ਜਿਲਾ ਸਿਹਤ ਅਫਸਰ ਵੱਲੋ ਰੇਹੜੀਆ, ਦੁਕਾਨਦਾਰਾ ਅਤੇ ਫਲ ਵਿਕ੍ਰੇਤਾ ਤੇ ਛਾਪੇਮਾਰੀ

ਹੁਸ਼ਿਆਰਪੁਰ ( ਦ ਸਟੈਲਰ ਨਿਊਜ਼)। ਸਿਵਲ ਸਰਜਨ ਡਾ ਅਮਰਜੀਤ ਸਿੰਘ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਜਿਲਾਂ ਸਿਹਤ ਅਫਸਰ ਡਾ ਸੁਦੇਸ਼ ਰਾਜਨ ਅਤੇ ਫੂਡ ਸੇਫਟੀ ਅਫਸਰ ਰਮਨ ਵਿਰਦੀ ਵੱਲੋ ਫੱਲ ਸਬਜੀਆਂ ਰੇਹੜੀਆ ਤੇ ਦੁਕਾਨਾ ਦੀ ਚੈਕਿੰਗ ਕੀਤੀ ਅਤੇ ਗਲੀਆ ਸੜੀਆ  ਸਬਜੀਆਂ ਅਤੇ ਫੱਲਾਂ ਨੂੰ ਨਸ਼ਟ ਵੀ ਕਰਵਾਇਆ । ਉਹਨਾ  ਵਿਕ੍ਰੇਤਾ ਨੂੰ ਹਾਦਇਤ  ਗਲੀਆ ਸੜੀਆ ਸਬਜੀਆ ਅਤੇ ਫਲ ਨਾ ਵੇਚਣ ਤੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਨਾ ਕਰਨ  । ਉਹਨਾਂ ਲੋਕਾਂ ਨੂੰ ਅਪੀਲ ਕੀਤੀ ਕਿ  ਬਰਸਾਤੀ ਮੌਸਮ ਵਿੱਚ ਸਬਜੀਆ ਅਤੇ ਫੱਲ ਜਲਦੀ ਖਰਾਬ ਹੋ ਜਾਦੇ ਹਨ ਤੇ ਖਰੀਦਣ ਵੇਲੇ ਚੰਗੀ ਤਰਾ ਦੇਖ ਹੀ ਖਰੀਦੇ ਜਾਣ ਤੇ ਇਹਨਾਂ ਨੂੰ ਚੰਗੀ ਤਰਾ ਧੋ ਕਿ ਖਾਧਾ  ਜਾਵੇ ।

Advertisements

ਇਸ ਮੌਕੇ ਉਹਨਾਂ ਸਾਰੇ ਖਾਦ ਪਦਾਰਥ ਵਿਕ੍ਰੇਤਾ ਨੂੰ ਹਦਾਇਤ ਕੀਤੀ ਕਿ  ਉਹ ਆਪਣੀ ਆਪਣੀ ਫੂਡ ਸੇਫਟੀ ਅਤੇ ਸਟੈਰਡ ਐਕਟ ਤਹਿਤ ਰਜਿਸਟ੍ਰੇਸ਼ਨ ਕਰਵਾਉਣ । ਸਾਰੇ ਖਾਦ ਪਦਾਰਥ ਵਿਕ੍ਰੇਤਾ ਆਨ ਲਾਈਨ ਵੀ ਆਪਣੀ ਰਜਿਸਟ੍ਰੇਸ਼ਨ ਕਰਵਾ ਸਕਦੇ ਹਨ । ਫੂਟ ਸੇਫਟੀ ਸਟੈਡਰਡ ਐਡ ਰੇਗੂਲੇਸ਼ਨ ਐਕਟ ਤਹਿਤ ਹਰ ਦੁਕਾਨਦਾਰ ਦੋਧੀ ਜਾ ਹੋਰ ਸਬੰਧਿਤ ਵਿਆਕਤੀ ਲਈ ਸ਼ੁੱਧ ਮਿਲਾਵਟ ਰਹਿਤ ਅਤੇ ਪੌਸਟਿਕ ਚੀਜਾਂ ਵੇਚਣਾ ਜਰੂਰੀ ਹੈ ਜੇਕਰ ਕੋਈ ਵੀ ਦੁਕਾਨਦਾਰ ਇਸ ਕਨੂੰਨ ਦੀ ਉਲੰਘਣਾ ਕਰਦੀ ਹੈ ਤਾ ਉਸ ਦੇ ਖਿਲਾਫ ਸਖਤ ਕਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਦਾ ਲਾਈਸੈਸ ਰੱਦ ਕਰ ਦਿੱਤਾ ਜਾਵੇਗਾ । ਇਸ ਮੋਕੇ ਸੰਦੀਪ ਕੁਮਾਰ , ਰਾਮ ਲੁਭਾਇਆ , ਅਸ਼ੋਕ ਕੁਮਾਰ , ਤੇ ਪਰਮਜੀਤ ਸਿੰਘ ਹਾਜਰ ਸਨ .। 

LEAVE A REPLY

Please enter your comment!
Please enter your name here