ਪੰਜਾਬ ਰੋਡਵੇਜ ਪਨਬੱਸ ਤੇ ਪੀਆਰਟੀਸੀ ਕੰਟਰੈਕਟ ਵਰਕਰਜ ਯੂਨੀਅਨ ਨੇ ਪਟਿਆਲੇ ਵਿਖੇ ਦਿੱਤਾ ਰੋਸ ਧਰਨਾ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ । ਪੀਆਰਟੀਸੀ ਹੈਂਡ ਆਫੀਸ ਪਟਿਆਲੇ ਵਿਖੇ ਰੋਸ ਧਰਨੇ ਵਿੱਚ ਪੰਜਾਬ ਰੋਡਵੇਜ ਪਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ ਯੂਨੀਅਨ ਪੰਜਾਬ 25/11ਦੇ ਸੁਬਾ ਸੀਨੀਅਰ ਮੀਤ ਪ੍ਰਧਾਨ ਹਰਕੇਸ਼ ਵਿੱਕੀ ਤੇ ਸੂਬਾ ਜੁਆਇੰਟ ਸਕੱਤਰ ਜਗਤਾਰ ਸਿੰਘ ਨੇ ਬੋਲਦਿਆਂ ਕਿਹਾ ਕਿ ਸਰਕਾਰ ਨੇ ਸੱਤਾ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨਾਲ ਵਾਅਦੇ ਕੀਤੇ ਸੀ ਕਿ ਪੰਜਾਬ ਦੇ ਵਿੱਚ ਨਿੱਜੀਕਰਨ ਬੰਦ ਕਰਕੇ ਸਰਕਾਰੀ ਨੌਕਰੀਆਂ ਦੇਵਾਂਗੇ ਤੇ ਜਿਹੜੇ ਮੁਲਾਜ਼ਮ ਕਈ ਸਾਲਾਂ ਤੋਂ ਕੱਚੇ ਹੀ ਡਿਊਟੀ ਕਰ ਰਹੇ ਹਨ ਤੇ ਬਹੁਤ ਹੀ ਘਟ ਤਨਖਾਹ ਤੇ ਕੰਮ ਕਰ ਰਹੇ ਹਨ ਉਨ੍ਹਾਂ ਦੀ ਨੌਕਰੀਆਂ ਵੀ ਰੈਗੂਲਰ ਕਰਾਂਗੇ ਪਰ ਇਸਦੇ ਬਿਲਕੁੱਲ ਉੱਲਟ ਨਾ ਤਾਂ ਅਜੇ ਤੱਕ ਸਰਕਾਰ ਨੇ ਕੋਈ ਪੱਕੀ ਭਰਤੀ ਦਾ ਇੰਤਜਾਮ ਕੀਤਾ ਤੇ ਨਾ ਹੀ ਕੋਈ ਕੱਚਾ ਮੁਲਾਜ਼ਮ ਪੱਕਾ ਕੀਤਾ ਸਗੋਂ ਸਰਕਾਰੀ ਵਿਭਾਗਾਂ ਨੂੰ ਬਚਾਉਣ ਦੀ ਥਾਂ ਤੇ ਸਰਕਾਰ ਵਿਭਾਗ ਦਾ ਨਿੱਜੀਕਰਨ ਕਰਨ ਲੱਗੀ ਹੈ ਤੇ ਮੁਲਾਜਿਮ ਪੱਕੇ ਕਰਨ ਦੀ ਬਜਾਏ ਆਊਟ ਸੌਰਸ ਤੇ ਭਰਤੀ ਕਰ ਰਹੀ ਹੈ ਤਾਂ ਜੌ ਓਨਾ ਮੁਲਾਜ਼ਮ ਨੂੰ ਬਹੁਤ ਹੀ ਘੱਟ ਤਨਖਾਹ ਦੇਕੇ ਉਨ੍ਹਾਂ ਦਾ ਸੋਸਣ ਕੀਤਾ ਜਾ ਸਕੇ

