ਜ਼ਿਲ੍ਹਾ ਮੈਜਿਸਟਰੇਟ ਵੱਲੋਂ ਪਸ਼ੂਆਂ ਨੂੰ ਆਵਾਰਾ ਸੜਕਾਂ ਤੇ ਘੁੰਮਣ-ਫਿਰਾਉਣ ਅਤੇ ਚਰਾਉਣ ਤੇ ਪਾਬੰਦੀ

ਫਿਰੋਜ਼ਪੁਰ( ਦ ਸਟੈਲਰ ਨਿਊਜ਼): ਜ਼ਿਲ੍ਹਾ ਮੈਜਿਸਟਰੇਟ ਫਿਰੋਜ਼ਪੁਰ ਅੰਮ੍ਰਿਤ ਸਿੰਘ ਆਈ.ਏ.ਐੱਸ ਵੱਲੋਂ ਫੌਜਦਾਰੀ ਜਾਬਤਾ, ਸੰਘਤਾ 1973 ਦੀ ਧਾਰਾ 144 ਅਧੀਨ ਪ੍ਰਾਪਤ ਹੋਏ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਸੜਕਾਂ ਤੇ ਆਵਾਰਾ ਪਸ਼ੂਆਂ ਦੇ ਘੁੰਮਣ, ਫਿਰਾਉਣ ਅਤੇ ਚਰਾਉਣ ਤੇ ਪਾਬੰਦੀ ਲਗਾਈ ਹੈ। ਜ਼ਿਲ੍ਰਾ ਮੈਜਿਸਟਰੇਟ ਨੇ ਦੱਸਿਆ ਕਿ ਗੁਜਰ ਬਰਾਦਰੀ ਦੇ ਲੋਕ ਪਸ਼ੂਆਂ ਨੂੰ ਅਵਾਰਾ ਲੈ ਕੇ ਉਨ੍ਹਾਂ ਨੂੰ ਚਾਰੇ ਦੀ ਖਾਤਰ ਸੜਕਾਂ ਦੇ ਆਉਂਦੇ ਹਨ, ਜਿਸ ਨਾਲ ਟਰੈਫਿਕ ਵਿੱਚ ਰੁਕਾਵਟ ਆਉਂਦੀ ਹੈ ਅਤੇ ਕਈ ਵਾਰ ਐਕਸੀਡੈਂਟ ਹੋਣ ਕਾਰਨ ਵਹੀਕਲਾਂ/ਪਸ਼ੂਆਂ ਦਾ ਨੁਕਸਾਨ ਹੋ ਜਾਂਦਾ ਹੈ। 

Advertisements

ਇਸ ਤੋਂ ਇਲਾਵਾ ਪਸ਼ੂਆਂ ਦੇ ਸੜਕਾਂ ਤੇ ਚਰਾਉਣ ਕਾਰਨ ਸੜਕਾਂ ਤੇ ਲੱਗੇ ਪੌਦਿਆਂ ਦੀ ਭੰਨ ਤੋੜ ਕੀਤੀ ਜਾਂਦੀ ਹੈ ਅਤੇ ਖਾ ਲਏ ਜਾਂਦੇ ਹਨ ਅਤੇ ਇਹਨਾਂ ਪਸ਼ੂਆਂ ਵੱਲੋਂ ਕਈ ਵਾਰ ਕਿਸਾਨਾਂ ਦੀ ਫਸਲਾਂ ਦਾ ਨੁਕਸਾਨ ਵੀ ਕੀਤਾ ਜਾਂਦਾ ਹੈ। ਜਿਸ ਨਾਲ ਕਿਸਾਨਾਂ ਅਤੇ ਚਰਵਾਹਿਆਂ (ਗੁਜਰਾਂ) ਦਾ ਆਪਸ ਵਿੱਚ ਤਕਰਾਰ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਇਸ ਲਈ ਸੜਕਾਂ ਤੇ ਅਵਾਰਾ ਪਸ਼ੂਆਂ ਦੇ ਘੁੰਮਣ ਫਿਰਨ ਅਤੇ ਚਾਰਨ ਤੇ ਪਾਬੰਦੀ ਲਗਾਈ ਗਈ ਹੈ।ਇਹ ਹੁਕਮ 2-10-2022 ਤੱਕ ਲਾਗੂ ਰਹਿਣਗੇ।

LEAVE A REPLY

Please enter your comment!
Please enter your name here