ਪਠਾਨਕੋਟ: ਪਬਲਿਕ ਵਿਕਾਸ ਕੌਂਸਲ ਐਨਜੀਓ ਨੇ 20 ਬੇਰੋਜਗਾਰਾਂ ਨੂੰ ਪ੍ਰਾਈਵੇਟ ਕੰਪਨੀ ਵਿੱਚ ਮੁਹਈਆ ਕਰਵਾਇਆ ਰੁਜਗਾਰ

ਪਠਾਨਕੋਟ (ਦ ਸਟੈਲਰ ਨਿਊਜ਼)। ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਨੌਕਰੀ ਅਧੀਨ ਅਤੇ ਜ਼ਿਲ•ਾ ਪ੍ਰਸ਼ਾਸਨ, ਨਹਿਰੂ ਯੁਵਾ ਸੰਗਠਨ, ਭਾਰਤ ਸਰਕਾਰ ਦੇ ਜਿਲਾ ਯੂਥ ਕੋਆਰਡੀਨੇਟਰ ਗੁਰਦਾਸਪੁਰ, ਪਠਾਨਕੋਟ ਅਲਕਾ ਲਾਂਬਾ ਦੇ ਨਿਰਦੇਸ਼ਾਂ ਹੇਠ ਪਬਲਿਕ ਵਿਕਾਸ ਕੌਂਸਲ ਐਨ.ਜੀ.ਓ. ਸੁਜਾਨਪੁਰ ਦੀ ਚੇਅਰਪਰਸਨ ਮੈਡਮ ਨਿਰਮਲਜੀਤ ਕੌਰ ਜੀ ਦੀ ਪ੍ਰਧਾਨਗੀ ਹੇਠ 20 ਨੌਜਵਾਨਾਂ ਦਾ ਇਕ ਗਰੁੱਪ ਜਿਸ ਨੂੰ ਪ੍ਰਾਈਵੇਟ ਕੰਪਨੀ ਵਿੱਚ ਨੋਕਰੀਆਂ ਦਿੱਤੀਆਂ।

Advertisements

ਜਾਣਕਾਰੀ ਦਿੰਦਿਆਂ ਪਬਲਿਕ ਵਿਕਾਸ ਕੌਂਸਲ ਐਨ.ਜੀ.ਓ. ਸੁਜਾਨਪੁਰ ਦੀ ਚੇਅਰਪਰਸਨ ਮੈਡਮ ਨਿਰਮਲਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਮਿਸ਼ਨ ਘਰ ਘਰ ਰੁਜਗਾਰ ਅਧੀਨ ਇਸ ਮੁਹਿੰਮ ਨੂੰ ਅੱਗੇ ਵਧਾਉਂਦੇ ਹੋਏ ਬੇਰੁਜ਼ਗਾਰ ਨੌਜਵਾਨਾਂ (ਇਸਤਰੀਆਂ) ਦਾ ਇਕ ਗਰੁੱਪ ਪ੍ਰਾਈਵੇਟ ਕੰਪਨੀਆਂ ਵਿੱਚ ਰੁਜਗਾਰ ਮੁਹੇਈਆਂ ਕਰਵਾਇਆ ਗਿਆ ਹੈ। ਉਨ•ਾਂ ਦੱਸਿਆ ਕਿ ਸੰਸਥਾ ਲੰਬੇ ਸਮੇਂ ਤੋਂ ਬੇਰੁਜਗਾਰ ਯੂਥ ਨੂੰ ਪ੍ਰਾਈਵੇਟ ਅੰਦਾਰੀਆਂ ਵਿਚ ਪਲੇਟਮੈਂਟ ਕਰਵਾਉਂਦੀ ਆ ਰਹੀ ਹੈ ਅੱਜ ਇਕ ਗਰੁੱਪ ਸੰਸਥਾ ਦੇ ਹੁਸ਼ਿਆਰਪੁਰ ਇਕਾਈ ਦੇ ਪ੍ਰਧਾਨ ਮਨਿਦਰ ਭਾਟੀਆ ਦੀ ਨਿਗਰਾਨੀ ਹੇਠ ਹਿਮਾਚਲ ਪਰਦੇਸ ਦੀ ਇਕ ਨਾਮੀ ਕੰਪਨੀ ਵਿਚ ਭੇਜਿਆ ਗਿਆ ਕੰਪਨੀ ਦੇ  ਪ੍ਰਸ਼ਾਂਤ ਪਟਨਾਇਕ  ਇਸ ਸਮੇ ਮੌਜੂਦ ਸਨ।

ਉਹਨਾਂ ਕੰਪਨੀ ਦੇ ਸਾਰੇ ਨਿਯਮਾਂ ਅਤੇ ਸੁਵਿਧਾਵਾਂ ਤੋਂ ਇਲਾਵਾ ਤਨਖਾਹ ਵਾਰੇ ਨੌਜਵਾਨਾਂ ਨੂੰ ਮੌਕੇ ਤੇ ਬਰੀਕੀ ਨਾਲ ਸਮਝਾਇਆ। ਇਸ ਮੋਕੇ ਤੇ  ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ। ਕੰਪਨੀ ਦੇ ਅਧਿਕਾਰੀਆਂ ਕਿਹਾ ਸਾਡੀ ਕੰਪਨੀ ਸਰਕਾਰ ਦੇ ਨਿਯਮਾਂ ਅਨੁਸਾਰ ਉਜਰਤ ਕਰਨ ਤੇ ਵਧੀਆ ਤਨਖਾਹ ਭੱਤੇ ਦਿੰਦੀ ਹੈ ਇਸ ਤੋਂ ਇਲਾਵਾ ਸਭ ਮੈਡੀਕਲ ਸਹੂਲਤਾਂ ਵੀ ਕਰਮਚਾਰੀਆਂ ਨੂੰ ਦਿੱਤੀਆਂ ਜਾਂਦੀਆਂ ਹਨ। ਪਬਲਿਕ ਵਿਕਾਸ ਕੌਂਸਿਲ ਐਨ ਜੀ ਓ ਜੋ ਜਿਲ•ਾ ਪਠਾਨਕੋਟ ਵਿਚ ਸਮਾਜ ਭਲਾਈ ਕੰਮਾਂ ਵਿੱਚ ਪਿਛਲੇ ਦਹਾਕਿਆਂ ਤੋਂ ਲੰਬੇ ਅਰਸੇ ਤੋਂ ਹਰ ਸਮਾਜ ਸੇਵਾ ਵਿਚ ਵੱਧ ਚੜ ਕੇ ਆਪਣਾ ਯੋਗਦਾਨ ਪਾ ਰਹੀ ਹੈ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ  ਯੂਥ ਪ੍ਰਧਾਨ ਦਵਿੰਦਰ ਸਿੰਘ ਸ਼ੰਕਰ ਅੰਬੇਡਕਰੀ, ਬਲਜਿੰਦਰ ਸਿੰਘ ,ਸਾਹਿਲ ਵਿਕਾਸ, ਵਿਸ਼ਾਲ, ਅਜੇ, ਸਮੀਰ, ਦੀਪਕ, ਜਯੋਤੀ, ਅਸ਼ਵਨੀ ਕੁਮਾਰ ਆਦਿ ਮੌਜੂਦ ਸਨ    

LEAVE A REPLY

Please enter your comment!
Please enter your name here