ਐਸ.ਡੀ.ਐਮ. ਰਣਜੀਤ ਸਿੰਘ ਭੁੱਲਰ ਨੇ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦਾ ਦੌਰਾ ਕਰ ਕੇ ਕੋਰਸ ਕਰ ਰਹੀਆਂ ਲੜਕੀਆਂ ਨੂੰ ਕੀਤਾ ਪ੍ਰੇਰਿਤ

ਫਿਰੋਜ਼ਪੁਰ(ਦ ਸਟੈਲਰ ਨਿਊਜ਼)। ਅਜ਼ਾਦੀ ਕਾ ਅਮ੍ਰਿੰਤ ਮਹਾਉਤਸਵ ਤਹਿਤ ਜਿਲ੍ਹਾ ਬਿਊਰੋ ਆਫ ਰੋਜ਼ਗਾਰ ਉਤਪੱਤੀ, ਹੁਨਰ ਵਿਕਾਸ ਅਤੇ ਸਿਖਲਾਈ, ਫਿਰੋਜਪੁਰ ਵੱਲੋਂ ਡਿਪਟੀ ਕਮਿਸ਼ਨਰ-ਕਮ-ਚੇਅਰਮੈਨ ਅਮ੍ਰਿੰਤ ਸਿੰਘ ਆਈ.ਏ.ਐਸ. ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਇੱਕ ਵੱਖਰਾ ਉਪਰਾਲਾ ਕਰਦੇ ਹੋਏ ਦਫਤਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਦੇ ਅੰਦਰ ਮੌਜੂਦ ਕੰਪਿਊਟਰ ਲੈਬ ਵਿੱਚ ਜਿਲ੍ਹੇ ਦੇ ਲੋੜਵੰਦ ਅਤੇ ਇਛੁੱਕ ਲੜਕੀਆਂ ਲਈ ਬਿਲਕੁਲ ਮੁਫ਼ਤ ਕੋਰਸ ਚੱਲ ਰਿਹਾ ਹੈ। ਕੋਰਸ ਕਰ ਰਹੀਆਂ ਲੜਕੀਆਂ ਦੀ ਹੌਸਲਾਂ ਹਫਜਾਈ ਲਈ ਐਸ.ਡੀ.ਐਮ. ਰਣਜੀਤ ਸਿੰਘ ਭੁੱਲਰ ਦਫਤਰ  ਵਿਖੇ ਉਚੇਚੇ ਤੌਰ ਤੇ ਪਹੁੰਚੇ। ਉਹਨਾਂ ਵੱਲੋਂ ਆਪਣੀ ਜਿੰਦਗੀ ਦੇ ਤਜਰਬੇ ਉਨ੍ਹਾਂ ਨਾਲ ਸਾਂਝੇ ਕੀਤੇ ਗਏ ਅਤੇ ਉਨ੍ਹਾਂ ਨੂੰ ਆਪਣੇ ਟੀਚਿਆਂ ਨੂੰ ਪੂਰਾ ਕਰਨ ਲਈ ਮਾਰਗਦਰਸ਼ਨ ਦਿੱਤਾ। ਉਨ੍ਹਾਂ ਨੇ ਉਮੀਦਵਾਰਾ ਨੂੰ ਦੂਜਿਆਂ ਦੀ ਦੇਖਭਾਲ ਕਰਨ ਅਤੇ ਇੱਕ ਚੰਗੇ ਇਨਸਾਨ ਬਣਨ ਲਈ ਪ੍ਰੇਰਿਤ ਕੀਤਾ।

Advertisements

ਇਸ ਤੋਂ ਇਲਾਵਾ ਸਰਕਾਰੀ ਸੀਨੀਅਰ ਸਕੈਡੰਰੀ ਸਕੂਲ ਬਾਰੇ ਕੇ ਦੇ 42 ਬੱਚਿਆਂ  ਨੇ ਦਫਤਰ ਵਿਖੇ ਵਿਜ਼ਟ ਕੀਤਾ। ਐਸਡੀਐਮ ਵੱਲੋਂ ਉਨ੍ਹਾ ਬੱਚਿਆਂ ਦੇ ਉਜੱਵਲ ਭਵਿੱਖ ਦੀ ਕਾਮਨਾ ਕੀਤੀ ਅਤੇ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਪ੍ਰੇਰਿਤ ਕੀਤਾ।   ਇਸ ਦੌਰਾਨ ਲੜਕੀਆਂ ਬਿਓਰੋ ਅਤੇ ਐਸਡੀਐਮ ਰਣਜੀਤ ਸਿੰਘ ਦਾ ਉਨ੍ਹਾਂ ਦਾ ਮਾਰਗਦਰਸ਼ਨ ਕਰਨ ਲਈ ਧੰਨਵਾਦ ਕੀਤਾ। ਇਸ ਦੌਰਾਨ ਪਲੇਸਮੈਂਟ ਅਫਸਰ ਗੁਰਜੰਟ ਸਿੰਘ ਵੱਲੋਂ ਐਸ.ਡੀ.ਐਮ. ਦਾ ਦਫਤਰ ਆਉਣ ਤੇ ਸਵਾਗਤ ਕੀਤਾ ਗਿਆ ਅਤੇ ਆਪਣੇ ਤਜੱਰਬੇ ਸਾਂਝੇ ਕਰਨ ਲਈ ਉਹਨਾਂ ਦਾ ਧੰਨਵਾਦ ਕੀਤਾ ਅਤੇ ਆਏ ਹੋਏ ਵਿਦਿਆਰਥੀਆਂ ਨੂੰ ਦਫਤਰ ਦੀਆਂ ਸਕੀਮਾਂ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿੱਤੀ ਗਈ। 

LEAVE A REPLY

Please enter your comment!
Please enter your name here