
ਰੂਪਨਗਰ (ਦ ਸਟੈਲਰ ਨਿਊਜ਼), ਰਿਪੋਰਟ-ਧਰੂਵ ਨਾਰੰਗ। ਸਾਨੂੰ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ ਨੂੰ ਵਾਤਾਵਰਣ ਦਿਵਸ ਵੱਜੋਂ ਇਕ ਇਕ ਬੂਟਾ ਲਗਾ ਕੇ ਮਨਾਉਣਾ ਚਾਹੀਦਾ ਹੈ। (ਰੋਟਰੀ ਕਲੱਬ ਰੋਪੜ ਸੈਂਟਰਲ) ਰੋਟਰੀ ਕਲੱਬ ਰੋਪੜ ਸੈਂਟਰਲ ਵਲੋਂ ਵਿਸ਼ਵ ਵਾਤਾਵਰਣ ਦਿਵਸ ਮੌਕੇ ਬੂਟੇ ਲਗਾ ਕੇ ਵਾਤਾਵਰਣ ਨੂੰ ਬਚਾਉਣ ਦਾ ਸੰਦੇਸ਼ ਦਿੱਤਾ। ਇਸ ਮੌਕੇ ਵਲੋਂ ਰੂਪਨਗਰ ਦੇ ਖੇਡ ਸਟੇਡੀਅਮ ਵਿੱਖੇ ਪੰਜ ਬੂਟੇ ਲਗਾਏ ਗਏ ਤੇ ਇਸਦੇ ਨਾਲ ਹੀ ਆਉਣ ਵਾਲੇ ਦੋ ਮਹੀਨਿਆ ਚ ਇੱਕ ਹਜਾਰ ਬੂਟੇ ਲਗਾਉਣ ਦੇ ਸੰਕਲਪ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ ਨੇ ਕਿਹਾ ਕਿ ਸਾਨੂੰ ਸਭ ਨੂੰ ਆਪਣੀ ਨੈਤਿਕ ਜਿੰਮੇਵਾਰੀ ਸਮਝਦੇ ਹੋਏ ਵੱਧ ਤੋਂ ਵੱਧ ਬੂਟੇ ਲਗਾਉਣ ਦੇ ਨਾਲ-ਨਾਲ ਲਗਾਏ ਗਏ ਬੂਟਿਆਂ ਦੀ ਸਾਂਭ-ਸੰਭਾਲ ਕਰ ਉਹਨਾਂ ਦਾ ਪਾਲਣ ਪੋਸ਼ਣ ਕਰਨ ਦਾ ਸੰਦੇਸ਼ ਦਿੱਤਾ। ਉਨ੍ਹਾਂ ਕਿਹਾ ਕਿ ਅੱਜ ਦੇ ਇਸ ਸਮੇਂ ਵਿਚ ਗੰਧਲੇ ਹੁੰਦੇ ਜਾ ਰਹੇ ਵਾਤਾਵਰਣ ਨੂੰ ਬਚਾਉਣ ਦੇ ਲਈ ਆਪਣੇ ਆਲੇ ਦੁਆਲੇ ਵੱਧ ਚੜ੍ਹ ਕੇ ਬੂਟੇ ਲਗਾਉਣ ਦੀ ਸਖ਼ਤ ਤੋਂ ਸਖ਼ਤ ਲੋੜ ਹੈ। ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਰੋਟੇਰੀਅਨ ਅਮਨਪ੍ਰੀਤ ਸਿੰਘ ਕਾਬੜਵਾਲ, ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ, ਰੋਟੇਰੀਅਨ ਡਾਕਟਰ ਸਾਈਲੇਸ਼ ਸ਼ਰਮਾਂ ਨੇ ਕਿਹਾ ਕਿ ਸਾਨੂੰ ਸਭ ਨੂੰ ਗੁਰਬਾਣੀ ਦੇ ਸੰਦੇਸ਼ ”ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ॥ ” ਤੋਂ ਸੇਧ ਲੈਂਦੇ ਹੋਏ ਵਾਤਾਵਰਣ ਨੂੰ ਬਚਾਉਣ ਦਾ ਪ੍ਰਣ ਲੈਣਾ ਚਾਹੀਦਾ ਹੈ ਅਤੇ ਵੱਧ ਤੋਂ ਵੱਧ ਬੂਟੇ ਲਗਾਉਣੇ ਚਾਹੀਦੇ ਹਨ।

