ਸਿਖਲਾਈ ਕੋਰਸ ਦੇ ਸਮਾਪਤੀ ਸਮਾਰੋਹ ‘ਤੇ 30 ਸਿਖਿਆਰਥੀਆਂ ਨੂੰ ਸਰਟਫਿਕੇਟ ਵੰਡੇ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸਮਾਜ ਸੇਵੀ ਸੰਸਥਾ ‘ਬੈਪਟਿਸਟ ਚੈਰੀਟੇਬਲ ਸੁਸਾਇਟੀ’ ਵਲੋਂ ਘਰੇਲੂ,ਜ਼ਮੀਨ ਰਹਿਤ,ਅਨਪੜ੍ਹ ਔਰਤਾਂ ਨੂੰ ਜੁਆਇੰਟ ਲਾਇਬਿਲਟੀ ਗਰੁੱਪ ਦੀ ਮੁਹਿੰਮ ਨਾਲ ਜੋੜ ਕੇ, ਕਿੱਤਾ ਮੁਖੀ ਸਿਖਲਾਈ ਦੇ ਕੇ  ਛੋਟੇ ਕਾਰੋਬਾਰ ਸ਼ੁਰੂ ਕਰਨ ਲਈ ਉਤਸ਼ਾਹਿਤ ਕਰਨ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ। ਜਿਸਦੀ ਕੜੀ ਵਜੋਂ ਪਿੰਡ,ਸੈਫਲਾਬਾਦ ਵਿਖੇ ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਦੀ ਅਗਵਾਈ ਹੇਠ ਉੱਦਮੀ ਔਰਤਾਂ ਲਈ ਇੱਕ ਮਹੀਨਾ ਚਲਾਏ ਗਏ ਸਿਲਾਈ ਕਢਾਈ ਦੇ ਕੋਰਸ ਦਾ ਸਮਾਪਨ ਸਮਾਰੋਹ ਕਰਵਾਇਆ ਗਿਆ। ਇਸ ਸਮਾਗਮ ਵਿੱਚ ਪੰਜਾਬ ਗ੍ਰਾਮੀਣ ਬੈਂਕ ਦੇ ਜਨਰਲ ਮੈਨੇਜਰ ਮੇਹਰ ਚੰਦ ਹੋਰਾਂ ਬਤੌਰ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਸੰਸਥਾ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਮੁੱਖ ਮਹਿਮਾਨ ਦਾ ਸਵਾਗਤ ਗੁਲਦਸਤਾ ਦੇ ਕੇ ਕੀਤਾ। ਸਮਾਗਮ ਦੌਰਾਨ ਸੋਸਾਇਟੀ ਦੇ ਜਨਰਲ ਸੈਕਟਰੀ ਬਰਨਬਾਸ ਰੰਧਾਵਾ ਨੇ ਸੋਵਾਇਟੀ ਦੁਆਰਾ ਚਲਾਏ ਜਾ ਰਹੇ ਵਿਕਾਸ ਕਾਰਜਾਂ ਦੀ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ।

