ਦਰਸ਼ਕਾਂ ਵੱਲੋਂ ਮਿਲੇ ਪਿਆਰ ਸਦਕਾ ਯਾਦਗਾਰ ਹੋ ਨਿਬੜਿਆ 8 ਦਿਨਾਂ ਸੁਰ ਉਤਸਵ


ਅੰਮ੍ਰਿਤਸਰ (ਦ ਸਟੈਲਰ ਨਿਊਜ਼): ਯੂ. ਐਨ. ਇੰਟਰਟੇਨਮੈਂਟ ਅਤੇ ਵਿਰਸਾ ਵਿਹਾਰ ਅੰਮ੍ਰਿਤਸਰ ਦੇ ਸਹਿਯੋਗ ਨਾਲ ਕਰਵਾਇਆ ਗਿਆ 24 ਤੋਂ 31 ਜੁਲਾਈ ਤੱਕ ਚੱਲਣ ਵਾਲਾ 8 ਦਿਨਾਂ “ਸੁਰ ਉਤਸਵ” ਆਖਰੀ ਦਿਨ ਅਮਿੱਟ ਯਾਦਾਂ ਛੱਡਦਾ ਹੋਇਆ ਸਫ਼ਲਤਾਪੂਰਵਕ ਸਮਾਪਤ ਹੋਇਆ। ਇਸ ਮੌਕੇ ਕੁੰਵਰ ਵਿਜੇ ਪ੍ਰਤਾਪ ਸਿੰਘ (ਵਿਧਾਇਕ ਹਲਕਾ ਉਤਰੀ) ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ। ਜਿਨ੍ਹਾਂ ਨੇ ਵਿਰਸਾ ਵਿਹਾਰ ਦੇ ਵਿਹੜੇ ’ਚ ਸਥਾਪਿਤ ਮੁਹਮੰਦ ਰਫ਼ੀ ਸਾਹਿਬ ਦੇ ਬੁੱਤ ਤੇ ਫੁੱਲਾ ਦੇ ਹਾਰ ਪਾਉਣ ਤੋਂ ਬਾਅਦ ਸ਼ਮਾ ਰੋਸ਼ਨ ਕਰਕੇ ਪ੍ਰੋਗਰਾਮ ਦਾ ਆਗਾਜ਼ ਕੀਤਾ। 8 ਦਿਨਾਂ ਸੁਰ ਉਤਸਵ ਦੇ ਆਖਰੀ ਦਿਨ ਬਾਲੀਵੂਡ ਦੇ ਮਸ਼ਹੂਰ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ 42 ਵੀਂ ਬਰਸੀ ਨੂੰ ਸਮਰਪਿਤ ਗੀਤ ਗਾ ਕੇ ਉਨ੍ਹਾਂ ਨੂੰ ਸ਼ਰਧਾਂਜਲੀ ਦਿੱਤੀ। ਰਫ਼ੀ ਸਾਹਿਬ ਦੇ ਗਾਏ ਹੋਏ ਸਦਾਬਹਾਰ ਗੀਤ ਹਰਿੰਦਰ ਸੋਹਲ ਅਤੇ ਅਨੂੰਜੋਤ ਕੌਰ ਨੇ ਗਾਏ।

Advertisements

ਅੰਮ੍ਰਿਤਸਰ ਦੇ ਜੰਮਪਲ ਬਾਲੀਵੂਡ ਦੇ ਬਿਹਤਰੀਨ ਅਤੇ ਸਦਾਬਹਾਰ ਗਾਇਕ ਮੁਹੰਮਦ ਰਫ਼ੀ ਸਾਹਿਬ ਦੀ ਜੀਵਨੀ, ਬਾਲੀਵੂਡ ਦਾ ਸਫ਼ਰ ਅਤੇ ਸੰਘਰਸ਼ਾਂ ਬਾਰੇ ਦੱਸਿਆ ਗਿਆ। ਸਮਾਗਮ ਉਪਰੰਤ ਮੁੱਖ ਮਹਿਮਾਨ ਕੰਵਰ ਵਿਜੇ ਪ੍ਰਤਾਪ ਸਿੰਘ ਨੇ ਸੁਰ ਉਤਸਵ ਪ੍ਰੋਗਰਾਮ ਦੀ ਪ੍ਰਸ਼ੰਸਾ ਕੀਤੀ ਤੇ ਕਲਾਕਾਰਾਂ ਦਾ ਹੋਸਲਾ ਵਧਾਇਆ ਅਤੇ ਸਨਮਾਨ ਚਿਨ੍ਹ ਦੇ ਕੇ ਸਨਮਾਨਿਤ ਕੀਤਾ। ਮੰਚ ਸੰਚਾਲਕ ਦੀ ਭੂਮਿਕਾ ਹਰਪ੍ਰੀਤ ਸਿੰਘ, ਉਪਾਸਨਾ ਭਾਰਦਵਾਜ ਅਤੇ ਰਾਧਿਕਾ ਸ਼ਰਮਾ ਨੇ ਬਾਖੂਬੀ ਨਿਭਾਈ।


ਇਸ ਮੌਕੇ ਸ਼ਮਸ਼ੇਰ ਸਿੰਘ ਢਿਲੋਂ, ਤਰਲੋਚਨ ਤੋਚੀ, ਦਲਜੀਤ ਅਰੋੜਾ, ਡਾ. ਕੁਲਬੀਰ ਸਿੰਘ ਸੂਰੀ, ਫ਼ਿਲਮ ਡਾਇਰੈਕਟਰ ਨਵਤੇਜ ਸਿੰਘ, ਗੁਰਵਿੰਦਰ ਕੌਰ ਸੂਰੀ, ਟੀ. ਐਸ ਰਾਜਾ, ਰਾਣਾ ਪ੍ਰਤਾਪ ਸ਼ਰਮਾ, ਰਘਬੀਰ ਸਿੰਘ ਸੋਹਲ, ਜਸਪਾਲ ਸਿੰਘ ਪਾਲੀ, ਵਿਪਨ ਧਵਨ, ਗੁਰਤੇਜ ਮਾਨ, ਗੋਬਿੰਦ ਕੁਮਾਰ, ਸਾਵਨ ਵੇਰਕਾ, ਬਿਕਰਮ ਸਿੰਘ, ਜਗਦੀਪ ਹੀਰ ਸਮੇਤ ਰਫ਼ੀ ਸਾਹਿਬ ਨੂੰ ਪਿਆਰ ਕਰਨ ਵਾਲੇ ਭਰਵੀਂ ਹਾਜ਼ਰੀ ਵਿੱਚ ਸਰੋਤੇ ਹਾਜ਼ਰ ਸਨ।

LEAVE A REPLY

Please enter your comment!
Please enter your name here