ਹਲਕਾ ਇੰਚਾਰਜ ਕਪੂਰਥਲਾ ਮੰਜੂ ਰਾਣਾ ਦੇ ਨਸ਼ਾ ਤਸਕਰ ਅਤੇ ਗੈਂਗਸਟਰਾ ਨਾਲ ਸਬੰਧ ਜਗ ਜ਼ਾਹਿਰ:ਪਿਆਰਾ ਲਾਲ

ਕਪੂਰਥਲਾ( ਦ ਸਟੈਲਰ ਨਿਊਜ਼), ਰਿਪੋਰਟ:ਗੌਰਵ ਮੜੀਆ। ਕਪੂਰਥਲਾ ਦੇ ਉੱਘੇ ਸਮਾਜਸੇਵੀ ਪਿਆਰਾ ਲਾਲ ਨੇ ਆਪਣੇ ਵਿਚਾਰ ਰੱਖਦਿਆਂ ਕਿਹਾ ਕਿ ਕਾਂਗਰਸ ਅਤੇ ਅਕਾਲੀ ਭਾਜਪਾ ਸਰਕਾਰਾਂ ਦੇ 75ਸਾਲ ਦੇ ਰਾਜ ਤੋਂ ਨਿਰਾਸ਼ ਹੋਏ ਲੋਕਾਂ ਨੇ ਇਹਨਾਂ ਰਵਾਇਤੀ ਪਾਰਟੀਆਂ ਦੀਆਂ ਨੀਤੀਆਂ ਤੋਂ ਤੰਗ ਆ ਕੇ ਪੰਜਾਬ ਵਿੱਚ ਇਕ ਬਦਲਾਅ ਲਿਆਉਣ ਲਈ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਦੇ ਨਾਲ ਜਿਤਾ ਕੇ  92 ਐਮ ਐਲ ਏਜ਼ ਦੀ ਸਰਕਾਰ ਦਿੱਤੀ ਜਿਨ੍ਹਾਂ ਨੂੰ ਵਿਧਾਨ ਸਭਾ ਵਿੱਚ ਬਿਨਾਂ ਕਿਸੇ ਵਿਰੋਧ ਦੇ ਆਪਣੇ ਫੇਸਲੇ ਲੈਣ ਦਾ ਅਧਿਕਾਰ ਮਿਲਿਆ ਜਿਹਨਾਂ ਹਲਕਿਆਂ ਵਿੱਚ ਇਹਨਾਂ ਦੇ ਉਮੀਦਵਾਰ ਜਿੱਤ ਵੀ ਨਹੀਂ ਸਕੇ। ਉਹ ਉਮੀਦਵਾਰ ਵੀ ਸਰਕਾਰ ਵੱਲੋਂ ਪਾਸ ਕੀਤੀਆਂ ਨੀਤੀਆਂ ਨੂੰ ਇੰਨਬਿੰਨ ਆਪਣੇ ਹਲਕਿਆਂ ਆਮ ਪਬਲਿਕ ਨੂੰ ਜਾਣੂੰ ਕਰਵਾਉਂਦੇ ਹਨ ਅਤੇ ਦਿਤੀਆਂ ਜਾਣ ਵਾਲੀਆਂ ਸਹੂਲਤਾਂ ਮੁਹੱਈਆ ਵੀ ਕਰਾਉਂਦੇ ਹਨ ਪਰ ਕਪੂਰਥਲਾ ਜ਼ਿਲ੍ਹੇ ਦੀ ਆਪ ਉਮੀਦਵਾਰ ਮੈਡਮ ਮੰਜੂ ਰਾਣਾ ਜੀ ਜੋ ਇਕ ਰਿਟਾਇਰਡ ਜੱਜ ਹਨ  ਨੂੰ ਕਪੂਰਥਲਾ ਹਲਕੇ ਦੇ ਆਮ ਆਦਮੀ ਪਾਰਟੀ ਦੇ ਵਰਕਰ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਇਹ ਕਹਿ ਕੇ ਕਪੂਰਥਲਾ ਵਿਚ ਉਮੀਦਵਾਰ ਵਜੋਂ ਲਿਆਏ ਸਨ ਕਿ ਮੈਡਮ ਇਕ ਪੜੀ ਲਿਖੀ ਅਤੇ ਦਲੇਰ ਲੇਡੀ ਹੈ ਜੋ ਪਿਛਲੇ 20 ਸਾਲ ਤੋਂ ਕਪੂਰਥਲਾ ਹਲਕੇ ਤੇ ਕਾਬਜ ਕਾਂਗਰਸ ਪਾਰਟੀ ਦੇ ਵਿਧਾਇਕ ਰਾਣਾ ਗੁਰਜੀਤ ਸਿੰਘ ਦਾ ਮੁਕਾਬਲਾ ਕਰ ਸਕੇਗੀ ਪਰ ਮੈਡਮ ਮੰਜੂ ਰਾਣਾ ਨੇ ਆਉਂਦੇ ਸਾਰ ਹੀ ਪਿਛੋ ਹੀ ਆਪਣੇ ਨਾਲ ਭਾਈ ਭਤੀਜਾਵਾਦ ਲਿਆ ਕੇ ਅਤੇ ਕੁਝ ਚਮਚਿਆਂ ਦੇ ਮਗਰ ਲੱਗ ਕੇ ਆਪਣੀ ਹੀ ਪਾਰਟੀ ਦੇ ਵਰਕਰਾਂ ਨੂੰ ਅਣਦੇਖਾ ਕਰਨ ਕਰਕੇ ਪਾਰਟੀ ਵਰਕਰਾਂ ਵਿੱਚ ਨਰਾਜ਼ਗੀ ਜ਼ਾਹਿਰ ਹੋਣ ਕਰਕੇ ਇਸ ਦੇ ਚੋਣ ਪ੍ਰਚਾਰ ਵਿਚ ਵਰਕਰਾਂ ਨੇ ਕੋਈ ਖਾਸ ਦਿਲਚਸਪੀ ਨਹੀਂ ਦਿਖਾਈ ਦੂਸਰਾ ਇਸ ਦੇ ਪਿੱਛੋਂ ਆਏ ਸਲਾਹਕਾਰਾਂ ਨੇ ਮੈਡਮ ਮੰਜੂ ਰਾਣਾ ਦੇ ਦਿਲ ਵਿਚ ਇਕ ਲਾਲਚ ਭਰ ਦਿੱਤਾ ਜਿਹਨਾਂ ਨੇ ਇਲੈਕਸ਼ਨ ਦੇ ਨਾਂ ਤੇ ਪਾਰਟੀ ਫੰਡ ਇਕੱਠਾ ਕਰਨਾ ਸ਼ੁਰੂ ਕਰ ਦਿੱਤਾ।

