ਐਂਟੀ ਕਰੱਪਸ਼ਨ ਬਿਊਰੋ ਆਫ਼ ਇੰਡੀਆ ਨੇ ਇੰਸਪੈਕਟਰ ਜੈਮਲ ਸਿੰਘ ਨੂੰ ਕੀਤਾ ਸਨਮਾਨਿਤ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜੀਆ। ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੀ ਇਕ ਮੀਟਿੰਗ ਮੁੱਖ ਦਫਤਰ ਮੁਹੱਲਾ ਜੱਟਪੁਰਾ ਕਪੂਰਥਲਾ ਵਿਖੇ ਹੋਈ, ਜਿਸਦੀ ਅਗਵਾਈ ਨੈਸ਼ਨਲ ਪ੍ਰਧਾਨ ਮਨਦੀਪ ਗਿੱਲ ਨੇ ਕੀਤੀ ਮੀਟਿੰਗ ਵਿੱਚ ਸੀਆਈਡੀ ਇੰਸਪੈਕਟਰ ਸੁਖਬੀਰ ਸਿੰਘ ਵੀ ਵਿਸ਼ੇਸ਼ ਰੂਪ ਚ ਹਾਜ਼ਰ ਰਹੇ  ਇਸ ਦੌਰਾਨ ਇੰਸਪੈਕਟਰ ਜੈਮਲ ਸਿੰਘ ਨੂੰ ਆਪਣੀ ਡਿਊਟੀ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਨ ਤੇ ਸਨਮਾਨਿਤ ਕੀਤਾ ਗਿਆ  ਇਸ ਮੌਕੇ ਤੇ ਇੰਸਪੈਕਟਰ ਜੈਮਲ ਸਿੰਘ ਨੇ ਬੋਲਦਿਆਂ ਕਿਹਾ ਕਿ ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇਸ਼ ਅਤੇ ਸਮਾਜ ਦੇ ਲਈ ਵਧੀਆ ਕੰਮ ਕਰ ਰਹੀ ਹੈ ਐਂਟੀ ਕੁਰੱਪਸ਼ਨ ਬਿਊਰੋ ਅਹਿਮ ਸੰਸਥਾ ਹੈ ਜੋ ਲੋਕਾਂ ਨੂੰ ਜਾਗਰੂਕ ਕਰਨ ਚ ਲੱਗੀ ਹੋਈ ਹੈ ਕਿ ਆਪਣੇ ਕੰਮਕਾਜ ਕਰਵਾਉਣ ਲਈ ਰਿਸ਼ਵਤ ਨਾ ਦੇਵੋ  ਇਸ ਕੰਮ ਨਾਲ ਦੇਸ਼ ਵਿਚ ਲੱਗੇ ਕਰੱਪਸ਼ਨ ਦੇ ਕੋਹੜ ਨੂੰ ਖ਼ਤਮ ਕੀਤਾ ਜਾ ਸਕਦਾ ਹੈ  ਐਂਟੀ ਕਰੱਪਸ਼ਨ ਬਿਊਰੋ ਆਫ ਇੰਡੀਆ ਦੇ ਨੈਸ਼ਨਲ ਪ੍ਰਧਾਨ ਮਨਦੀਪ ਗਿੱਲ ਨੇ ਕਿਹਾ ਕਿ ਸਾਡੀ ਸੰਸਥਾ ਸਮੇਂ-ਸਮੇਂ ਤੇ ਈਮਾਨਦਾਰੀ ਨਾਲ ਕੰਮ ਕਰ ਰਹੇ ਅਫਸਰਾਂ ਨੂੰ ਸ਼ਾਮਲ ਕਰਦੀ ਆਈ ਹੈ

Advertisements

ਇਸੇ ਲੜੀ ਦੇ ਤਹਿਤ ਸੀਆਈਡੀ ਇੰਸਪੈਕਟਰ ਜੈਮਲ ਸਿੰਘ ਨੂੰ ਵੀ ਅੱਜ ਸਨਮਾਨਿਤ ਕੀਤਾ ਗਿਆ  ਮਨਦੀਪ ਗਿੱਲ ਨੇ ਕਿਹਾ ਕਿ  ਕਰੱਸ਼ਰ ਨੂੰ ਖ਼ਤਮ ਕਰਨ ਲਈ ਅਸੀਂ ਜੇ ਸੋਚ ਨੂੰ ਲੈ ਕੇ ਚੱਲੇ ਹਾਂ ਉਸ ਸੋਚ ਵਿੱਚ ਆਮ ਲੋਕਾਂ ਦਾ ਸਾਥ ਮਿਲਣਾ ਬਹੁਤ ਜ਼ਰੂਰੀ ਹੈ,  ਕਿਉਂਕਿ ਜਿਸ ਸੋਚ ਨੂੰ ਅਸੀਂ ਲੈ ਕੇ ਚੱਲੇ ਹਾਂ ਉਸ ਸੋਚ ਵਿਚ ਲੋਕਾਂ ਨਾਲ ਮਿਲ ਕੇ ਕੰਮ ਕਰਨ ਵਿੱਚ ਅਸੀਂ ਕਰੱਪਸ਼ਨ ਨੂੰ  ਜੜ੍ਹੋਂ ਖ਼ਤਮ ਕਰਨ ਵਿੱਚ ਕਾਮਯਾਬ ਹੋ ਸਕਦੇ ਹਾਂ ਇਸ ਮੌਕੇ ਤੇ ਇੰਸਪੈਕਟਰ ਸੁਖਬੀਰ ਸਿੰਘ,  ਸਟੇਟ ਚੇਅਰਮੈਨ ਬਲਵੀਰ ਸਿੰਘ ਰਾਣਾ, ਜ਼ਿਲ੍ਹਾ ਡਾਇਰੈਕਟਰ ਗੁਰਮੁੱਖ ਸਿੰਘ, ਬਲਾਕ ਪ੍ਰਧਾਨ ਲਖਵਿੰਦਰ ਸਿੰਘ ਆਲਮਗੀਰ, ਜ਼ਿਲ੍ਹਾ ਯੂਥ ਪ੍ਰਧਾਨ ਲਖਬੀਰ ਸਿੰਘ,ਸਰਪੰਚ ਕੁਲਦੀਪ ਸਿੰਘ ਨਵਾਂ ਪਿੰਡ ਗੇਟ ਵਾਲਾ , ਰੋਹਿਤ ਸ਼ਰਮਾ ਪ੍ਰਧਾਨ ਦੁਰਗਾ ਮੰਦਰ ਭਵਾਨੀਪੁਰ , ਜ਼ਿਲ੍ਹਾ  ਯੂਥ ਚੇਅਰਮੈਨ ਨੀਰਜ ਸ਼ਰਮਾ, ਅਨਿਲ ਕੁਮਾਰ ਮੈਂਬਰ ,ਰਵੀ ਸ਼ਰਮਾ ਪ੍ਰੈਸ ਰਿਪੋਰਟਰ ਅਤੇ ਹੋਰ ਹਾਜ਼ਰ ਸਨ

LEAVE A REPLY

Please enter your comment!
Please enter your name here