60 ਹਵਾਲਾਤੀਆਂ ਨੂੰ ਕੇਂਦਰੀ ਜੇਲ੍ਹ ਨਿਯਮਾਂ ਮੁਤਾਬਿਕ ਕੇਸ ਖਤਮ ਕਰਕੇ ਅਤੇ ਜਮਾਨਤਾਂ ਦੇ ਰਿਹਾਅ ਕੀਤਾ ਗਿਆ

ਫਿਰੋਜ਼ਪੁਰ( ਦ ਸਟੈਲਰ ਨਿਊਜ਼): ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ ਦਿੱਲੀ ਜੀਆਂ ਦੇ ਹੁਕਮਾਂ ਅਨੁਸਾਰ ਮਾਨਯੋਗ ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਐੱਸ. ਏ. ਐੱਸ. ਨਗਰ ਜੀਆਂ ਦੀ ਰਹਿਨੁਮਾਈ ਹੇਠ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਸ਼੍ਰੀ ਵੀਰਇੰਦਰ ਅਗਰਵਾਲ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਜੀਆਂ ਦੀ ਦੇਖ ਰੇਖ ਅਧੀਨ ਅੰਡਰ ਟਰਾਇਲ ਰਿਵਿਊ ਕਮੇਟੀ ਦੇ ਵਿਸ਼ੇ ਤੇ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਮਿਤੀ 18.07.2022 ਤੋਂ ਮਿਤੀ 13.08.2022 ਤੱਕ ਇੱਕ ਕੰਪੇਨ ਚਲਾਈ ਗਈ ਹੈ । ਇਸ ਦੇ ਸਬੰਧ ਵਿੱਚ ਜੱਜ ਸਾਹਿਬ ਨੇ 2 ਅਗਸਤ ਨੂੰ ਇੱਕ ਖਾਸ ਮੀਟਿੰਗ ਰੱਖੀ ਗਈ ਜਿਸ ਵਿੱਚ ਮਾਨਯੋਗ ਜ਼ਿਲ੍ਹਾ ਅਤੇ ਸੈਸ਼ਨਜ਼ ਜੱਜ ਸਾਹਿਬ ਨੇ ਜੁਡੀਸ਼ੀਅਲ ਅਫਸਰ ਸਾਹਿਬਾਨ, ਸਕੱਤਰ, ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਫਿਰੋਜ਼ਪੁਰ, ਮਾਨਯੋਗ ਡਿਪਟੀ ਕਮਿਸ਼ਨਰ, ਮਾਨਯੋਗ ਐੱਸ. ਐੱਸ. ਪੀ. ਫਿਰੋਜ਼ਪੁਰ, ਮਾਨਯੋਗ ਜ਼ਿਲ੍ਹਾ ਅਟਾਰਨੀ ਅਫਸਰ ਅਤੇ ਜੇਲ੍ਹ ਸੁਪਰਡੰਟ ਫਿਰੋਜ਼ਪੁਰ ਹਾਜ਼ਰ ਹੋਏ । ਇਸ ਵਿੱਚ ਕੇਂਦਰੀ ਜੇਲ੍ਹ ਵਿਚੋਂ ਅਤੇ ਸਾਰੀਆਂ ਜੁਡੀਸ਼ੀਅਲ ਅਦਾਲਤਾਂ ਵਿੱਚੋਂ ਸਾਰੇ ਹਵਾਲਾਤੀਆਂ ਅਤੇ ਕੈਦੀਆਂ ਦਾ ਪ੍ਰਾਪਤ ਹੋਇਆ ਡਾਟਾ ਜਿਸ ਵਿੱਚੋਂ 118 ਹਵਾਲਾਤੀਆਂ ਜ਼ੋ ਕਿ ਅਧੀਨ ਧਾਰਾ 379, 61/1/14, 52—ਏ, ਅਤੇ ਹੋਰ ਛੋਟੇ ਕੇਸਾਂ ਵਿੱਚ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਬੰਦ ਹਨ । ਇਨ੍ਹਾਂ ਵਿੱਚੋਂ 60 ਹਵਾਲਾਤੀਆਂ ਵਿੱਚੋਂ ਕੁਝ ਦੇ ਕੇਸ ਖਤਮ ਕਰਕੇ, ਕੁਝ ਨੂੰ ਪਰਸਨਲ ਬਾਂਡ ਭਰਵਾ ਕੇ ਅਤੇ ਕੁਝ ਨੂੰ ਦਫ਼ਤਰ ਜ਼ਿਲ੍ਹਾ ਕਾਨੂੰਨੀ ਸਹਾਇਤਾ ਵੱਲੋਂ ਸਬੰਧਤ ਕੋਰਟਾਂ ਵਿੱਚ ਉਨ੍ਹਾਂ ਤੋਂ ਜਮਾਨਤਾਂ ਭਰਵਾ ਕੇ ਛੱਡ ਦਿੱਤਾ ਗਿਆ ।