Advertisements

ਸਰਮਾਏਦਾਰਾਂ ਫੈਕਟਰੀਆਂ ਦੇ ਮਾਲਕਾਂ ਅਤੇ ਹੋਰ ਕਾਰੋਬਾਰੀਆ ਨੇ ਮੈਡਮ ਮੰਜੂ ਰਾਣਾ ਨੂੰ ਖੁਲ ਕੇ ਪਾਰਟੀ ਫੰਡ ਦਿੱਤਾ ਹਾਲਾਂਕਿ ਖੁਫ਼ੀਆਂ ਤੌਰ ਤੇ ਪਤਾ ਲੱਗਾ ਹੈ ਕਿ ਪਾਰਟੀ ਨੇ ਵੀ ਮੈਡਮ ਮੰਜੂ ਰਾਣਾ ਨੂੰ ਇਲੈਕਸ਼ਨ ਫੰਡ ਦਿੱਤਾ ਸੀ ਇਲੈਕਸ਼ਨ ਦੌਰਾਨ ਮੰਜੂ ਰਾਣਾ ਵਲੋਂ ਲੋਕਾਂ ਨਾਲ ਕੀਤੇ ਵਾਅਦੇ ਕੀਤੇ ਗਏ ਸੀ ਕਿ ਕਪੂਰਥਲਾ ਸ਼ਹਿਰ ਨੂੰ ਨਸ਼ਿਆਂ ਤੋਂ ਅਤੇ ਗੈਂਗਸਟਰਵਾਦ ਤੋਂ ਮੁਕਤ ਕਰਾਵਾਂਗੀ ਪਿਛਲੀਆਂ ਸਰਕਾਰਾਂ ਵੇਲੇ ਲੋਕਾਂ ਨਾਲ ਹੋਈਆਂ ਵਧੀਕੀਆਂ ਦਾ ਇਨਸਾਫ਼ ਦਿਵਾਂਵਾਗੀ ਉਸ ਵਕਤ ਰਾਣਾ ਗੁਰਜੀਤ ਸਿੰਘ ਦੇ ਚਹੇਤੇ ਗੁੰਡਿਆਂ ਅਤੇ ਨਸ਼ਾ ਤਸਕਰਾਂ ਦੀ ਗੁੰਡਾਗਰਦੀ ਦੇ ਵਿਰੁੱਧ ਸੜਕਾਂ ਤੇ ਧਰਨੇ ਲਾ ਕੇ ਕਿਹਾ ਸੀ ਕਿ ਸਾਡੀ ਸਰਕਾਰ ਆਉਣ ਤੋਂ ਇਹਨਾਂ ਨੂੰ ਸ਼ਹਿਰ ਵਿੱਚ ਨਹੀਂ ਰਹਿਣ ਦਿਆਂਗੀ ਪ੍ਰੰਤੂ ਹਜੇ ਤੱਕ ਪਿਛਲੀ ਸਰਕਾਰ ਵਾਂਗ ਨਸ਼ਾ,ਸ਼ਰਾਬ ਅਤੇ ਦੜੇ ਸੱਟੇ ਦਾ ਕਾਰੋਬਾਰ ਚੱਲ ਰਿਹਾ ਹੈ । ਪਿਛਲੇ ਸਾਲ ਦੇ ਦਸੰਬਰ ਮਹੀਨੇ  ਵਿੱਚ ਐਮ ਸੀ ਪ੍ਰਿੰਸ ਤੇ ਦਰਜ਼ ਹੋਏ ਪਰਚੇ ਵਿੱਚ ਪ੍ਰਿੰਸ ਦੀ ਗਿਰਫਤਾਰੀ ਨਹੀਂ ਹੋ ਸਕੀ । ਉਲਟਾ ਪਰਚਾ ਦਰਜ਼ ਹੋਣ ਦੇ ਬਾਦ ਵੀ ਹੁਣ ਤੱਕ ਜਨਤਕ ਤੋਰ ਤੇ ਸ਼ਹਿਰ ਵਿੱਚ ਪ੍ਰਿੰਸ ਨੂੰ ਆਮ ਘੁੰਮਦਾ ਫਿਰਦਾ ਦੇਖਿਆ ਗਿਆ ਮੈਡਮ ਮੰਜੂ ਰਾਣਾ ਇੱਕ ਰਿਟਾਇਰ ਜੱਜ ਹੋਣ ਦੇ ਬਾਵਜੂਦ ਸਿਵਲ ਪ੍ਰਸ਼ਾਸਨ, ਪੁਲਿਸ ਪ੍ਰਸ਼ਾਸਨ ਨਾਲ ਬਦਤਮੀਜ਼ੀ ਨਾਲ ਪੇਸ਼ ਆਉਣਾ, ਪੈਸੇ ਇਕੱਠੇ ਕਰਨ ਦੇ ਲਾਲਚ ਵਿੱਚ ਵਰਕਰਾਂ ਨੂੰ ਅਣਦੇਖਾ ਕਰਨ ਕਰਕੇ ਜਿੱਤੀ ਹੋਈ ਇਲੈਕਸ਼ਨ ਹਾਰ ਗਏ ਹੁਣ ਹਾਰਨ ਤੋਂ ਬਾਦ ਵੀ ਨਹੀਂ ਸਿਖਿਆ ਅਜੇ ਵੀ ਆਪਣੇ ਵਿੱਚ ਸੁਧਾਰਨ ਦੀ ਬਜਾਏ ਇੰਝ ਜਾਪਦਾ ਹੈ ਕਿ ਮੈਡਮ ਮੰਜੂ ਰਾਣਾ ਜੀ ਨੇ ਨਸ਼ਾ ਤਸਕਰਾਂ ਨਾਲ ਅੰਦਰਖਾਤੇ ਸਮਝੌਤਾ ਕਰ ਲਿਆ ਹੈ।

