ਪ੍ਰਸ਼ਾਸਨਿਕ ਅਧਿਕਾਰੀ ਸੁੱਤੇ, ਕੇਵਲ ਕਪੂਰਥਲਾ ਵਿੱਚ ਹੀ ਰੋਜ਼ਾਨਾ ਢਾਈ ਕੁਇੰਟਲ ਹੁੰਦੀ ਲਿਫਾਫਿਆਂ ਦੀ ਖਪਤ

ਕਪੂਰਥਲਾ (ਦ ਸਟੈਲਰ ਨਿਊਜ਼) ਰਿਪੋਰਟ: ਗੌਰਵ ਮੜੀਆਂ । ਪੂਰੇ ਦੇਸ਼ ਵਿਚ ਪਲਾਸਟਿਕ ਦੇ ਲਿਫਾਫਿਆਂ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਗਈ ਹੈ ਪਰ ਇਸ ਦੇ ਬਾਵਜੂਦ ਸ਼ਹਿਰ ‘ਚ ਅੱਜ ਵੀ ਪਲਾਸਟਿਕ ਦੇ ਲਿਫਾਫਿਆਂ ਦੀ ਅੰਨ੍ਹੇਵਾਹ ਵਿਕਰੀ ਹੋ ਰਹੀ ਹੈ। ਇਸ ਤੋਂ ਸਾਬਤ ਹੁੰਦਾ ਹੈ ਕਿ ਪ੍ਰਸ਼ਾਸਨ ਨੇ ਲਿਫਾਫਿਆਂ ‘ਤੇ ਸਿਰਫ ਫਾਈਲਾਂ ਵਿੱਚ ਪਾਬੰਦੀ ਲਗਾ ਦਿੱਤੀ ਹੈ। ਕਪੂਰਥਲਾ ਨਗਰ ਨਿਗਮ ਦੀ ਗੱਲ ਕਰੀਏ ਤਾਂ ਨਗਰ ਨਿਗਮ ਦੀ ਹੱਦ ਅੰਦਰ ਹਰ ਜਗ੍ਹਾ ਦੁਕਾਨ ਰੇਹੜੀਆ ਤੇ ਲਿਫਾਫੇ ਇਸਤੇਮਾਲ ਹੋ ਰਹੇ ਹਨ ਅਤੇ ਲਿਫਾਫਿਆਂ ਦੀਆਂ ਦੁਕਾਨਾਂ ‘ਤੇ ਪਲਾਸਟਿਕ ਦੇ ਲਿਫਾਫੇ ਵੇਚੇ ਜਾ ਰਹੇ ਹਨ, ਇਸ ਸਬੰਧੀ ਪ੍ਰਸ਼ਾਸਨ ਵੱਲੋਂ ਪਾਬੰਦੀਸ਼ੁਦਾ ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਅਤੇ ਵਰਤੋਂ ਕਰਨ ਵਾਲਿਆਂ ਖ਼ਿਲਾਫ਼ ਜ਼ਮੀਨੀ ਪੱਧਰ ’ਤੇ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਹੈ।

