ਅਧਿਆਪਕ ਨੇ ਪੱਖੇ ਨਾਲ ਫਾਹਾ ਲੈ ਕੇ ਕੀਤੀ ਖੁਦਕੁਸ਼ੀ

ਬਠਿੰਡਾ (ਦ ਸਟੈਲਰ ਨਿਊਜ਼)। ਬਠਿੰਡਾ ਤੋਂ ਇੱਕ ਦੁੱਖਦਾਇਕ ਖ਼ਬਰ ਮਿਲੀ ਹੈ ਜਿੱਥੇ ਇੱਕ ਅਧਿਆਪਕ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸ ਦਈਏ ਕਿ ਜਿਸ ਅਧਿਆਪਕ ਵੱਲੋਂ ਫਾਹਾ ਲਿਆ ਹੈ ਉਹ ਬਠਿੰਡਾ ਦੇ ਇੱਕ ਨਿੱਜੀ ਸਕੂਲ ਵਿੱਚ ਪੜ੍ਹਾਉਂਦਾ ਸੀ ਤੇ ਗਣਿਤ ਦਾ ਅਧਿਆਪਕ ਸੀ।

Advertisements

ਜਾਣਕਾਰੀ ਦਿੰਦਿਆਂ ਜਨ ਸੇਵਾ ਸੰਸਥਾ ਦੇ ਮੈਂਬਰ ਵਿੱਕੀ ਨੇ ਦੱਸਿਆ ਕਿ ਸਾਨੂੰ ਫੋਨ ਆਇਆ ਸੀ ਕਿ ਅਧਿਆਪਕ ਵੱਲੋਂ ਫਾਹਾ ਲਿਆ ਗਿਆ ਹੈ ਤਾਂ ਅਸੀਂ ਮੌਕੇ ਤੇ ਪਹੁੰਚੇ। ਮੌਕੇ ਉੱਤੇ ਆ ਕੇ ਵੇਖਿਆ ਤਾਂ ਉਸਦੀ ਮੌਤ ਹੋ ਗਈ ਸੀ, ਉਸੇ ਸਮੇਂ ਹੀ ਪੁਲਿਸ ਨੂੰ ਸੂਚਿਤ ਕੀਤਾ। ਥਾਣਾ ਸਿਵਿਲ ਲਾਈਨ ਦੇ ਮੁੱਖੀ ਯਾਦਵਿੰਦਰ ਸਿੰਘ ਬਰਾੜ ਨੇ ਕਿਹਾ ਕਿ ਖੁਦਕੁਸ਼ੀ ਦਾ ਮਾਮਲਾ ਹੈ ਪਰ ਫੇਰ ਵੀ ਸਾਡੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here