Advertisements

ਸਿਖਲਾਈ ਪ੍ਰਾਪਤ ਚੁੱਕੀਆਂ ਉਦਮੀ ਔਰਤਾਂ ਨੂੰ ਸੰਬੋਧਨ ਕਰਦਿਆਂ ਮੇਹਰ ਚੰਦ ਜਨਰਲ ਮੈਨੇਜਰ ਪੰਜਾਬ ਗ੍ਰਾਮੀਣ ਬੈਂਕ ਨੇ ਕਿਹਾ ਕਿ ਜ਼ਿਮੇਵਾਰੀ, ਲਗਨ ਅਤੇ ਦ੍ਰਿੜ੍ਹਤਾ ਵਾਲੇ ਵਿਅਕਤੀ ਹੀ ਹਮੇਸ਼ਾਂ ਕਾਮਯਾਬ ਹੁੰਦੇ ਹਨ। ਮੰਜ਼ਿਲ ਸਾਬਤ ਕਰਨ ਲਈ ਖੂਨ ਪਸੀਨਾ ਇੱਕ ਕਰਨਾ ਪੈਂਦਾ ਹੈ। ਜਿਥੋਂ ਤੱਕ ਪੰਜਾਬ ਗ੍ਰਾਮੀਣ ਬੈਂਕ ਦਾ ਸਵਾਲ ਹੈ, ਬੈਂਕ ਹਮੇਸ਼ਾ ਉਦਮੀ ਔਰਤਾਂ ਦੀ ਮੱਦਦ ਲਈ ਹਮੇਸਾਂ ਤਤਪਰ ਰਹੇਗਾ। ਬੈਪਟਿਸਟ ਚੈਰੀਟੇਬਲ ਸੋਸਾਇਟੀ ਦੇ ਪ੍ਰਧਾਨ ਜੋਗਾ ਸਿੰਘ ਅਟਵਾਲ ਨੇ ਇਸ ਸ਼ੁਭ ਅਵਸਰ ਤੇ ਸਰਟੀਫਿਕੇਟ ਪ੍ਰਾਪਤ ਕਰਨ ਵਾਲੀਆਂ ਔਰਤਾਂ/ਲੜਕੀਆਂ ਨੂੰ ਮੁਬਾਰਕਬਾਦ ਪੇਸ਼ ਕਰਦਿਆਂ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਉਦਮੀ ਔਰਤਾਂ/ਲੜਕੀਆਂ ਨੂੰ ਕਾਰਜ ਕੁਸ਼ਲ ਕਰਨ ਲਈ ਵੱਡੇ ਪੱਧਰ ਦੇ ਉਪਰਾਲੇ ਕੀਤੇ ਜਾਣਗੇ।, ਟ੍ਰੇਨਰ ਮੈਡਮ ਨਵਨੀਤ ਕੌਰ ਵਲੋਂ 30 ਦਿਨਾਂ  ਕੋਰਸ ਵਿੱਚ ਸਿੱਖਆਰਥੀਆਂ ਨੂੰ ਡਿਜ਼ਾਇਨਰ ਸੁਟਾਂ ਦੀ ਤਨਦੇਹੀ ਨਾਲ ਸਿਖਲਾਈ ਕਰਵਾਈ ਗਈ। ਇਸ ਮੌਕੇ ‘ਤੇ ਸੁਖਬੀਰ ਸਿੰਘ ਵਿਜੀਲੈਂਸ ਅਧਿਕਾਰੀ ਨੇ ਵੀ ਆਪਣੇ ਕੀਮਤੀ ਵਿਚਾਰ ਪੇਸ਼ ਕੀਤੇ।

ਇਸ ਕਾਰਜ ਵਿੱਚ ਹਰਪਾਲ ਸਿੰਘ ਸਿੱਧੂ,ਸਰਬਜੀਤ ਸਿੰਘ ਗਿੱਲ, ਜਸਪਾਲ ਸਿੰਘ ਜੱਸੀ,ਰੀਨਾ ਅਟਵਾਲ,ਅਰੁਨ ਅਟਵਾਲ,ਟ੍ਰੇਨਰ ਇੰਦਰਜੀਤ ਕੌਰ,ਜੋਗਿੰਦਰ ਕੌਰ, ਪਰਮਜੀਤ ਕੌਰ,ਹਰਪ੍ਰੀਤ ਕੌਰ,ਰਬਿੰਦਰ ਕੌਰ, ਹਾਜ਼ਰ ਸਨ।                                            ਇਸ ਸਮਾਪਨ ਸਮਾਰੋਹ ਸਵੈ ਸਹਾਈ ਗਰੁੱਪਾਂ ਦੀਆਂ ਮੈਂਬਰਾਂ ਨੇ ਗਿੱਧਾ ਭੰਗੜਾ ਪੇਸ਼ ਕੀਤਾ। ਸਟੇਜ ਸੰਚਾਲਨ ਰਿਤਿਕਾ ਅਤੇ ਨਿਕਿਤਾ ਅਟਵਾਲ ਨੇ ਬਾਖੂਬੀ ਨਿਭਾਇਆ।

LEAVE A REPLY

Please enter your comment!
Please enter your name here