ਮਾਂ ਦਾ ਦੁੱਧ ਬੱਚੇ ਲਈ ਅੰਮਿ੍ਰਤ ਸਮਾਨ ਹੈ: ਡਾ. ਮਨਚੰਦਾ

ਫਿਰੋਜ਼ਪੁਰ(ਦ ਸਟੈਲਰ ਨਿਊਜ਼): ਮਾਂ ਦਾ ਦੁੱਧ ਬੱਚੇ ਲਈ ਕੁਦਰਤ ਦਾ ਇੱਕ ਅਣਮੁੱਲਾ ਵਰਦਾਨ ਹੈ, ਇਹ 06 ਮਹੀਨੇ ਤੱਕ ਬੱਚੇ ਲਈ ਸੰਪੂਰਨ ਆਹਾਰ ਹੈ ਅਤੇ ਬੱਚੇ ਲਈ ਇਹ ਅੰਮਿ੍ਰਤ ਸਮਾਨ ਹੈ। ਇਹ ਵਿਚਾਰ ਫਿਰੋਜ਼ਪੁਰ ਦੇ ਕਾਰਜਕਾਰੀ ਸਿਵਲ ਸਰਜਨ ਡਾ. ਰਾਜਿੰਦਰ ਮਨਚੰਦਾ ਨੇ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਦੌਰਾਨ ਜ਼ਿਲਾ ਹਸਪਤਾਲ ਵਿਖ ਇੱਕ ਜਾਗਰੂਕਤਾ ਸਭਾ ਮੌਕੇ ਪ੍ਰਗਟ ਕੀਤੇ।ਜ਼ਿਲਾ ਟੀਕਾਕਰਨ ਅਫਸਰ ਡਾ:ਮੀਨਾਕਸ਼ੀ ਅਬਰੋਲ ਦੀ ਅਗਵਾਈ ਹੇਠ ਆਯੋਜਿਤ ਕੀਤੇ ਜਾ ਰਹੇ ਇਸ ਸਪਤਾਹ ਦੌਰਾਨ ਬੋਲਦਿਆਂ ਉਹਨਾਂ ਖੁਲਾਸਾ ਕੀਤਾ ਕਿ ਹਰ ਸਾਲ 01 ਅਗਸਤ ਤੋਂ 07 ਅਗਸਤ ਤੱਕ ਵਿਸ਼ਵ ਬਰੈਸਟ ਫੀਡਿੰਗ ਸਪਤਾਹ ਆਯੋਜਿਤ ਕੀਤਾ ਜਾਂਦਾ ਹੈ ਅਤੇ ਇਸ ਸਮੇੰ ਦੌਰਾਨ ਆਮ ਲੋਕਾਂ ਵਿੱਚ ਮਾਂ ਦੇ ਦੁੱਧ ਦੀ ਮਹੱਤਤਾ ਸਬੰਧੀ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ।

Advertisements

ਇਸ ਅਵਸਰ ਤੇ ਸੰਬੋਧਨ ਕਰਦਿਆਂ ਬਾਲ ਰੋਗ ਮਾਹਿਰ ਡਾ: ਗਗਨਦੀਪ ਕੌਰ ਜਾਣਕਾਰੀ ਦਿੱਤੀ ਕਿ ਨਵਜਾਤ ਬੱਚੇ ਨੂੰ ਜਿੰਨੀ ਜਲਦੀ ਹੋ ਸਕੇ ਮਾਂ ਦਾ ਦੁੱਧ ਸ਼ੁਰੂ ਕਰ ਦੇਣਾ ਚਾਹੀਦਾ ਹੈ ਅਤੇ ਇਹ ਬਹੁਤ ਹੀ ਮਹੱਤਵਪੂਰਨ ਹੈ ਕਿ ਬੱਚੇ ਨੂੰ ਮਾਂ ਦਾ ਪਹਿਲਾ ਗਾੜਾ ਦੁੱਧ (ਕਲੋਸਟਰਮ) ਜ਼ਰੂਰ ਹੀ  ਦਿੱਤਾ ਜਾਵੇ ਕਿਉਂਕਿ ਇਹ ਪਹਿਲਾ ਗਾੜਾ ਦੁੱਧ ਬੱਚੇ ਵਿੱਚ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਸਾਰੀ ਜ਼ਿੰਦਗੀ ਲਈ ਪ੍ਰਦਾਨ ਕਰਦਾ ਹੈ। ਉਹਨਾ ਇਹ ਵੀ ਕਿਹਾ ਕਿ ਪਹਿਲੇ 6 ਮਹੀਨੇ ਤੱਕ ਬੱਚੇ ਨੂੰ ਸਿਰਫ ਮਾਂ ਦਾ ਦੱਧ ਹੀ ਦੇਣਾ ਚਾਹੀਦਾ ਹੈ ਅਤੇ ਉਸਨੂੰ ਇਸ ਸਮੇਂ ਦੌਰਾਨ ਹੋਰ ਕਿਸੇ ਉਪਰੀ ਖੁਰਾਕ ਦੀ ਲੋੜ ਨਹੀਂ ਹੁੰਦੀ, ਇੱਥੋਂ ਤੱਕ ਕਿ ਪਾਣੀ ਦੀ ਵੀ ਨਹੀਂ। ਮਾਂ ਦਾ ਦੁੱਧ ਅਤੇ ਬੱਚੇ ਦੀ ਸਿਹਤ ਲਈ ਲਾਭਦਾਇਕ ਹੁੰਦਾ ਹੈ।  ਜਿੱਥੇ ਬਰੈਸਟ ਫੀਡਿੰਗ ਨਾਲ ਮਾਂ ਅਤੇ ਬੱਚੇ ਵਿੱਚ ਨੇੜਤਾ ਵੱਧਦੀ ਹੈ। ਉੱਥੇ ਇਸ ਨਾਲ ਮਾਂ ਦਾ ਸ਼ਰੀਰ ਵੀ ਜਨੇਪੇ ਉਪਰੰਤ ਜਲਦੀ ਆਪਣੇ ਕੁਦਰਤੀ ਰੂਪ ਵਿੱਚ ਆਉਂਦਾ ਹੈ ਅਤੇ ਮਾਂ ਦੀ ਸਿਹਤ ਵੀ ਚੰਗੀ ਰਹਿੰਦੀ ਹੈ। ਇਸ ਅਵਸਰ ਤੇ ਜ਼ਿਲਾ ਹਸਪਤਾਲ ਦੇ ਐਸ.ਐਮ.ਓ.ਡਾ:ਸਤੀਸ਼ ਗੋਇਲ,ਮੈਡੀਕਲ ਸਪੈਸ਼ਲਿਸਟ ਡਾ:ਗੁਰਮੇਜ਼ ਗੋਰਾਇਆ ਅਤੇ ਬਾਲ ਰੋਗ ਮਾਹਿਰ ਡਾ:ਡੇਵਿਡ ਵੀ ਹਾਜ਼ਿਰ ਸਨ।ਸਭਾ ਦੌਰਾਨ ਮਾਸ ਮੀਡੀਆ ਅਫਸਰ ਰੰਜੀਵ ਸ਼ਰਮਾਂ ਅਤੇ ਬੀ.ਸੀ.ਸੀ ਕੋਆਰਡੀਨੇਟਰ ਰਜਨੀਕ ਕੌਰ ਨੇ ਵੀ ਆਪਣੇ ਵਿਚਾਰ ਰੱਖੇ।  

LEAVE A REPLY

Please enter your comment!
Please enter your name here