ਪਠਾਨਕੋਟ: ਕਾਰੋਬਾਰੀਆਂ ਤੇ ਨੋਜਵਾਨਾਂ ਨੂੰ ਘਰ-ਘਰ ਰੋਜਗਾਰ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ: ਡੀਸੀ

ਪਠਾਨਕੋਟ (ਦ ਸਟੈਲਰ ਨਿਊਜ਼)।  ਜਿਲਾ ਪਠਾਨਕੋਟ ਦੇ ਸਾਰੇ ਕਾਰੋਬਾਰੀਆਂ ਅਤੇ ਨੋਜਵਾਨਾਂ ਨੂੰ ਅਪੀਲ ਹੈ ਕਿ ਸਰਕਾਰ ਵੱਲੋਂ ਚਲਾਏ ਜਾ ਰਹੇ ਪੰਜਾਬ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਰਜਿਸਟ੍ਰੇਸ਼ਨ ਕਰਵਾਉਣ ਤਾਂ ਜੋ ਭਵਿੱਖ ਵਿੱਚ ਸਰਕਾਰ ਦੀ ਯੋਜਨਾ ਦੇ ਅਨੁਸਾਰ ਨੋਜਵਾਨਾਂ ਨੂੰ ਰੁਜਗਾਰ ਦੇ ਅਵਸਰ ਮਿਲ ਸਕਣ ਅਤੇ ਕਰੋਬਾਰੀਆਂ ਨੂੰ ਉਨਾਂ ਦੀ ਜਰੂਰਤ ਦੇ ਅਨੁਸਾਰ ਵਰਕਰ ਮਿਲ ਸਕਣ।

Advertisements

ਇਹ ਪ੍ਰਗਟਾਵਾ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਵੱਲੋਂ ਅੱਜ ਜਿਲਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਜਿਲਾ ਰੋਜਗਾਰ ਤੇ ਕਾਰੋਬਾਰ ਬਿਊਰੋ ਪਠਾਨਕੋਟ ਵੱਲੋਂ ਪੰਜਾਬ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਅਧੀਨ ਕੀਤੀ ਜਾ ਰਹੀ ਰਜਿਸਟ੍ਰੇਸ਼ਨ ਦਾ ਰੀਵਿਓ ਕਰਨ ਲਈ ਆਯੋਜਿਤ ਕੀਤੀ ਮੀਟਿੰਗ ਦੋਰਾਨ ਕੀਤਾ। ਮੀਟਿੰਗ ਵਿੱਚ ਸਰਵਸ੍ਰੀ ਸੁਰਿੰਦਰ ਸਿੰਘ ਵਧੀਕ ਡਿਪਟੀ ਕਮਿਸ਼ਨਰ(ਜ), ਗੁਰਸਿਮਰਨ ਸਿੰਘ ਢਿੱਲੋਂ ਐਸ.ਡੀ.ਐਮ. ਪਠਾਨਕੋਟ, ਗੁਰਮੇਲ ਸਿੰਘ ਜਿਲਾ ਰੁਜਗਾਰ ਅਤੇ ਕਾਰੋਬਾਰ ਬਿਊਰੋ ਅਫਸ਼ਰ, ਰਾਕੇਸ ਕੁਮਾਰ ਪਲੇਸਮੈਂਟ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ ਵੱਖ ਵਿਭਾਗਾਂ ਦੇ ਜਿਲਾ ਅਧਿਕਾਰੀ ਹਾਜ਼ਰ ਸਨ।

