
ਤਰਨਤਾਰਨ (ਦ ਸਟੈਲਰ ਨਿਊਜ਼), ਰਿਪੋਰਟ ਪੰਕਜ। ਤਰਨਤਾਰਨ ਦੇ ਵਿਅਕਤੀ ਦੀ ਕੈਨੇਡਾ ਦੇ ਸਸਕੈਚਵਨ ਸੂਬੇ ਦੇ ਸ਼ਹਿਰ ਉੱਤਰੀ ਰੀਜਾਈਨਾ ਵਿੱਚ ਮੌਤ ਹੋਣ ਦੀ ਖਬਰ ਮਿਲੀ ਹੈ। ਮ੍ਰਿਤਕ ਦੀ ਪਹਿਚਾਣ ਸੁਬੇਗ ਸਿੰਘ ਉਮਰ 33 ਸਾਲਾ ਵਾਸੀ ਤਰਨਤਾਰਨ ਦੇ ਪਿੰਡ ਪੰਜਵੜ ਕਲਾਂ ਵਜੋਂ ਹੋਈ ਹੈ।

ਦੱਸਿਆ ਜਾ ਰਿਹਾ ਹੈ ਕਿ ਸੁਬੇਗ ਇੱਕ ਟਰੱਕ ਡਰਾਈਵਰ ਸੀ ਤੇ ਉਸਦੇ ਟਰੱਕ ਵਿੱਚ ਪੱਥਰ ਦੀਆਂ ਭਾਰੀ ਸਲੈਬਾਂ ਲੱਦੀਆਂ ਹੋਈਆਂ ਸਨ, ਤੇ ਜਦੋ ਸੁਬੇਗ ਦਾ ਸਾਥੀ ਟਰੱਕ ਵਿੱਚੋ ਟਾਈਲਾਂ ਉਤਾਰ ਰਿਹਾ ਸੀ ਤਾਂ ਮਾਰਬਲ ਦੀਆਂ ਸਲੈਬਾ ਫਿਸਲ ਕੇ ਉਹਨਾਂ ਉੱਪਰ ਡਿੱਗ ਗਈਆਂ।
ਸੁਬੇਗ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਸਦਾ ਗੰਭੀਰ ਜ਼ਖਮੀ ਹੋ ਗਿਆ, ਜਿਸਦਾ ਇਲਾਜ ਚੱਲ ਰਿਹਾ ਹੈ। ਸੁਬੇਗ ਦੀ ਮੌਤ ਦੀ ਖਬਰ ਸੁਣ ਕੇ ਪਰਿਵਾਰਕ ਮੈਬਰਾਂ ਵਿੱਚ ਸੋਗ ਦੀ ਲਹਿਰ ਪੈਦਾ ਹੋ ਗਈ।











