ਸਿਵਲ ਹਸਪਤਾਲ ਦਾ ਸਿਵਲ ਸਰਜਨ ਵੱਲੋ ਅਚਨਚੇਤ ਦੋਰਾ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼): ਪੰਜਾਬ ਸਰਕਾਰ ਵੱਲੋ ਸਿਹਤ ਸਹੁਲਤਾਂ ਨੂੰ ਚਾਕਾ ਚੋਦ ਕਰਨ ਦੇ ਮੰਤਵ ਨੂੰ ਲੈ ਕੇ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਇਸ ਦੇ ਚਲਦਿਆ ਸਿਵਲ ਸਰਜਨ ਡਾ ਅਮਰਜੀਤ ਸਿੰਘ ਨੇ ਸਿਵਲ ਹਸਪਤਾਲ ਦਾ ਅੱਜ ਅਚਨਚੇਤ ਦੋਰਾ ਕੀਤਾ ਤੇ ਸਿਵਲ ਹਸਪਤਾਲ ਵੱਲੋ ਲੋਕਾਂ ਨੂੰ ਮਹੁਈਆ ਕਰਵਾਈਆ ਜਾਣ ਵਾਲੀਆ ਸਿਹਤ ਸਹੂਲਤਾਂ ਦਾ ਜਾਇਆ ਲਿਆ । ਇਸ ਮੋਕੇ ਉਹਨਾਂ ਮਰੀਜਾ ਅਤੇ ਉਹਨਾਂ ਦੇ ਤਿਮਾਰਦਾਰਾਂ ਨਾਲ  ਗੱਲਬਾਤ ਕਰਕੇ ਉਹਨਾਂ ਦੀ ਮੁਸ਼ਕਲਾ ਬਾਰੇ ਵੀ ਜਾਣਕਾਰੀ ਹਾਸਿਲ ਕੀਤੀ । ਇਸ ਮੋਕੇ ਉਹਨਾਂ ਸਿਵਲ ਹਸਪਤਾਲ ਦੇ ਵੱਖ ਵਾਰਡਾ , ਲੈਬ , ਐਮਰਜੈਸੀ ਵਿੱਚ ਪਾਈਆ ਗਈਆ ਉਣਤਾਈਆ ਅਤੇ ਸਾਫ ਸਫਾਈ  ਬਾਰੇ ਨਿਰਦੇਸ਼ ਦਿੱਤੇ ।

Advertisements

ਉਹਨਾਂ ਕਿਹਾ ਕਿ ਮਰੀਜਾਂ ਨੂੰ ਬੇਹਤਰ ਸਿਹਤ ਸਹੂਲਤਾਂ ਦੇਣ  ਲਈ ਹਰ ਸੰਭਵ ਯਤਨ ਕੀਤੇ ਜਾਣਗੇ  ਤੇ ਨਾਲ ਹੀ ਸਟਾਫ ਦੀਆਂ ਮੁਸ਼ਕਲਾ ਦੂਰ ਕਰਨ ਲਈ  ਹਰ ਸੰਭਵ ਕੋਸ਼ਿਸ ਕੀਤੀ ਜਾਵੇਗੀ । ਉਹਨਾਂ ਨੇ ਮਰੀਜਾ ਨਾਲ ਆਏ ਐਡਿੰਡ ਨੂੰ ਪਾਸ ਦੇਣ ਲਈ ਵੀ ਐਸ. ਐਮ. ਉ. ਨੂੰ ਕਿਹਾ ਤਾ ਜੋ ਇਕ ਮਰੀਜ ਨਾਲ ਇਕ ਹੀ ਐਡਿੰਡ ਹੋਵੇ ਤੇ ਮਰੀਜਾਂ ਨੂੰ ਕਿਸੇ ਤਰਾ ਦੀ ਇਨਫੈਕਸ਼ਨ ਦਾ ਖਤਰਾ ਨਾ ਰਹੇ  । ਉਹਨਾਂ ਸਿਵਲ ਹਸਪਤਾਲ ਦੀ ਪਾਰਕਿੰਗ ਨੂੰ ਲੈ ਕੇ ਸਖਤ ਨਿਰਦੇਸ਼ ਦਿੱਤੇ । ਸਿਵਲ ਹਸਪਤਾਲ ਦੇ ਅੰਦਰ ਐਬੋਲੈਸ਼ ਜਾ ਡਾਕਟਰ ਦੀ ਗੱਡੀ ਪਾਰਕਿੰਗ ਹੋਵੇਗੀ ।  ਇਸ ਮੋਕੇ ਉਹਨਾਂ ਦੇ ਨਾਲ ਸਹਾਇਕ ਸਿਵਲ ਸਰਜਨ ਡਾ ਪਵਨ ਕੁਮਾਰ , ਜਿਲਾ ਸਿਹਤ ਅਫਸਰ ਡਾ ਸਦੇਸ਼ ਰਾਜਨ , ਸੀਨੀਅਰ ਮੈਡੀਕਲ ਅਫਸਰ ਸਵਾਤੀ ,ਤੇ ਸੁਨੀਲ ਭਗਤ  , ਮੈਟਰਨ ਜਾਸਵੀਰ ਕੋਰ ਵੀ ਹਾਜਰ ਸੀ । 

LEAVE A REPLY

Please enter your comment!
Please enter your name here