ਪੀਆਰਟੀਸੀ ਦੀ ਬੱਸ ਪਲਟੀ, ਬੱਸ ਡਰਾਈਵਰ ਦੀ ਮੌਤ

ਪਟਿਆਲਾ ( ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪਟਿਆਲਾ ਤੋਂ ਦੇਵੀਗੜ੍ਹ ਤੋਂ ਆ ਰਹੀ ਪੀਆਰਟੀਸੀ ਬੱਸ ਸੜ੍ਹਕ ਹਾਦਸੇ ਦਾ ਸ਼ਿਕਾਰ ਹੋ ਗਈ। ਮਿਲੀ ਜਾਣਕਾਰੀ ਦੇ ਅਨੁਸਾਰ, ਅੱਗੇ ਇੱਕ ਹੋਰ ਪੀਆਰਟੀਸੀ ਦੀ ਆ ਰਹੀ ਤੇਜ਼ ਰਫਤਾਰ ਬੱਸ ਕਾਰਣ ਦੂਜੀ ਬੱਸ ਦਾ ਸੰਤੁਲਨ ਵਿਗੜ ਗਿਆ, ਜਿਸ ਕਰਕੇ ਬੱਸ ਜੰਗਲਾਤ ਮਹਿਕਮੇ ਦੀ ਜ਼ਮੀਨ ਵਿੱਚ ਜਾ ਵੜੀ ਅਤੇ ਬੱਸ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Advertisements

ਮਿ੍ਰਤਕ ਬੱਸ ਡਰਾਈਵਰ ਦੀ ਪਛਾਣ ਜਸਵਿੰਦਰ ਸਿੰਘ ਉਮਰ 42 ਸਾਲ ਵਜੋਂ ਹੋਈ ਹੈ, ਜੋ ਕਿ ਪਟਿਆਲਾ ਦੇ ਪਿੰਡ ਮੀਰਾਪੁਰ ਦਾ ਰਹਿਣ ਵਾਲਾ ਸੀ। ਪੀਆਰਟੀਸੀ ਦੇ ਇੰਸਪੈਕਟਰ ਗੁਰਨੈਬ ਸਿੰਘ ਨੇ ਕਿਹਾ ਕਿ ਇਹ ਹਾਦਸਾ ਦੂਸਰੀ ਬੱਸ ਨੂੰ ਬਚਾਉਣ ਦੇ ਕਾਰਣ ਵਾਪਰਿਆਂ। ਜਿਸਦੇ ਕਾਰਣ ਡਰਾਈਵਰ ਦੀ ਮੌਕੇ ਤੇ ਮੌਤ ਹੋ ਗਈ। ਉਹਨਾਂ ਪੰਜਾਬ ਸਰਕਾਰ ਨੂੰ ਮੰਗ ਕੀਤੀ ਕਿ ਬੱਸ ਡਰਾਈਵਰ ਦੇ ਪਰਿਵਾਰ ਨੂੰ ਮੁਆਵਜ਼ਾ ਦਿੱਤਾ ਜਾਵੇ।

LEAVE A REPLY

Please enter your comment!
Please enter your name here