Sunday, October 25, 2026
Home Punjab ਐਸੋਸੀਏਸ਼ਨ ਆਫ ਐਲਾਇਨਸ ਕਲੱਬ ਇੰਟਰਨੈਸ਼ਨਲ ਨੇ ਕਲੱਬ ਵਲੋਂ ਸਕੂਲ ਦੀ ਗਰਾਊਂਡ ਵਿੱਚ...

ਐਸੋਸੀਏਸ਼ਨ ਆਫ ਐਲਾਇਨਸ ਕਲੱਬ ਇੰਟਰਨੈਸ਼ਨਲ ਨੇ ਕਲੱਬ ਵਲੋਂ ਸਕੂਲ ਦੀ ਗਰਾਊਂਡ ਵਿੱਚ ਲਗਾਏ ਪੌਦੇ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਐਲਾਇਨਸ ਕਲੱਬ ਕਪੂਰਥਲਾ ਕਿੰਗਜ਼ ਨੇ ਪ੍ਰਧਾਨ ਐਲੀ ਸੰਦੀਪ ਸਿੰਘ ਅਟਵਾਲ ਅਤੇ ਮੁੱਖ ਮਹਿਮਾਨ ਐਲੀ. ਐਮ.ਪੀ ਸਿੰਘ ਬਿਨਾਕਾ ਡਿਸਟ੍ਰਿਕਟ ਗਵਰਨਰ ਦੀ ਅਗਵਾਈ ਵਿੱਚ ਸਰਕਾਰੀ ਐਲੀਮੈਂਟਰੀ ਸਕੂਲ ਔਜਲਾ ਜੋਗੀ ਵਿਚ ਬੱਚਿਆਂ ਨੂੰ ਪੀਣ ਵਾਲੇ ਪਾਣੀ ਦੀਆਂ ਬੋਤਲਾਂ ਅਤੇ ਸਟੇਸ਼ਨਰੀ ਵੰਡੀਆਂ ਅਤੇ ਡਿਸਟ੍ਰਿਕਟ ਗਵਰਨਰ ਵਲੋਂ 18 ਜੁਲਾਈ ਤੋਂ 24 ਜੁਲਾਈ ਤੱਕ ਪੌਦੇ ਲਾਉਣ ਦੀ ਪ੍ਰਕਿਰਿਆ ਦੇ ਤਹਿਤ ਸਕੂਲ ਦੀ ਗਰਾਊਂਡ ਵਿੱਚ ਪੌਦੇ ਵੀ ਲਗਾਏ ਗਏ। ਬਿਨਾਕਾ ਨੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੂੰ ਪੋਦਿਆਂ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ।

Advertisements

ਇਸ ਮੌਕੇ ਤੇ ਵਾਈਸ ਡਿਸਟ੍ਰਿਕਟ ਗਵਰਨਰ ਪਵਨਜੀਤ ਸਿੰਘ ਵਾਲੀਆ ਨੇ ਦੱਸਿਆ ਕਿ ਉਨ੍ਹਾਂ ਦੀ ਕਲੱਬ ਜਲਦੀ ਹੀ ਇਸ ਸਕੂਲ ਨੂੰ ਅਡਾਪਟ ਕਰੇਗੀ ਅਤੇ ਇਸ ਅੰਦਰ ਸਾਰੀਆਂ ਸਹੂਲਤਾਂ ਪ੍ਰਦਾਨ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਰਿਆਂ ਦਾ ਧੰਨਵਾਦ ਕੀਤਾ। ਡਿਸਟ੍ਰਿਕਟ ਕੈਬਨਿਟ ਸੈਕਟਰੀ ਰਾਜੇਸ਼ ਸਾਹਨੀ, ਡਿਸਟ੍ਰਿਕਟ ਪੀਆਰਓ ਜਗਨ ਨਾਥ ਸੈਨੀ, ਸੈਕਟਰੀ ਮਨਦੀਪ ਸਿੰਘ, ਐਮ ਕੇ ਸ਼ਰਮਾ, ਰਾਜਪਾਲ ਐਰੀ, ਸੁਖਵਿੰਦਰ ਸਿੰਘ ਜਿੰਮੀ, ਗੁਰਨਾਮ ਸਿੰਘ, ਹਰਪ੍ਰੀਤ ਸਿੰਘ, ਹਰਮਨਦੀਪ ਸਿੰਘ, ਸਕੂਲ ਸਟਾਫ ਤੇ ਬੱਚੇ ਹਾਜ਼ਰ ਸਨ।

LEAVE A REPLY

Please enter your comment!
Please enter your name here