ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀ ਦੇ 104ਵੇਂ ਸਲਾਨਾ ਮੇਲੇ ਮੌਕੇ ਲਗਾਇਆ ਲੰਗਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਬਾਬਾ ਜੀਆ ਉਦ ਦੀਨ ਸਰਕਾਰ ਦਰਬਾਰ ਪੀਰ ਚੌਧਰੀਦਾ 104ਵਾਂ ਸਲਾਨਾ ਮੇਲਾ ਕਰਵਾਇਆ ਗਿਆ।ਜਿਸ ਵਿੱਚ ਰਹਿਮਤ ਪੀਰਾ ਦੀ ਨੌਜਵਾਨ ਸਭਾ(ਰਜਿ.)ਦੀ ਤਰਫੋਂ ਧੀਰਜ ਕੁਮਾਰ ਅਤੇ ਮੋਨੂੰ ਦੀਵਾਨ ਦੀ ਅਗਵਾਈ ਹੇਠ 16ਵਾਂ ਦਾਲ ਰੋਟੀ ਅਤੇ ਹਲਵੇ ਦਾ ਲੰਗਰ ਲਗਾਇਆ ਗਿਆ। ਇਸ ਮੌਕੇ ਤੇ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾਈ ਬੁਲਾਰੇ ਓਮਕਾਰ ਕਾਲੀਆ,ਜ਼ਿਲ੍ਹਾ ਪ੍ਰਧਾਨ ਦੀਪਕ ਮਦਾਨ,ਯੂਥ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਸੰਦੀਪ ਪੰਡਿਤ ਅਤੇ ਆਲ ਇੰਡੀਆ ਐਂਟੀ ਟੈਰੋਰਿਸਟ ਫਰੰਟ ਦੇ ਸੂਬਾ ਮੀਤ ਪ੍ਰਧਾਨ ਰਾਜੇਸ਼ ਭਾਸਕਰ ਲਾਲੀ ਆਦਿ ਵਿਸ਼ੇਸ਼ ਤੋਰ ਤੇ ਸ਼ਾਮਲ ਹੋਏ।ਇਸ ਮੌਕੇ ਲਾਲੀ ਭਾਸਕਰ ਅਤੇ ਓਮਕਾਰ ਕਾਲੀਆ ਨੇ ਕਿਹਾ ਕਿ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ। ਉਨ੍ਹਾਂ ਕਿਹਾ ਕਿ ਇਸ ਕੀਮਤੀ ਜੀਵਨ ਨੂੰ ਆਪਣੇ ਨਿੱਜੀ ਕੰਮਾਂ ਤੋਂ ਇਲਾਵਾ ਮਨੁੱਖਤਾ ਦੀ ਭਲਾਈ ਲਈ ਵਰਤਣਾ ਚਾਹੀਦਾ ਹੈ। ਜਿੰਨਾ ਹੋ ਸਕੇ, ਲਾਚਾਰਾਂ,ਬੇਸਹਾਰਾ ਅਤੇ ਲੋੜਵੰਦਾਂ ਦੀ ਮਦਦ ਕਰਨ ਨਾਲ ਹੀ ਸਾਡਾ ਜੀਵਨ ਸੱਚਮੁੱਚ ਸਫਲ ਹੋਵੇਗਾ।ਉਨ੍ਹਾਂ ਕਿਹਾ ਕਿ ਭੁੱਖਿਆਂ ਨੂੰ ਭੋਜਨ ਖਿਲਾਉਣਾ ਅਤੇ ਜਰੂਰਤਮੰਦਾਂ ਦੀ ਮਦਦ ਕਰਨ ਤੋਂ ਸਾਨੂੰ ਕਦੇ ਵੀ ਪਿੱਛੇ ਨਹੀਂ ਰਹਿਣਾ ਚਾਹੀਦਾ।ਲੋੜਵੰਦਾਂ ਦੀ ਮਦਦ ਕਰਕੇ ਹੀ ਅਸੀਂ ਆਪਣਾ ਜੀਵਨ ਸਫਲ ਕਰ ਸਕਦੇ ਹਾਂ।

Advertisements

ਉਨ੍ਹਾਂ ਕਿਹਾ ਕਿ ਮਨੁੱਖ ਨੂੰ ਜੀਵਨ ਵਿੱਚ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਵੱਧ ਚੜ੍ਹ ਕੇ ਹਿੱਸਾ ਲੈਣਾ ਚਾਹੀਦਾ ਹੈ।ਅਜਿਹੇ ਕਾਰਜਾਂ ਨਾਲ ਹੀ ਵਿਅਕਤੀ ਦੀ ਸਮਾਜ ਵਿਚ ਆਪਣੀ ਇੱਕ ਪਹਿਚਾਣ ਬਣਦੀ ਹੈ। ਉਨ੍ਹਾਂ ਕਿਹਾ ਕਿ ਜੀਵਨ ਵਿੱਚ ਜੋ ਵਿਅਕਤੀ ਧਰਮ ਦੇ ਕੰਮ ਵਿੱਚ ਅੱਗੇ ਆ ਕੇ ਕੰਮ ਕਰਦਾ ਹੈ,ਉਸ ਦੇ ਮਨ ਨੂੰ ਸ਼ਾਂਤੀ ਮਿਲਦੀ ਹੈ। ਜੀਵਨ ਵਿੱਚ ਉਸ ਨੂੰ ਖੁਸ਼ੀਆਂ ਹੀ ਖੁਸ਼ੀਆਂ ਮਿਲਦੀਆਂ ਹਨ।ਧਰਮ ਨਾਲ ਸਬੰਧਤ ਕੰਮ ਕਰਨ ਨਾਲ ਪੈਸੇ ਦੀ ਕੋਈ ਕਮੀ ਨਹੀਂ ਹੁੰਦੀ ਅਤੇ ਭਗਤੀ ਕਰਨ ਨਾਲ ਮੁਕਤੀ ਮਿਲਦੀ ਹੈ। ਮਨੁੱਖ ਨੂੰ ਆਪਣੇ ਜੀਵਨ ਵਿੱਚ ਆਪਣੀ ਨੇਕ ਕਮਾਈ ਵਿੱਚੋਂ ਸਮਾਜਿਕ ਅਤੇ ਧਾਰਮਿਕ ਕੰਮਾਂ ਵਿੱਚ ਸਹਿਯੋਗ ਕਰਨਾ ਚਾਹੀਦਾ ਹੈ।ਇਸ ਮੌਕੇ ਜੀਆ ਲਾਲ ਨਾਹਰ,ਬਲਵਿੰਦਰ ਸਿੰਘ ਪਿੰਕਾ,ਮੋਨੂੰ ਸਰਕੋਟੀਆ,ਸਾਬੀ ਖੀਰਾਂਵਾਲੀ, ਮਨਜੀਤ,ਸਿਮਰਨ(ਯੂ.ਕੇ.)ਸੰਨੀ (ਯੂ.ਕੇ.)ਟੋਨੂੰ ਮਲਹੋਤਰਾ, ਸੁਖਦੇਵ, ਰਜਿੰਦਰ ਮਹਾਜਨ,ਅੰਕੁਸ਼,ਰਾਜੇਸ਼ ਸ਼ਰਮਾ,ਸਮੀਰ ਸ਼ਰਮਾ,ਸੁਰਿੰਦਰ ਲਾਡੀ,ਰੋਹਿਤ,ਰਾਜਬੀਰ,ਰਾਜੇਸ਼ ਮਦਾਨ,ਰੋਹਿਤ ਬੱਤਰਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here