ਜਿਸਦੀ ਜੀਉਂਦੀ ਜਾਗਦੀ ਮਿਸਾਲ ਹੈ ਕਿ ਥਾਣਾ ਕੋਤਵਾਲੀ ਵਿੱਚ ਇੱਕ ਨਸ਼ਾ ਤਸਕਰ ਖਿਲਾਫ਼ ਐਨ.ਡੀ.ਐਸ.ਪੀ ਦਾ ਮੁਕਦਮਾ ਦਰਜ ਹੋਇਆ ਜਿਹੜਾ ਭਗੌੜਾ ਦੱਸਿਆ ਜਾ ਰਿਹਾ ਹੈ ਦੇ ਖਿਲਾਫ਼ ਪਹਿਲਾਂ ਵੀ 7 ਮੁਕਦਮੇ ਨਸ਼ਾ ਤਸਕਰੀ ਦੇ ਦਰਜ ਹਨ ਜੋਕਿ ਮੈਡਮ ਮੰਜੂ ਰਾਣਾ ਦੇ ਦਫਤਰ ਵਿੱਚ ਕੰਮ ਕਰਦਾ ਸੀ ਜਿਸਨੂੰ ਹੁਣ ਮੈਡਮ ਬਚਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਹਲਕਾ ਕਪੂਰਥਲਾ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਇੱਕ ਜੁੱਟ ਹੋ ਕੇ ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਕੋਲ ਅਵਾਜ਼ ਉਠਾ ਕੇ ਮੈਡਮ ਨੂੰ ਪਾਰਟੀ ਤੋਂ ਬਾਹਰ ਦਾ ਰਸਤਾ ਦਿਖਾਉਣਾ ਚਾਹੀਦਾ ਹੈ ਇਸਦੀ ਜਗ਼੍ਹਾ ਪਾਰਟੀ ਕਿਸੇ ਯੋੋਗ ਲੀਡਰ ਨੂੰ ਹਲਕਾ ਕਪੂਰਥਲਾ ਦੀ ਅਗਵਾਈ ਕਰਨ ਦਾ ਮੌਕਾ ਦੇਣਾ ਚਾਹੀਦਾ ਹੈ ।

ਇਸ ਸਾਰੀ ਗੱਲ ਬਾਤ ਸੰਬੰਧੀ ਜਦੋ ਸਾਡੇ ਪੱਤਰਕਾਰ ਨੇ ਹਲਕਾ ਇੰਚਾਰਜ ਮੈਡਮ ਮੰਜੂ ਰਾਣਾ ਨੂੰ ਫੋਨ ਤੇ ਸੰਪਰਕ ਕਰਕੇ ਓਹਨਾ ਦਾ ਪੱਖ ਜਾਣਨ ਦੀ ਕੋਸ਼ਿਸ਼ ਕੀਤੀ ਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਮੈਡਮ ਮੰਜੂ ਰਾਣਾ ਨੇ ਫੋਨ ਨਹੀਂ ਚੁਕਿਆ ਤੇ ਨਾ ਹੀ ਪੱਤਰਕਾਰ ਦੇ ਫੋਨ ਤੇ ਬੈਕ ਕਾਲ ਕਰਨ ਦੀ ਜਰੂਰਤ ਸਮਝੀ।

LEAVE A REPLY

Please enter your comment!
Please enter your name here