ਗਵਰਨਰ ਬਨਵਾਰੀ ਲਾਲ ਪ੍ਰੋਹਿਤ ਵੱਲੋਂ ਸੁਨੀਤਾ ਸੱਭਰਵਾਲ ਦੀ ਪੰਜਾਬੀ ਕਾਵਿਯ ਪੁਸਤਕ ‘‘ਸੁਨੀਤਾ ਕੁਝ ਹੋਰ ਸੁਣਾਂ’’ ਦੀ ਘੁੰਢ ਚੁਕਾਈ

ਪਟਿਆਲਾ(ਦ ਸਟੈਲਰ ਨਿਊਜ਼)। ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੋ੍ਰਹਿਤ ਨੇ ਰਾਜ ਭਵਨ ਚੰਡੀਗੜ੍ਹ ਵਿਖੇ ਸੁਨੀਤਾ ਸੱਭਰਵਾਲ ਦੀ ਪੰਜਾਬੀ ਕਾਵਿਯ ਪੁਸਤਕ ‘‘ਸੁਨੀਤਾ ਕੁਝ ਹੋਰ ਸੁਣਾਂ’’ ਦੀ ਘੁੰਢ ਚੁਕਾਈ ਦੀ ਰਸਮ ਅਦਾ ਕੀਤੀ। ਸ੍ਰੀ ਪੁਰੋਹਿਤ ਨੇ ਪੁਸਤਕ ਦੀ ਸ਼ਲਾਘਾ ਕਰਦਿਆਂ ਸੱਭਰਵਾਲ ਜੋੜੀ ਦੇ ਸੁਖਦ ਭਵਿੱਖ ਲਈ ਆਸ਼ੀਰਵਾਦ ਦਿੱਤਾ। ਸਮਾਗਮ ਵਿੱਚ ਹਾਜ਼ਰ ਸੁਨੀਤਾ ਦੇ ਪਤੀ ਸ੍ਰੀ ਪ੍ਰਾਣ ਸੱਭਰਵਾਲ ਨਿਰਦੇਸ਼ਕ ਨੈਸ਼ਨਲ ਥ੍ਰੀਏਟਰ ਆਟਰਸ ਸੁਸਾਇਟੀ (ਨਟਾਸ) ਪਟਿਆਲਾ ਨੇ ਦੱਸਿਆ ਕਿ ਉਹਨਾਂ ਅਤੇ ਸੁਨੀਤਾ ਸਮੇਤ ਆਪਣੇ ਪੁੱਤਰ ਐਸ.ਪੀ. ਵਿਕਾਸ ਅਤੇ ਸੱਭਰਵਾਲ ਪਰਿਵਾਰ ਦੇ ਨਾਲ-ਨਾਲ ਕਲਾ ਪ੍ਰੇਮੀਆਂ ਨੇ ਰਾਜਪਾਲ ਸ੍ਰੀ ਬਨਵਾਰੀ ਲਾਲ ਪੁਰੋਹਿਤ ਵੱਲੋਂ ਮਿਲੇ ਨਿੱਘੇ ਪਿਆਰ-ਸਨੇਹ ਲਈ ਧੰਨਵਾਦ ਕਰਦਿਆਂ ਉਹਨਾਂ ਦੇ ਪਰਿਵਾਰ ਦੀ ਸੁਖ ਸ਼ਾਂਤੀ ਅਤੇ ਸਮਰਿਧੀ ਲਈ ਸ਼ੁਭ ਇੱਛਾਵਾਂ ਭੇਟ ਕੀਤੀਆਂ। ਸੱਭਰਵਾਲ ਨੇ ਰਾਜਪਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜੋ ਉਹਨਾਂ ਨੇ ਉੱਤਰੀ ਖੇਤਰ ਸਭਿੱਆਚਾਰਕ ਕੇਂਦਰ ਪਟਿਆਲਾ ਚ ਨਵੇਂ ਬਕਾਇਦਾ ਅਨੁਭਵੀ ਡਾਇਰੈਕਟਰ ਜਨਾਬ ਐਮ ਫੁਰਕਾਨ ਖਾਨ ਦੀ ਨਿਯੁਕਤੀ ਕੀਤੀ ਹੈ ਇਸ ਨਾਲ ਪੰਜਾਬੀ ਭਾਸ਼ਾ ਅਤੇ ਰੰਗ ਮੰਚ ਨੂੰ ਨਾ ਕੇਵਲ ਪੰਜਾਬ ਸਗੋਂ ਕੇਂਦਰ ਤਹਿਤ ਅੱਠ ਰਾਜਾਂ ਵਿੱਚ ਬਲ ਮਿਲੇਗਾ।

Advertisements

LEAVE A REPLY

Please enter your comment!
Please enter your name here