Advertisements

ਸੂਬਾ ਮੀਤ ਪ੍ਰਧਾਨ ਗੁਰਪ੍ਰੀਤ ਸਿੰਘ ਪੰਨੂ ਤੇ ਸੂਬਾ ਜੁਆਇੰਟ ਕੈਸ਼ੀਅਰ ਰਮਨਦੀਪ ਸਿੰਘ ਨੇ ਕਿਹਾ ਕਿ ਸਰਕਾਰ ਤੇ ਮੈਨੇਜਮੈਂਟ ਪੀ ਆਰ ਟੀ ਸੀ ਵਿੱਚ 219 ਕਿਲੋ ਮੀਟਰ ਸਕੀਮ ਬੱਸਾਂ ਪਾਕੇ ਵਿਭਾਗ ਦਾ ਨਿੱਜੀਕਰਨ ਕਰਨਾ ਚਾਹੁੰਦੀ ਹੈ ਜਿਸ ਨਾਲ ਵਿਭਾਗ ਨੂੰ ਪ੍ਰਤੀ ਬੱਸ ਇਕ ਸਾਲ ਦਾ 12 ਤੋਂ 13 ਲੱਖ ਵਿੱਚ ਪਵੇਗੀ ਤੇ 6 ਸਾਲ ਦੇ ਐਗਰੀਮੈਂਟ ਮੁਤਾਬਿਕ ਇਕ ਬੱਸ 72 ਤੋ 78 ਲੱਖ ਵਿੱਚ ਪਵੇਗੀ ਤੇ ਬੱਸ ਫਿਰ ਮਾਲਿਕ ਦੀ ਹੀ ਰਹੇਗੀ ਤੇ ਜੇਕਰ ਵਿਭਾਗ ਅਪਣੀ ਬੱਸ ਪਾਉਂਦਾ ਹੈ ਤਾਂ 25 ਤੋ 30 ਲੱਖ ਵਿੱਚ ਪਵੇਗੀ ਤੇ ਲਗਭਗ 10 ਤੋ 12 ਸਾਲ ਵਿਭਾਗ ਵਿਚ ਅਪਣੀ ਸੇਵਾ ਦੇਵੇਗੀ ਜਿਸ ਨਾਲ ਇਕ ਬੱਸ ਨਾਲ ਮਹਿਕਮੇ ਨੂੰ 40 ਤੋ 45 ਲੱਖ ਦਾ ਨੁਕਸਾਨ ਹੁੰਦਾ ਹੈ ਤੇ ਨਾਲੇ ਵਰਕਸ਼ਾਪ ਖਤਮ ਹੁੰਦੀ ਹੈ ਤੇ ਨਾਲੇ ਵਿਭਾਗ ਵਿੱਚ ਡਰਾਈਵਰ ਦੀ ਪੋਸਟ ਖਤਮ ਹੁੰਦੀ ਹੈ ਪਰ ਜੱਥੇਬੰਦੀ ਕਿਲੋ ਮੀਟਰ ਸਕੀਮ ਬੱਸਾਂ ਦੇ ਪੂਰਨ ਤੌਰ ਤੇ ਵਿਰੋਧ ਕਰਦੀ ਹੈ ਤੇ ਸਮੇ ਸਮੇਂ ਸੰਘਰਸ ਕਰਦੀ ਆ ਰਹੀ ਹੈ ਤੇ ਆਪਣੇ ਮਿੱਥੇ ਪ੍ਰੋਗਰਾਮ ਸਦਕਾ ਅੱਜ ਜੱਥੇਬੰਦੀ ਵੱਲੋਂ ਹੈੱਡ ਆਫਿਸ ਪਟਿਆਲਾ ਦੇ ਗੇਟ ਤੇ ਰੋਸ ਪ੍ਰਦਰਸ਼ਨ ਕੀਤਾ ਤੇ ਹਰੇਕ ਡੀਪੂ ਦਾ ਇਕ ਸਾਥੀ ਭੁੱਖ ਹੜਤਾਲ ਤੇ ਬੈਠੇ ਕੇ ਸਰਕਾਰ ਤੇ ਮਹਿਕਮੇ ਦੇ ਫੈਸਲੇ ਵਿਰੁੱਧ ਡੱਟ ਕੇ ਮੁਕਾਬਲਾ ਕਰਨ ਲਈ ਤਿਆਰ ਹਨ ਕਿਲੋ ਮੀਟਰ ਸਕੀਮ ਬੱਸਾਂ ਵਿਰੋਧ ਵਿਚ ਭੁੱਖ ਹੜਤਾਲ ਤੇ ਬੈਠੇ ਪੰਜਾਬ ਰੋਡਵੇਜ਼, ਪੰਨ ਬੱਸ ਤੇ ਪੀ ਆਰ ਟੀ ਸੀ ਕੰਟਰੈਕਟ ਵਰਕਰਜ਼ ਯੂਨੀਅਨ ਪੰਜਾਬ ਦੇ ਆਗੂ ਸਾਹਿਬਾਨ

