ਤੀਆਂ ਦੇ ਰੰਗ ਵਿੱਚ ਰੰਗੀਆਂ, ਜਿਲ੍ਹਾ ਕਪੂਰਥਲਾ ਦੀਆਂ ਮਹਿਲਾ ਪੁਲਿਸ ਅਫਸਰ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਜਿਲ੍ਹਾ ਕਪੂਰਲ਼ਥਾ ਦੀਆ ਮਹਿਲਾ ਪੁਲਿਸ ਅਫਸਰਾ ਨੇ ਡਾ: ਮਨਪ੍ਰੀਤ ਸ਼ੀਂਹਮਾਰ, ਪੀ.ਪੀ.ਐਸ  ਉਪ ਪੁਲਿਸ ਕਪਤਾਨ ਸਬ ਡਵੀਜ਼ਨ ਸੁਲਤਾਨਪੁਰ ਲੌਧੀ ਦੀ ਹਾਜ਼ਰੀ ਵਿੱਚ ਜਿਲ੍ਹਾ ਕਪੂਰਥਲਾ ਦੀਆਂ ਮਹਿਲਾ ਪੁਲਿਸ ਅਫਸਰਾ ਸਿਪਾਹੀ ਤੋ ਲੇ ਕਿ ਡੀ.ਐਸ.ਪੀ ਸਮੇਤ ਐਸ.ਐਚ.ਓਜ਼ ਵੱਲੋ ਪੰਜਾਬ ਸੱਭਿਆਂਚਾਰ ਦੇ ਰੰਗ ਵਿੱਚ ਰੰਗਦਿਆਂ ਤੀਜ਼ ਦਾ ਤਿਓਹਾਰ ਧੂਮ ਧਾਮ ਨਾਲ ਮਨਾਇਆ, ਅੱਜ ਜਿੱਥੇ ਅੋਰਤ ਹਰ ਉੱਚੇ ਅਹੁਦੇ ਪਰ ਤਾਇਨਾਤ ਹੈ, ਜਿਹਨਾ ਵਿੱਚੋ ਜਿਲ੍ਹਾ ਕਪੂਰਥਲ਼ਾ ਖਾਸ ਕਰਕੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿੱਚ ਡਾ: ਮਨਪ੍ਰੀਤ ਸ਼ੀਹਮਾਰ, ਡੀ.ਐਸ.ਪੀ ਦੇ ਅਹੁਦੇ ਪਰ ਤਾਇਨਾਤ ਹਨ ਅਤੇ ਇੰਸ: ਜਸਮੇਲ ਕੌਰ, ਮੁੱਖ ਅਫਸਰ ਥਾਣਾ ਸੁਲਤਾਨਪੁਰ ਲੋਧੀ ਅਤੇ ਇੰਸਪੈਕਟਰ ਮਨਦੀਪ ਕੌਰ ਮੁੱਖ ਅਫਸਰ ਥਾਣਾ ਫੱਤੂਢੀਗਾ ਤਾਇਨਾਤ ਹਨ, ਜੋ ਮਿਹਨਤ ਲਗਨ ਅਤੇ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾ ਕਿ ਸਮਾਜ ਵਿੱਚ ਇੱਕ ਨਵੀ ਮਿਸਾਲ ਕਾਇਮ ਕਰ ਰਹੀਆਂ ਹਨ, ਜਿੱਥੇ ਉਹ ਆਪਣੇ ਗ੍ਰਹਿਸਥੀ ਜੀਵਨ ਵਿੱਚ ਬੱਚਿਆ ਦਾ ਪਾਲਨ ਪੋਸ਼ਨ ਕਰਦੀਆਂ ਹਨ, ਮਾਂ ਦਾ ਫਰਜ਼ ਨਿਭਾ ਰਹੀਆਂ ਹਨ, ਓਥੇ ਹੀ ਪੰਜਾਬ ਪੁਲਿਸ ਵਿੱਚ 24 ਘੰਟੇ ਦੇ ਅਫਸਰਾ ਵਜ਼ੋ ਆਪਣੀ ਡਿਊਟੀ ਪੂਰੀ ਇਮਾਨਦਾਰੀ ਅਤੇ ਮਿਹਨਤ ਨਾਲ ਨਿਭਾ ਰਹੀਆਂ ਹਨ।

