ਪੰਜਾਬ ਵਕਫ਼ ਬੋਰਡ ਵੱਲੋਂ ਅਹਿਮ ਫੈਸਲਾ: ਪਟਵਾਰੀਆਂ ਦੀ ਵਧਾਈ ਤਨਖ਼ਾਹ ਅਤੇ ਪੈਂਡਿੰਗ ਪੈਨਸ਼ਨਾ ਨੂੰ ਦਿੱਤੀ ਮਨਜ਼ੂਰੀ

ਜਲੰਧਰ (ਦ ਸਟੈਲਰ ਨਿਊਜ਼)। ਪੰਜਾਬ ਵਕਫ਼ ਬੋਰਡ ਵੱਲੋਂ ਇੱਕ ਹੋਰ ਅਹਿਮ ਫ਼ੈਸਲਾ ਲਿਆ ਗਿਆ ਹੈ। ਸੂਬੇ ਵਿੱਚ 3 ਹਜ਼ਾਰ ਪੈਨਸ਼ਨਾ ਨੂੰ ਮਨਜ਼ੂਰੀ ਦਿੱਤੀ ਗਈ ਹੈ ਜਦਕਿ ਇਸ ਦੇ ਪਟਵਾਰੀਆਂ ਦੀ ਤਨਖ਼ਾਹ 15 ਹਜ਼ਾਰ ਰੁਪਏ ਤੋਂ ਵਧਾ ਕੇ 25 ਹਜ਼ਾਰ ਅਤੇ 5 ਹਜ਼ਾਰ ਰੁਪਏ ਟੀ.ਏ. ਦੇਣ ਦਾ ਫ਼ੈਸਲਾ ਕੀਤਾ ਗਿਆ। ਏ.ਡੀ.ਜੀ.ਪੀ. ਮੁਹੰਮਦ ਫਯਾਜ਼ ਫਾਰੂਕੀ ਅਤੇ ਪੰਜਾਬ ਵਕਫ਼ ਬੋਰਡ ਦੇ ਪ੍ਰਸ਼ਾਸਕ ਵੱਲੋਂ ਸੀ.ਈ.ਓ. ਲਤੀਫ ਅਹਿਮਦ ਥਿੰਦ ਨਾਲ ਪੀ.ਏ.ਪੀ. ਵਿਖੇ ਮੀਟਿੰਗ ਕੀਤੀ ਗਈ, ਜਿਸ ਵਿੱਚ ਪੰਜਾਬ ਵਕਫ਼ ਬੋਰਡ ਦੇ ਕਈ ਪੈਂਡਿੰਗ ਮਾਮਲਿਆਂ ਦਾ ਹੱਲ ਕੀਤਾ ਗਿਆ।

Advertisements

ਪੰਜਾਬ ਵਕਫ਼ ਬੋਰਡ ਵੱਲੋਂ ਸੂਬੇ ਵਿੱਚ ਵਿਧਵਾ, ਅੰਗਹੀਣ ਅਤੇ ਬੁਢਾਪਾ ਪੈਨਸ਼ਨ ਦਿੱਤੀ ਜਾਂਦੀ ਹੈ, ਜਿਸ ਸੰਬੰਧੀ ਕਈ ਅਰਜ਼ੀਆਂ ਉਨ੍ਹਾਂ ਕੋਲ ਲੰਮੇ ਸਮੇਂ ਤੋਂ ਪੁੱਜੀਆਂ ਸਨ ਪਰ ਪੈਂਡਿੰਗ ਸਨ। ਸੂਬੇ ਦੇ ਵੱਖ-ਵੱਖ ਜਿਲ੍ਹਿਆਂ ਤੋਂ ਲੋਕਾਂ ਨੇ ਮੰਗ ਕੀਤੀ ਸੀ ਕਿ ਇਹ ਪੈਨਸ਼ਨਾਂ ਨੂੰ ਮਨਜ਼ੂਰੀ ਦਿੱਤੀ ਜਾਵੇ। ਇਸ ਲਈ ਬੋਰਡ ਵੱਲੋਂ 3 ਹਜ਼ਾਰ ਨਵੀਆਂ ਪੈਨਸ਼ਨਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। ਇਸ ਤੋਂ ਬਾਅਦ ਪੰਜਾਬ ਵਕਫ਼ ਬੋਰਡ ਦਾ ਸਾਲਾਨਾ ਪੈਨਸ਼ਨ ਬਜਟ ਲਗਭਗ 9 ਕਰੋੜ ਰੁਪਏ ਹੋਵੇਗਾ ਅਤੇ ਸੂਬੇ ਦੇ ਵੱਖ-ਵੱਖ ਸ਼੍ਰੇਣੀਆਂ ਦੇ ਕਰੀਬ 7200 ਲੋਕਾਂ ਨੂੰ ਪੈਨਸ਼ਨ ਦਿੱਤੀ ਜਾਵੇਗੀ। ਇਸ ਮੌਕੇ ਡਾ.ਮੁਹੰਮਦ ਅਸਲਮ ਅਤੇ ਜ਼ਮੀਲ ਅਹਿਮਦ ਵੀ ਹਾਜ਼ਰ ਸਨ।

LEAVE A REPLY

Please enter your comment!
Please enter your name here