ਇਸਦੇ ਨਾਲ ਹੀ ਉਹਨਾ ਕਿਹਾ ਕਿ ਰੋਟਰੀ ਕਲੱਬ ਰੋਪੜ ਸੈਂਟਰਲ ਵੱਲੋਂ ਬੀਤੇ ਪਿਛਲੇ ਸਾਲਾਂ ਚ ਵੀ ਵਾਤਾਵਰਣ ਦੀ ਸਾਂਭ-ਸੰਭਾਲ ਲਈ ਵੱਡੀ ਪੱਧਰ ਤੇ ਬੂਟੇ ਲਗਾਏ ਤੇ ਮਿਨੀ ਜੰਗਲ ਲਗਾਏ ਇਸਦੇ ਨਾਲ ਹੀ ਐਨ ਸੀ ਸੀ ਅਕੈਡਮੀ ਰੂਪਨਗਰ ਵਿਖੇ ਵੀ ਬੂਟੇ ਲਗਾਏ ਜੋ ਕਿ ਬਹੁਤ ਹੀ ਸਾਂਭ-ਸੰਭਾਲ ਨਾਲ ਚੱਲ ਰਹੇ ਹਨ। ਇਸ ਮੌਕੇ ਸਾਰੇ ਹੀ ਰੋਟੇਰੀਅਨਾਂ ਨੇ ਸ਼ੰਦੇਸ਼ ਦਿੰਦੇ ਹੋਏ ਕਿਹਾ ਕਿ ਸਾਨੂੰ ਸਾਰਿਆਂ ਨੂੰ ਆਪਣੇ ਜਨਮ ਦਿਨ, ਵਿਆਹ ਦੀ ਵਰ੍ਹੇਗੰਢ, ਬੱਚਿਆਂ ਦੇ ਜਨਮਦਿਨ ਤੇ ਇਕ ਬੂਟਾ ਲਗਾ ਕੇ ਓਸ ਦੀ ਸਾਂਭ-ਸੰਭਾਲ ਕਰਨੀ ਚਾਹੀਦੀ ਹੈ ਇਸਦੇ ਨਾਲ ਅਸੀ ਇਕ ਸਾਲ ਚ ਇਕ ਬੂਟਾ ਲਗਾ ਕੇ ਓਸ ਦਾ ਵਧੀਆ ਢੰਗ ਨਾਲ ਪਾਲਣ ਪੋਸ਼ਣ ਕਰ ਸਕਦੇ ਹਾ।ਇਸਦੇ ਨਾਲ ਹੀ ਉਹਨਾ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਖੇਤਾਂ ਦੀਆਂ ਮੋਟਰਾਂ ਤੇ ਮਿਨੀ ਜੰਗਲ ਲਗਾ ਸਕਦੇ ਹਨ ਜਿਨਾਂ ਵਿਚ ਓਹ ਫਲਦਾਰ ਬੂਟੇ ਲਗਾਉਣ ਤਾਂ ਜੋ ਇਨਸਾਨਾ ਦੇ ਨਾਲ-ਨਾਲ ਪੰਛੀਆਂ ਦੇ ਖਾਣ ਦਾ ਵੀ ਪ੍ਰਬੰਧ ਹੋ ਸਕੇ ਤੇ ਉਹ ਵੀ ਵਧੀਆ ਜੀਵਨ ਬਤੀਤ ਕਰ ਸਕਣ।
ਇਸ ਮੌਕੇ ਰੋਟਰੀ ਕਲੱਬ ਰੋਪੜ ਸੈਂਟਰਲ ਦੇ ਪ੍ਰਧਾਨ ਅਜਮੇਰ ਸਿੰਘ, ਰੋਟੇਰੀਅਨ ਐਡਵੋਕੇਟ ਕੁਲਤਾਰ ਸਿੰਘ, ਰੋਟੇਰੀਅਨ ਐਡਵੋਕੇਟ ਅਮਨਪ੍ਰੀਤ ਸਿੰਘ ਕਾਬੜਵਾਲ, ਰੋਟੇਰੀਅਨ ਡਾਕਟਰ ਸਾਈਲੇਸ਼ ਸ਼ਰਮਾ ,ਰੋਟੇਰੀਅਨ ਸ਼ਿਵ ਕੁਮਾਰ ਤੇ ਹੋਰ ਵਾਤਾਵਰਣ ਪ੍ਰੇਮੀ ਹਾਜਰ ਸਨ।