Advertisements

ਜੋ ਇਸ ਪ੍ਰੋਗਰਾਮ ਵਿੱਚ ਇਹਨਾ ਪੁਲਿਸ ਅਫਸਰਾ ਦੀ ਹੋਸਲਾ ਅਫਸਜ਼ਾਈ ਲਈ ਹਰਪ੍ਰੀਤ ਸਿੰਘ ਬੇਨੀਪਾਲ, ਪੁਲਿਸ ਕਪਤਾਨ ਸਥਾਂਨਕ ਕਪੂਰਥਲਾ, ਹਰਵਿੰਦਰ ਸਿੰਘ ਪੁਲਿਸ ਕਪਤਾਨ, ਤਫਤੀਸ਼ ਕਪੂਰਥਲਾ ਸਮੇਤ ਡੀ.ਐਸ.ਪੀ ਸਤਨਾਮ ਸਿੰਘ, ਉਪ ਪੁਲਿਸ ਕਪਤਾਨ ਸਥਾਨਕ ਕਪੂਰਥਲਾ ਸਮੇਤ ਆਪਣੀ ਪਤਨੀਆਂ ਦੇ ਸ਼ਾਮਲ ਹੋਏ, ਜਿਹਨਾ ਸਖਤ ਡਿਊਟੀ ਵਿੱਚੋ ਆਪਣੇ ਪੰਜਾਬੀ ਸੱਭਿਆਂਚਾਰ ਨੂੰ ਯਾਦ ਰੱਖਦੇ ਹੋਇਆ ਤੀਆਂ ਦੇ ਤਿਓਹਾਰ ਮਨਾਉਣ ਪਰ ਲੇਡੀ ਪੁਲਿਸ ਅਫਸਰਾ ਦੀ ਹੋਸਲਾ ਅਫਜ਼ਾਈ ਕੀਤੀ। ਇਸ ਪ੍ਰੌਗਰਾਮ ਦੌਰਾਨ ਗਿੱਧਾ, ਬੋਲੀਆਂ, ਚਰਖਾ ਕੱਤਣ ਦਾ ਪ੍ਰੋਗਰਾਮ ਅਤੇ ਹੋਰ ਪੰਜਾਬੀ ਬੋਲੀਆਂ ਨਾਲ ਪੰਜਾਬੀ ਸੱਭਿਆਂਚਾਰ ਨੂੰ ਤਾਜ਼ਾ ਕਰਦਿਆ, ਥਾਣਾ ਬੇਗੋਵਾਲ ਦੀ ਐਸ.ਐਚ.ਓ  ਇੰਸ: ਸੋਨਮਦੀਪ ਕੋਰ, ਵੌਮੈਨ ਸੈੱਲ ਕਪੁਰਥਲਾ ਦੀ ਇੰਚਾਰਜ ਇੰਸ: ਅਮਨਦੀਪ ਕੌਰ ਅਤੇ ਇੰਸ: ਗੁਰਦੀਪ ਕੌਰ, ਮਾਨਯੋਗ ਐਸ.ਐਸ.ਪੀ ਸਾਹਿਬ ਦੇ ਦਫਤਰ ਤੋ ਸਮੇਤ ਜਿਲ੍ਹਾ ਕਪੁਰਥਲਾ ਦੇ ਸਾਰੇ ਥਾਣਿਆ ਦੀਆਂ ਮਹਿਲਾ ਪੁਲਿਸ ਕਰਮਚਾਰਣਾ ਨੇ ਭਾਗ ਲਿਆ।

LEAVE A REPLY

Please enter your comment!
Please enter your name here