ਢੀਂਡਸਾ ਸਾਹਿਬ ਜੀ ਦੀ ਕਹਿਣੀ ਤੇ ਅਮਲ ਕੀਤਾ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬੱਚ ਸਕਦਾ ਹੈ:ਜਥੇਦਾਰ ਸਾਹੀ 

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਸ਼੍ਰੋਮਣੀ ਅਕਾਲੀ ਦਲ ਸਯੁੰਕਤ ਢੀਂਡਸਾ ਦੇ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਜਥੇਦਾਰ ਜੁਗਰਾਜ ਪਾਲ ਸਿੰਘ ਸਾਹੀ ਤਲਵੰਡੀ ਚੌਧਰੀਆਂ ਨੇ ਇਥੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਸਯੁੰਕਤ ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਜੀ ਆਪਣੀ ਹਰ ਮੀਟਿੰਗ ਵਿੱਚ ਪ੍ਰਮੁੱਖ ਅਕਾਲੀ ਦਲ ਦੇ ਆਗੂਆਂ ਨੂੰ ਅਕਸਰ ਕਹਿੰਦੇ ਹਨ ਕਿ ਜੇ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਵੇ ਤਾਂ ਉਸੇ ਵੇਲੇ ਸਮੁੱਚਾ ਪੰਥ ਅਤੇ ਸਾਰੇ ਸ਼੍ਰੋਮਣੀ ਅਕਾਲੀ ਦਲ ਇੱਕਠੇ ਹੋ ਜਾਣਗੇ ਅਤੇ ਸ਼ਹੀਦਾਂ ਦੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਜਿੰਦਾ ਰੱਖਿਆ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਹੋਈ ਫ਼ਤਿਹਗੜ੍ਹ ਸਾਹਿਬ ਵਿਖੇ ਸੈਂਕੜੇ ਟਕਸਾਲੀਆਂ ਦੀ ਮੀਟਿੰਗ ਵਿੱਚ ਸ਼ਾਮਲ ਸਾਰੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ਸਪੱਸ਼ਟ ਸੁਖਬੀਰ ਬਾਦਲ ਵਿਰੁੱਧ ਬਗ਼ਾਵਤ ਸ਼ੁਰੂ ਕਰ ਦਿੱਤੀ ਹੈ।

Advertisements

ਉਨ੍ਹਾਂ ਵੀ ਢੀਂਡਸਾ ਸਾਹਿਬ ਜੀ ਦੀ ਤਰਜ਼ ਤੇ ਆਖਿਆ ਹੈ ਕਿ ਜੇ ਸੁਖਬੀਰ ਬਾਦਲ ਪ੍ਰਧਾਨਗੀ ਛੱਡ ਦੇਵੇ ਤਾਂ ਹੀ ਸ਼ਹੀਦਾ ਦੀ 122 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਬਚਾਇਆ ਜਾ ਸਕਦਾ ਹੈ, ਜੇ ਸੁਖਬੀਰ ਬਾਦਲ ਨੇ ਹੰਕਾਰ ਕਰਦਿਆਂ ਪ੍ਰਧਾਨਗੀ ਨਾਂ ਛੱਡੀ ਤਾਂ ਸ਼ਾਇਦ ਸ਼ਹੀਦਾ ਦੀ ਜਥੇਬੰਦੀ ਟੋਟੇ- ਟੋਟੇ ਹੋ ਕਿ ਹਮੇਸ਼ਾ ਲਈ ਖਤਮ ਹੋ ਜਾਵੇਗੀ। ਢੀਂਡਸਾ ਸਾਹਿਬ ਜੀ ਨੇ ਕਿਹਾ ਕਿ ਜਿਸ ਇਨਸਾਨ ਨੂੰ ਉਸ ਦੀ ਆਪਣੀ ਬਣਾਈ 13 ਮੈਂਬਰੀ ਕਮੇਟੀ ਨੇ ਹੀ ਪੰਜਾਬ ਦੇ ਲੋਕਾਂ ਦੀ ਰਾਏ ਲੈ ਕਿ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਲਈ ਆਖਿਆ ਹੋਵੇ, ਉਹ ਇਨਸਾਨ ਆਪਣੀ ਪਾਰਟੀ ਦੀ ਬਣਾਈ ਕਮੇਟੀ ਦੀ ਰਾਏ ਮੰਨਣ ਦੀ ਬਜਾਏ ਸਾਰੀ ਪਾਰਟੀ ਭੰਗ ਕਰਕੇ ਆਪ ਇਕੱਲਾ ਪ੍ਰਧਾਨ ਬਣਿਆ ਬੈਠਾ ਰਹੇ ਤਾਂ ਇਸ ਤੋਂ ਵੱਡੀ ਮੂਰਖਤਾ ਵਾਲੀ ਹੋਰ ਕੀ ਗੱਲ ਹੋ ਸਕਦੀ ਹੈ? ਜਥੇਦਾਰ ਸਾਹੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸਾਰੇ ਆਗੂਆਂ ਨੂੰ ਸ.ਮਨਪਰੀਤ ਸਿੰਘ ਇਆਲੀ ਵਾਂਗ ੜਕੜੇ ਹੋ ਕਿ ਬਾਦਲਾਂ ਵਿਰੁੱਧ ਬਗ਼ਾਵਤ ਕਰ ਦੇਣੀ ਚਾਹੀਦੀ ਹੈ। ਤਾਂ ਹੀ ਕੌਮ ਦਾ ਭਲਾ ਹੋ ਸਕਦਾ ਹੈ। 

LEAVE A REPLY

Please enter your comment!
Please enter your name here