1 ਰਮਨਦੀਪ ਸਿੰਘ ਸੂਬਾ ਸਹਾਇਕ ਕੈਸ਼ੀਅਰ (ਡੀਪੂ ਬੁੱਢਲਾਡਾ)

2.ਕੁਲਵੰਤ ਸਿੰਘ ਮਨੇਸ ਸੂਬਾ ਮੀਤ ਪ੍ਰਧਾਨ(ਬਠਿੰਡਾ)

3. ਗੁਰਪ੍ਰੀਤ ਸਿੰਘ ਸੂਬਾ ਪ੍ਰਚਾਰ ਸਕੱਤਰ (ਚੰਡੀਗੜ੍ਹ ਡੀਪੂ)

4.ਹਰਪ੍ਰੀਤ ਸਿੰਘ ਸੋਢੀ ਸੂਬਾ ਦਫਤਰ ਸਕੱਤਰ (ਡਿਪੂ ਫਰੀਦਕੋਟ)

5.ਅਵਤਾਰ ਸਿੰਘ ਡੀਪੂ ਸਰਪ੍ਰਸਤ (ਡੀਪੂ ਲੁਧਿਆਣਾ)

6. ਗੁਰਵਿੰਦਰ ਸਿੰਘ ਡੀਪੂ ਕੈਸ਼ੀਅਰ ਕਪੂਰਥਲਾ

7.ਜਸਦੀਪ ਸਿੰਘ ਲਾਲੀ ਡੀਪੂ ਸੈਕਟਰੀ ਪਟਿਆਲਾ

8.ਧਰਮਪਾਲ ਸ਼ਰਮਾ ਸੰਗਰੂਰ ਡੀਪੂ ਕਮੇਟੀ ਮੈਂਬਰ

9.ਗੁਰਜੰਟ ਸਿੰਘ ਲੁਧਿਆਣਾ ਡੀਪੂ ਰਿਪੋਰਟ ਵਾਲ਼ਾ ਵੀਰ 

 ਇਹ ਸਾਰੇ ਸਾਥੀ ਨੇ ਭੁੱਖ ਹੜਤਾਲ ਤੇ ਬੈਠ ਕੇ ਇਹ ਸਾਬਿਤ ਕਰ ਦਿੱਤਾ ਕਿ ਅਸੀਂ ਭੁੱਖੇ ਮਰ ਜਾਵਾਂਗੇ ਪਰ ਆਪਣੇ ਵਿਭਾਗ ਨੂੰ ਬਚਾਉਣ ਲਈ ਹਰ ਸੰਭਵ ਕੋਸ਼ਿਸ਼ ਕਰਾਂਗੇ ਇਸ ਮੌਕੇ ਜੱਥੇਬੰਦੀ ਦੇ ਸਾਰੇ ਡਿੱਪੂਆਂ ਵਿੱਚੋ ਆਗੂ ਸਾਹਿਬਾਨ ਤੇ ਵਰਕਰ ਪਹੁੰਚੇ ਤੇ ਅਜਾਦ ਜੱਥੇਬੰਦੀ ਤੋਂ ਬਲਬੀਰ ਸਿੰਘ ਬੋਪਾਰਾਏ ਤੇ ਬੱਬੂ ਸ਼ਰਮਾ ਵੀ ਮੋਜੂਦ ਰਹੇ

LEAVE A REPLY

Please enter your comment!
Please enter your name here