ਫਿਰੋਜ਼ਪੁਰ (ਦ ਸਟੈਲਰ ਨਿਊਜ਼): ਡਾ ਰਾਜਿੰਦਰ ਅਰੋੜਾ, ਸਿਵਲ ਸਰਜਨ ਫਿਰੋਜਪੁਰ ਦੇ ਦਿਸਾ ਨਿਰਦੇਸ਼ ਅਨੁਸਾਰ ਸਿਹਤ ਵਿਭਾਗ ਵੱਲੋਂ ਸਿਵਲ ਹਸਪਤਾਲ ਫਿਰੋਜ਼ਪੁਰ ਸਮੇਤ ਵੱਖ-ਵੱਖ ਥਾਵਾਂ ਤੇ ਕੈਂਪ ਲਗਾ ਕੇ ਵਿਸਵ ਹੈਪੇਟਾਈਟਸ ਦਿਵਸ ਮਨਾਇਆ ਗਿਆ। ਇਸ ਮੋਕੇ ਮੈਡੀਕਲ ਸਪੈਸ਼ਲਿਸਟ ਡਾ ਗੁਰਮੇਜ਼ ਰਾਮ ਗੋਰਾਇਆ ਵੱਲੋ ਵਿਦਿਆਰਥੀਆ ਅਤੇ ਆਮ ਜਨਤਾ ਨੂੰ ਹੈਪੇਟਾਈਟਸ ਬਿਮਾਰੀ ਸਬੰਧੀ ਜਾਗਰੂਕ ਕੀਤਾ ਗਿਆ। ਇਸ ਵਾਰ ਹੈਪੇਟਾਈਟਸ ਦਿਵਸ ਦਾ ਥੀਮ ਹੈ “ਬਰਿੰਗਿੰਗ ਹੈਪਾਟਾਈਟਜ ਕੇਅਰ ਕਲੋਜਰ ਟੂ ਯੂ”। ਉਹਨਾ ਦੱਸਿਆ ਕਿ ਹੈਪੇਟਾਈਟਸ ਬੀ ਅਤੇ ਸੀ (ਕਾਲਾ ਪੀਲੀਆ) ਦਾ ਸਮੇਂ ਸਿਰ ਟੈਸਟ ਅਤੇ ਇਲਾਜ ਜਿੰਦਗੀ ਬਚਾ ਸਕਦਾ ਹੈ ਅਤੇ ਅੰਤ ਵਿੱਚ ਵਾਇਰਲ ਹੈਪੇਟਾਈਟਸ ਨੂੰ ਖਤਮ ਕਰ ਸਕਦਾ ਹੈ।
ਉਹਨਾ ਦੱਸਿਆ ਕਿ ਹੈਪੇਟਾਈਟਸ-ਏ ਅਤੇ ਈ ਬਿਨਾ ਹਥ ਧੋਏ ਖਾਣਾ ਖਾਣ ਨਾਲ, ਮੱਖੀਆ ਦੁਆਰਾ ਦੂਸਿ਼ਤ ਫੱਲ ਜਾਂ ਭੋਜਨ ਖਾਣ ਨਾਲ, ਦੂਸਿ਼ਤ ਪਾਣੀ ਪੀਣ ਅਤੇ ਗਲੇ-ਸੜੇ ਫੱਲ ਖਾਣ ਨਾਲ ਫੈਲਦਾ ਹੈ। ਹੈਪੇਟਾਈਟਸ ਬੀ ਅਤੇ ਸੀ ਨਸਿ਼ਆ ਦੇ ਟੀਕਿਆਂ ਦਾ ਇਸਤੇਮਾਲ ਕਰਨ ਨਾਲ, ਦੂਸਿ਼ਤ ਖੂਨ ਚੜਾਉਣ ਨਾਲ, ਦੂਸਿ਼ਤ ਸੂਈਆ ਦੇ ਸਾਂਝੇ ਇਸਤੇਮਾਲ ਕਰਨ ਨਾਲ, ਗ੍ਰਸਤ ਮਰੀਜ ਦੇ ਖੂਨ ਦੇ ਸੰਪਰਕ ਵਿਚ ਆਉਣ ਨਾਲ, ਟੂਥ ਬੁਰਸ਼ ਅਤੇ ਰੇਜ਼ਰ ਆਪਸ ਵਿਚ ਸਾਂਝੇ ਕਰਨ ਨਾਲ, ਗ੍ਰਸ਼ਤ ਵਿਅਕਤੀ ਨਾਲ ਸੰਭੋਗ ਕਰਨ ਨਾਲ, ਲੰਮੇ ਸਮੇਂ ਤੱਕ ਗੁਰਦਿਆਂ ਦਾ ਡਾਇਲੇਸਿਸ ਹੋਣ ਨਾਲ, ਗ੍ਰਸਤ ਮਾਂ ਤੋ ਨਵਜੰਮੇ ਬਚੇ ਨੂੰ ਅਤੇ ਸ਼ਰੀਰ ਉਤੇ ਟੈਟੂ ਬਣਵਾਉਣ ਨਾਲ ਫੈਲਦਾ ਹੈ।