Advertisements

ਸ਼ਹਿਰ ਦੇ ਕਰੀਬ 80 ਫੀਸਦੀ ਦੁਕਾਨਦਾਰ ਪਾਬੰਦੀਸ਼ੁਦਾ ਲਿਫਾਫਿਆਂ ਦੀ ਅੰਨ੍ਹੇਵਾਹ ਵਰਤੋਂ ਕਰ ਰਹੇ ਹਨ, ਜਿਸ ਕਾਰਨ ਸ਼ਹਿਰ ਵਿੱਚ ਰੋਜ਼ਾਨਾ ਢਾਈ ਤੋਂ ਤਿੰਨ ਕੁਇੰਟਲ ਪੋਲੀਥੀਨ ਦੀ ਵਿਕਰੀ ਹੋ ਰਹੀ ਹੈ। ਜਦੋਂ ਵੀ ਸ਼ਹਿਰ ਵਿੱਚ ਸੀਵਰੇਜ ਦੀ ਸਮੱਸਿਆ ਆਉਂਦੀ ਹੈ ਤਾਂ ਸੀਵਰੇਜ ਵਿੱਚੋਂ ਭਾਰੀ ਮਾਤਰਾ ਚ ਪਲਾਸਟਿਕ ਦੇ ਲਿਫ਼ਾਫ਼ੇ ਹੀ ਨਿਕਲ ਕੇ ਆਉਂਦੇ ਹਨ , ਦੂਜੇ ਪਾਸੇ ਦੁਕਾਨਦਾਰਾਂ ਦਾ ਕਹਿਣਾ ਹੈ ਕਿ  ਸਰਕਾਰ ਨੇ ਪਲਾਸਟਿਕ ਦੇ ਲਿਫਾਫਿਆਂ ‘ਤੇ ਪਾਬੰਦੀ ਲਗਾ ਦਿੱਤੀ ਹੈ, ਪਰ ਸਰਕਾਰ ਨੇ ਅਜੇ ਤੱਕ ਇਸ ਦਾ ਵਿਕਲਪ ਨਹੀਂ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਵੀ ਗਾਹਕ ਨੂੰ ਪਲਾਸਟਿਕ ਦੇ ਲਿਫ਼ਾਫ਼ੇ ਵਿੱਚ ਸਬਜ਼ੀ ਨਹੀਂ ਦੇਣਾ ਚਾਹੁੰਦੇ, ਪਰ ਗਾਹਕ ਆਪਣੇ ਘਰੋਂ ਕੱਪੜੇ ਦਾ ਥੈਲਾ ਨਹੀਂ ਲਿਆ ਰਿਹਾ ਅਤੇ ਦੁਕਾਨਾਂ ਤੋਂ ਕੱਪੜੇ ਦੇ ਲਿਫ਼ਾਫ਼ੇ ਮਿਲ ਰਹੇ ਹਨ, ਜੋ ਬਹੁਤ ਮਹਿੰਗੇ ਹਨ ਅਤੇ ਮਜ਼ਬੂਤੀ ਪੱਖੋਂ ਵੀ ਹਲਕੇ ਹਨ ਜਿਸ ਕਾਰਨ ਉਹ ਪਲਾਸਟਿਕ ਦੀ ਵਰਤੋਂ ਕਰਨ ਲਈ ਮਜਬੂਰ ਹੈ।ਸਬਜ਼ੀਆਂ ਅਤੇ ਫਲਾਂ ਨੂੰ ਲਿਫਾਫਿਆਂ ਵਿੱਚ ਪਾਉਣਾ ਪੈਂਦਾ ਹੈ। 

ਕਿ ਕਹਿਣਾ ਹੈ ਕਾਰਜਸਾਧਕ ਅਧਿਕਾਰੀ ਬ੍ਰਿਜ ਮੋਹਨ ਤਰਿਪਾਠੀ ਦਾ 

ਨਗਰ ਨਿਗਮ ਦੇ ਈ ਓ ਨੇ ਦੱਸਿਆ ਕਿ ਸ਼ਹਿਰ ਵਿਚ ਉਹਨਾਂ ਵੱਲੋਂ ਲੋਕਾਂ ਅਤੇ ਦੁਕਾਨਦਾਰਾਂ ਨੂੰ ਪਲਾਸਟਿਕ ਦੇ ਲਿਫਾਫਿਆਂ ਦੀ ਵਰਤੋਂ ਬੰਦ ਕਰਨ ਸੰਬੰਧੀ ਇਕ ਜਾਗਰੂਕਤਾ ਰੈਲੀ ਦਾ ਆਯੋਜਨ ਵੀ ਕੀਤਾ ਗਿਆ ਹੈ। ਉਪਰੰਤ ਹੁਣ ਸ਼ਹਿਰ ਦੀ ਹਰ ਦੁਕਾਨ ‘ਤੇ ਪਲਾਸਟਿਕ ਦੇ ਲਿਫ਼ਾਫ਼ੇ ਵੇਚਣ ਵਾਲਿਆਂ ਖ਼ਿਲਾਫ਼ ਨਿਗਮ ਵੱਲੋਂ ਕਾਰਵਾਈ ਵੀ ਕੀਤੀ ਜਾ ਰਹੀ ਹੈ ਉਨ੍ਹਾਂ ਦੇ ਚਲਾਨ ਵੀ ਕੀਤੇ ਰਹੇ ਹੈ ਅਤੇ ਹੁਣ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ।

LEAVE A REPLY

Please enter your comment!
Please enter your name here