ਕਿਸਾਨ ਮਜ਼ਦੂਰ ਏਕਤਾ ਹਸਪਤਾਲ ਸ਼ੁਰੂ, ਲੋਕਾਂ ਲਈ ਵਰਦਾਨ ਸਾਬਿਤ ਹੋਵੇਗਾ: ਅਹੀਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਪ੍ਰਸ਼ੋਤਮ ਰਾਜ ਅਹੀਰ ਸੂਬਾ ਪ੍ਰਧਾਨ ਲੇਬਰ ਵਿੰਗ ਸੰਯੁਕਤ ਸਮਾਜ ਮੋਰਚਾ ਪੰਜਾਬ ਵਲੋਂ ਕਿਸਾਨ ਮਜ਼ਦੂਰ ਏਕਤਾ ਹਸਪਤਾਲ (ਦਿੱਲੀ ਮੋਰਚਾ ) ਜਲੰਧਰ-ਪਠਾਨਕੋਟ ਹਾਈਵੇ ਭੋਗਪੁਰ ਨੇੜੇ ਅੱਡਾ ਚੋਲਾਗ ਵਿਖੇ ਮੇਨ ਹਾਈਵੇ ਉਪਰ ਬਣਿਆ ਹੈ। ਜਿਸ ਦੀ ਸ਼ੁਰੂਆਤ ਅੱਜ ਸਮੂਹ ਸਮਾਜ ਸੇਵੀ ਸਾਥੀਆਂ ਦੀ ਹਾਜਰੀ ਵਿੱਚ ਇੱਕ ਵਿਸ਼ਾਲ ਸਮਾਗਮ ਕਰਵਾ ਕੇ ਕੀਤੀ ਗਈ । ਇਥੇ ਹਾਜ਼ਰੀ ਲਗਵਾਉਣ ਦਾ ਸ਼ੁਭ ਮੌਕਾ ਮਿਲਿਆ।

Advertisements

ਇਹ ਹਸਪਤਾਲ ਆਉਣ ਵਾਲੇ ਸਮੇਂ ਵਿੱਚ ਗਰੀਬ ਗੁਰਬੇ ਤੇ ਲੋੜਵੰਦਾਂ ਦੀ ਸੇਵਾ ਕਰਕੇ ਪੂਰੇ ਪੰਜਾਬ ਵਿੱਚ ਵੱਡੀ ਪਛਾਣ ਬਣਾਉਗਾ ਕਿਉਂਕਿ ਸਤਿਕਾਰਯੋਗ ਖਾਲਸਾ ਏਡ ਦੇ ਜਿੰਮੇਵਾਰ ਸਾਥੀਆਂ ਨੇ ਇਸ ਸੇਵਾ ਵਿੱਚ ਹਮੇਸ਼ਾ ਹਾਜ਼ਰ ਰਹਿਣ ਦਾ ਐਲਾਨ ਕੀਤਾ ਹੈ ਤੇ ਇਸ ਦੀ ਸ਼ੁਰੂਆਤ ਵੀ ਸਤਿਕਾਰਯੋਗ ਜ਼ਿੰਮੇਵਾਰ ਸਾਥੀਆਂ ਦੀ ਹਾਜਰੀ ਵਿੱਚ ਹੋਈ ਹੈ ਤੇ ਇਥੇ ਮੁੱਖ ਸੇਵਾਦਾਰ ਅਮਰਜੀਤ ਸਿੰਘ ਜੀ ਚੋਲਾਗ ਹਨ। ਜਿਨ੍ਹਾਂ ਨੇ ਦਿੱਲੀ ਮੋਰਚੇ ਵਿਚ ਵੀ ਬਹੁਤ ਸੇਵਾ ਕੀਤੀ।

LEAVE A REPLY

Please enter your comment!
Please enter your name here