦਰਮਿਆਨ ਟੱਕਰ ਹੋ ਗਈ ਜਿਸ ਨਾਲ ਮੋਟਰਸਾਈਕਲ ਸਵਾਰ ਨੋਜਵਾਨ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ । ਇਸ ਸਬੰਧੀ ਜਾਣਕਾਰੀ ਦਿੰਦਿਆ ਥਾਣਾ ਸੁਭਾਨਪੁਰ ਦੇ ਸਬ ਇੰਸਪੈਕਟਰ ਗੁਰਜਸਵੰਤ ਸਿੰਘ ਨੇ ਦੱਸਿਆ ਕਿ ਹਾਦਸੇ ਚ ਜਖਮੀ  ਨੋਜਵਾਨ ਬਿੰਨੀ ਪੁੱਤਰ ਬਿੰਦਰ ਸਾਬਕਾ ਸਰਪੰਚ ਵਾਸੀ ਪਿੰਡ ਮੁਰਾਰ  ਰੋਜ਼ਾਨਾ ਦੀ ਤਰਾਂ ਆਪਣੇ ਬੁਲੇਟ ਮੋਟਰਸਾਈਕਲ ਪੀਬੀ 09 ਏ ਜੀ 6499 ਤੇ  ਸਵੇਰੇ ਕਰਤਾਰਪੁਰ ਜਿੰਮ ਜਾ ਰਿਹਾ ਸੀ ਤਾਂ ਅੱਜ ਸਵੇਰੇ ਹਮੀਰਾ ਫੈਕਟਰੀ ਸਾਹਮਣੇ  ਪੈਟਰੋਲ ਪੰਪ ਤੋ ਤੇਲ ਪਵਾ ਕੇ ਜਿਉਂ ਹੀ ਹਾਈਵੇ ਤੇ ਚੜਿਆਂ ਤਾਂ ਪਿੱਛੋਂ ਅਮ੍ਰਿੰਤਸਰ ਦੀ ਤਰਫੋਂ ਆ ਰਹੀ ਤੇਜ਼ ਰਫਤਾਰ ਕਾਰ ਬਲੇਨੋ ਨੰਬਰ ਪੀਬੀ 2 ਈਐੱਫ 4847 ਨੇ ਮੋਟਰਸਾਈਕਲ ਨੂੰ ਪਿੱਛੋ ਟੱਕਰ ਮਾਰ ਦਿੱਤੀ ।

Advertisements

ਜਿਸ ਨਾਲ ਉਕਤ ਮੋਟਰਸਾਈਲ ਸਵਾਰ ਨੋਜਵਾਨ ਸੜਕ ਤੇ ਡਿੱਗ ਕੇ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਤੇ ਰਾਹਗੀਰਾਂ ਵੱਲੋਂ ਤੁਰੰਤ ਉਸਨੂੰ ਕਰਤਾਰਪੁਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਜਿੱਥੇ ਡਿਊਟੀ ਡਾਕਟਰਾਂ ਨੇ ਹਾਲਤ ਗੰਭੀਰ ਦੱਸਦਿਆਂ ਉਸਨੂੰ ਜਲੰਧਰ ਰੈਫਰ ਕਰ ਦਿੱਤਾ। ਚਸ਼ਮਦੀਦਾਂ ਨੇ ਦੱਸਿਆ ਕਿ ਸੜਕ ਤੇ ਖੜੇ ਟਰੱਕ ਕਾਰਨ ਇਹ ਹਾਦਸਾ ਵਾਪਰਿਆ ਹੈ । ਸਬਇੰਸਪੈਕਟਰ ਗੁਰਜਸਵੰਤ ਸਿੰਘ ਨੇ ਦੱਸਿਆ ਕਿ ਕਾਰ ਚਾਲਕ ਮੋਕੇ ਤੇ ਫਰਾਰ ਹੈ ਫਿਲਹਾਲ ਕਾਰ ਨੂੰ ਕਬਜ਼ੇ ਚ ਲੈ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ ਜਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਇਸੇ ਹੀ ਜਗਾ ਤੇ  ਖੜੇ ਟਰੱਕ ਨਾਲ ਵਾਪਰੇ ਹਾਦਸੇ ਦੋਰਾਨ  ਦਰਬਾਰ ਸਾਹਿਬ ਅਮ੍ਰਿੰਤਸਰ ਤੋ ਮੱਥਾ ਟੇਕ ਕੇ ਵਾਪਸ ਲੁਧਿਆਣਾ ਜਾ ਰਹੇ ਇਕੋ ਹੀ  ਪਰਿਵਾਰ ਦੇ 5 ਜੀਆਂ ਦੀ ਮੌਤ ਹੋ ਗਈ ਸੀ

LEAVE A REPLY

Please enter your comment!
Please enter your name here