Advertisements

ਇਸ ਦੇ ਨਾਲ ਨਾਲ ਹਵਾਲਾਤੀਆਂ ਦੀ ਸੂਚੀ ਵਿੱਚੋਂ ਜ਼ਿਲ੍ਹਾ ਫਿਰੋਜ਼ਪੁਰ ਦੇ 118, ਜ਼ਿਲ੍ਹਾ ਬਠਿੰਡਾ ਦਾ ਇੱਕ, ਸੰਗਰੂਰ ਦਾ ਇੱਕ ਅਤੇ ਫਾਜ਼ਿਲਕਾ ਜਿਲ੍ਹੇ ਦੇ 39 ਬੰਦੀਆਂ ਦਾ ਡਾਟਾ ਉਨ੍ਹਾਂ ਸਬੰਧਤ ਜ਼ਿਲਿ੍ਹਆਂ ਨੂੰ ਭੇਜਿਆ ਗਿਆ ਅਤੇ ਇਸ ਤੇ ਨਿਯਮਾਂ ਮੁਤਾਬਿਕ ਬਣਦੀ ਕਾਰਵਾਈ ਕਰਨ ਲਈ ਬੇਨਤੀ ਕੀਤੀ ਗਈ । ਇਸ ਤੋਂ ਇਲਾਵਾ ਸੈਸ਼ਨਜ਼ ਜੱਜ ਸਾਹਿਬ ਨੇ ਦੱਸਿਆ ਮਾਨਯੋਗ ਨੈਸ਼ਨਲ ਲੀਗਲ ਸਰਵਿਸਜ਼ ਅਥਾਰਟੀ, ਦਿੱਲੀ ਜੀਆਂ ਦੇ ਹੁਕਮਾਂ ਮੁਤਾਬਿਕ ਇਸ ਵਾਰ ਦੀ ਆਜ਼ਾਦੀ ਦੀ 75ਵੀਂ ਵਰੇਗੰਢ ਤੇ ਕੇਂਦਰੀ ਜੇਲ੍ਹ ਫਿਰੋਜ਼ਪੁਰ ਵਿਖੇ ਮੌਜੂਦ ਵੱਧ ਤੋਂ ਵੱਧ ਹਵਾਲਾਤੀਆਂ ਉਨ੍ਹਾਂ ਦੇ ਕੇਸਾਂ ਦਾ ਜਿਨ੍ਹਾਂ ਦੇ ਕੇਸਾਂ ਦਾ ਮਾਨਯੋਗ ਨਾਲਸਾ ਅਤੇ UTRC ਵੱਲੋਂ ਨਿਰਧਾਰਤ ਕੀਤੇ 16 ਪੁਆਇੰਟਾਂ ਦੀ ਸੂਚੀ ਅਨੁਸਾਰ ਨਿਯਮਾਂ ਮੁਤਾਬਿਕ ਨਿਪਟਾਰਾ ਕਰਦੇ ਹੋਏ ਜਾਂ ਜ਼ਮਾਨਤਾਂ ਦੇ ਕੇ ਕੇਂਦਰੀ ਜੇਲ੍ਹ ਵਿੱਚੋਂ ਰਿਹਾਅ ਕੀਤਾ ਜਾਵੇਗਾ । ਇਸ ਤੋਂ ਇਲਾਵਾ ਉਨ੍ਹਾਂ ਦੱਸਿਆ ਕਿ ਜੇਲ੍ਹ ਵਿੱਚ ਮੌਜੂਦ ਹਵਾਲਾਤੀਆਂ ਅਤੇ ਕੈਦੀਆਂ ਨੂੰ ਵਧੀਆ ਖਾਣਾ, ਹਸਪਤਾਲ, ਨਸ਼ਾ ਛੁਡਾਊ ਕੇਂਦਰ, ਲਾਇਬ੍ਰੇਰੀਆਂ ਅਤੇ ਫੈਕਟਰੀ ਵਿੱਚ ਕੰਮ ਕਰਨ ਦੀ ਸਹੂਲਤ ਨੂੰ ਹੋਰ ਸੁਹਿਰਦ ਕੀਤਾ ਜਾਵੇ ਤਾਂ ਜ਼ੋ ਕਿਸੇ ਵੀ ਹਵਾਲਾਤੀ ਜਾਂ ਕੈਦੀ ਨਾਲ ਅਣਮਨੁੱਖੀ ਵਰਤਾਰਾ ਨਾ ਕੀਤਾ ਜਾਵੇ । ਇਸ ਤੋਂ ਇਲਾਵਾ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਕਮ ਸਕੱਤਰ ਜ਼ਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਫਿਰੋਜ਼ਪੁਰ ਨੇ ਪੈਨਲ ਐਡਵੋਕੇਟਾਂ ਅਤੇ ਮਾਨਯੋਗ ਐੱਸ. ਡੀ. ਜੇ. ਐੱਮ. ਜੀਰਾ ਅਤੇ ਗੁਰੂਹਰਸਹਾਏ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਇਸ ਕੰਪੇਨ ਪ੍ਰਤੀ ਸੰਵੇਦਨਸ਼ੀਲਤਾ ਨਾਲ ਕੰਮ ਕਰਨ ਲਈ ਪ੍ਰੇਰਿਤ ਕੀਤਾ।

LEAVE A REPLY

Please enter your comment!
Please enter your name here