ਉਹਨਾ ਦੱਸਿਆ ਕਿ ਪੰਜਾਬ ਸਰਕਾਰ ਵੱਲੋ ਚੱਲ ਰਹੇ ਨੈਸ਼ਨਲ ਵਾਇਰਲ ਹੈਪਾਟਾਈਟਸ ਸੀ ਪ੍ਰੋਗਰਾਮ ਅਧੀਨ ਹੈਪੇਟਾਈਟਸ-ਸੀ ਦੇ ਮਰੀਜਾਂ ਨੂੰ ਜਿਲ੍ਹਾ ਹਸਪਤਾਲ ਫਿਰੋਜਪੁਰ ਵਿਖੇ ਬਿਲਕੁਲ ਮੁਫਤ ਦਵਾਈਆਂ ਉਪਲਬਧ ਕਰਵਾਇਆ ਜਾ ਰਹੀਆਂ ਹਨ। ਇਸ ਪ੍ਰੋਗਰਾਮ ਅਧੀਨ ਜਿਲਾ ਫਿਰੋਜਪੁਰ ਦੇ 5981 ਹੈਪੇਟਾਈਟਸ-ਸੀ ਦੇ ਮਰੀਜ ਰਜਿਸਟਰਡ ਹੋ ਚੁੱਕੇ ਹਨ। ਇਸ ਸਕੀਮ ਦਾ ਲਾਭ ਲੈਣ ਲਈ ਮਰੀਜ ਦਾ ਪੰਜਾਬ ਦਾ ਵਸਨੀਕ ਹੋਣਾ ਜਰੂਰੀ ਹੈ।
ਉਹਨਾਂ ਹੈਪੇਟਾਈਟਸ ਬਿਮਾਰੀ ਦੇ ਲੱਛਣ ਅਤੇ ਬਿਮਾਰੀ ਤੋ ਬਚਾਅ ਸਬੰਧੀ ਜਾਣਕਾਰੀ ਦਿੰਦੇ ਕਿਹਾ ਕਿ ਬੁਖਾਰ ਅਤੇ ਕਮਜੋਰੀ ਮਹਿਸੂਸ ਕਰਨਾ, ਭੁੱਖ਼ ਨਾ ਲਗਣਾ ਅਤੇ ਪਿਸ਼ਾਬ ਦਾ ਪੀਲਾ ਪਨ, ਜਿਗਰ ਖਰਾਬ ਹੋਣਾ ਅਤੇ ਜਿਗਰ ਦਾ ਕੈਂਸਰ ਹੋਣਾ ਇਸ ਦੇ ਲੱਛਣ ਹਨ।ਉਹਨਾ ਦੱਸਿਆ ਕਿ ਹੈਪਾਟਾਈਟਸ ਬਿਮਾਰੀ ਤੋ ਬਚਾਅ ਲਈ ਨਸ਼ੀਲੇ ਟੀਕਿਆ ਦੀ ਵਰਤੋ ਨਾ ਕਰੋ, ਸੂਈਆਂ ਦਾ ਸਾਂਝਾ ਇਸਤੇਮਾਲ ਨਾ ਕਰੋ, ਸੁਰੱਖਿਅਤ ਸੰਭੋਗ ਅਤੇ ਕੰਡੋਮ ਦਾ ਇਸਤੇਮਾਲ ਕਰੋ, ਜਖਮਾਂ ਨੂੰ ਖੁੱਲਾ ਨਾ ਛੱਡੋ, ਸਰਕਾਰ ਤੋ ਮੰਜੂਰਸੁਦਾ ਬਲੱਡ ਬੈਂਕ ਤੋ ਹੀ ਮਰੀਜ ਲਈ ਟੈਸਟ ਕੀਤਾ ਖੂਨ ਵਰਤੋ ਵਿੱਚ ਲਿਆਓ, ਰੇਜਰ ਅਤੇ ਬੁਰਸ਼ ਸਾਂਝੇ ਨਾ ਕੀਤੇ ਜਾਣ। ਇਸ ਮੋਕੇ ਗੁਰਲਾਲ ਸਿੰਘ ਏ.ਐਮ.ਓ, ਹਰਮੇਸ਼ ਚੰਦਰ ਏ.ਐਮ.ਓ, ਰਮਨ, ਵਿਕਾਸ ਰਵਿੰਦਰ ਅਤੇ ਸਿਵਲ ਹਸਪਤਾਲ ਦਾ ਸਮੂਹ ਸਟਾਫ ਹਾਜ਼ਰ ਸੀ।