ਮੀਟਿੰਗ ਦੋਰਾਨ ਡਿਪਟੀ ਕਮਿਸ਼ਨਰ ਸੰਯਮ ਅਗਰਵਾਲ ਨੇ ਕਿਹਾ ਕਿ ਸਰਕਾਰ ਵੱਲੋਂ ਵਿਸ਼ੇਸ ਤੋਰ ਤੇ ਪੰਜਾਬ ਘਰ ਘਰ ਰੋਜਗਾਰ ਅਤੇ ਕਾਰੋਬਾਰ ਮਿਸ਼ਨ ਚਲਾਇਆ ਜਾ ਰਿਹਾ ਹੈ। ਜਿਸ ਤੇ ਹਰੇਕ ਦੁਕਾਨਦਾਰ, ਸਾਪਿੰਗ ਮਾਲ, ਇੰਡਸਟ੍ਰੀਜ, ਕਾਰੋਬਾਰੀ ਅਤੇ ਹੋਰ ਸਾਰੇ ਅਦਾਰਿਆਂ ਵੱਲੋਂ ਰਜਿਸਟ੍ਰੇਸ਼ਨ ਕਰਨਾ ਬਹੁਤ ਜਰੂਰੀ ਹੈ। ਉਨਾਂ ਕਿਹਾ ਕਿ ਸਰਕਾਰ ਦਾ ਉਪਰਾਲਾ ਹੈ ਕਿ ਜੋ ਨੋਜਵਾਨ ਬੇਰੋਜਗਾਰ ਹਨ ਉਨਾਂ ਨੂੰ ਉਨਾਂ ਨੋਜਵਾਨਾਂ ਦੀ ਯੋਗਤਾ ਦੇ ਅਧਾਰ ਤੇ ਨੋਕਰੀਆਂ ਪ੍ਰਦਾਨ ਕੀਤੀਆਂ ਜਾਣ ਅਤੇ ਜਿਨਾਂ ਕਾਰੋਬਾਰੀਆਂ ਨੂੰ ਭਵਿੱਖ ਵਿੱਚ ਵੀ ਕਿਸੇ ਤਰਾਂ ਦੇ ਵਰਕਰਜ਼ ਦੀ ਲੋੜ ਪੈਂਦੀ ਹੈ ਤਾਂ ਇਸ ਪੋਰਟਲ ਦੇ ਮਾਧਿਅਮ ਨਾਲ ਉਨਾਂ ਦੀ ਵਰਕਰ ਦੀ ਡਿਮਾਂਡ ਪੂਰੀ ਕੀਤੀ ਜਾ ਸਕਦੀ ਹੈ।

ਉਨਾਂ ਕਿਹਾ ਕਿ ਇਸ ਦੀ ਰਜਿਸਟ੍ਰੇਸ਼ਨ ਲਈ ਵਿਭਾਗ ਵੱਲੋਂ www.pgrkam.com ‘ ਚਲਾਇਆ ਹਿÂਆ ਹੈ ਜਿਸ ਤੇ ਕੋਈ ਵੀ  ਆਪਣੇ-ਆਪ ਨੂੰ ਰਜਿਸਟਰ ਕਰ ਸਕਦਾ ਹੈ ਜਿਸ ਦਾ ਲਾਭ ਸਿੱਧੇ ਤੋਰ ਤੇ ਬੇਰੋਜਗਾਰ ਨੋਜਵਾਨਾਂ ਨੂੰ ਵੀ ਹੋਵੇਗਾ ਅਤੇ  ਉਨਾਂ ਨੂੰ ਰੋਜ਼ਗਾਰ ਸਬੰਧੀ ਸੂਚਨਾਂ ਮਿਲਦੀ ਰਹੇਗੀ । ਉਨਾਂ ਦੱਸਿਆ ਕਿ  ਇਸ ਸਬੰਧੀ ਕਿਸੇ ਵੀ ਤਰਾਂ ਦੀ ਵਧੇਰੇ ਜਾਣਕਾਰੀ ਲਈ ਜ਼ਿਲਾ ਰੋਜ਼ਗਾਰ ਦੇ ਕਾਰੋਬਾਰ ਬਿਉਰੋ ਪਠਾਨਕੋਟ ਨਾਲ ਹੈਲਪਲਾਈਨ ਨੰਬਰ 7657825214 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here