ਨੋਜਵਾਨਾਂ ਨੂੰ ਰੁਜ਼ਗਾਰ ਦੇ ਵਧੇਰੇ ਮੌਕੇ ਪ੍ਰਦਾਨ ਕਰਨ ਲਈ ਸ਼ੁਰੂ ਕੀਤੇ ਜਾਣਗੇ ਕਿਤਾ ਮੁੱਖੀ ਕੋਰਸ: ਪ੍ਰਿੰਸੀਪਲ ਰਚਨਾ ਕੌਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਦੇ ਨੌਜਵਾਨਾਂ ਵਿੱਚ ਨਵੀਂ ਜਾਗ੍ਰਿਤੀ ਪੈਦਾ ਕਰਨ ਦੇ ਮੰਤਵ ਨਾਲ ਪੰਜਾਬ ਦੇ ਮੁੱਖ ਮੰਤਰੀ ਸ਼੍ਰੀ ਭਗਵੰਤ ਮਾਨ ਦੀ ਅਗਵਾਈ ਵਿੱਚ ਤਕਨੀਕੀ ਸਿੱਖਿਆ ਵਿਭਾਗ ਦੇ ਸਕੱਤਰ ਸ੍ਰੀ ਰਾਹੁਲ ਭੰਡਾਰੀ ਅਤੇ ਡਾਇਰੈਕਟਰ ਸ਼੍ਰੀ ਡੀ. ਪੀ . ਐਸ ਖਰਬੰਦਾ ਦੀ ਰਿਹਨੁਮਾਈ ਹੇਠ ਸਰਕਾਰੀ ਪੋਲੀਟੈਕਨਿਕ ਕਾਲਜ ਹੁਸ਼ਿਆਰਪੁਰ ਵਿਖੇ ਕਮਿਊਨਟੀ ਡਿਵੈਲਪਮੈਂਟ  ਥਰੂ ਪੋਲੀਟੈਕਨਿਕ ਸਕੀਮ ਅਧੀਨ ਘੱਟ ਸਮੇਂ ਦੇ  6-6  ਮਹੀਨਿਆਂ ਦੇ ਕੋਰਸ ਸ਼ੁਰੂ ਕੀਤੇ ਜਾਣਗੇ ਤਾਂ ਕਿ ਨੋਜਵਾਨ ਵਰਗ ਇਨ੍ਹਾਂ ਕੋਰਸਾਂ ਨੂੰ ਅਪਣਾ ਕੇ  ਸਵੈ ਰੋਜ਼ਗਾਰ ਰਾਂਹੀ ਪੰਜਾਬ ਦੀ  ਤਰੱਕੀ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਪਾ ਸਕਣ।

Advertisements

ਕਾਲਜ  ਦੀ ਪ੍ਰਿੰਸੀਪਲ ਸ੍ਰੀਮਤੀ ਰਚਨਾ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਹ ਕੋਰਸ ਇਲਾਕੇ ਦੀਆਂ ਉਦਯੋਗਿਕ ਇਕਾਈਆਂ ਦੀ ਮੰਗ ਅਨੁਸਾਰ ਹੀ ਖੋਲੇ ਜਾਣਗੇ ਤਾਂ ਕਿ ਨੋਜਵਾਨਾਂ ਲਈ ਵੱਧ ਤੋਂ ਵੱਧ ਰੁਜ਼ਗਾਰ ਦੇ ਮੌਕੇ ਵੀ ਪੈਦਾ ਕੀਤੇ ਜਾ ਸਕਣ ।

LEAVE A REPLY

Please enter your comment!
Please enter your name here