ਗੌਰਖਪੁਰ ਰੇਲਵੇ ਸਟੇਸ਼ਨ ਤੇ ਕੀਤੇ ਜਾ ਰਹੇ ਨਾਨ ਇੰਟਰਲਾਕਿੰਗ ਕੰਮ ਕਾਰਨ 31 ਅਗਸਤ ਤੋਂ 6 ਸਤੰਬਰ ਤੱਕ ਕੁੱਝ ਰੇਲਗੱਡੀਆਂ ਕੀਤੀਆਂ ਰੱਦ, ਕੁੱਝ ਦੇ ਕੀਤੇ ਬਦਲੇ ਰੂਟ

ਫ਼ਿਰੋਜ਼ਪੁਰ (ਦ ਸਟੈਲਰ ਨਿਊਜ਼), ਪਲਕ। ਰੇਲ ਵਿਭਾਗ ਵੱਲੋਂ ਜ਼ਾਰੀ ਕੀਤੀ ਸੂਚਨਾ ਅਨੁਸਾਰ ਗੌਰਖਪੁਰ ਰੇਲਵੇ ਸਟੇਸ਼ਨ ਤੇ ਕੀਤੇ ਜਾ ਰਹੇ ਨਾਨ ਇੰਟਰਲਾਕਿੰਗ ਕੰਮ ਕਾਰਨ 31 ਅਗਸਤ ਤੋਂ 6 ਸਤੰਬਰ ਤੱਕ 42 ਰੇਲਗੱਡੀਆਂ ਨੂੰ ਰੱਦ ਕੀਤਾ ਜਾ ਰਿਹਾ ਹੈ। ਇਸ ਦੌਰਾਨ 9 ਰੇਲਗੱਡੀਆਂ ਦੇ ਰੂਟ ਬਦਲੇ ਜਾਣਗੇ ਅਤੇ 10 ਰੇਲਗੱਡੀਆਂ ਨੂੰ ਸ਼ਾਰਟ ਟਰਮੀਨੇਟ ਕਰਕੇ ਚਲਾਇਆ ਜਾਵੇਗਾ। ਇਨ੍ਹਾਂ ਵਿੱਚ ਫਿਰੋਜ਼ਪੁਰ ਰੇਲ ਮੰਡਲ ਨਾਲ ਸਬੰਧਿਤ 16 ਰੇਲਗੱਡੀਆਂ ਨੂੰ ਰੱਦ ਕੀਤਾ ਜਾਵੇਗਾ, ਜਦਕਿ 3 ਦੇ ਰੂਟ ਬਦਲੇ ਜਾਣਗੇ।

Advertisements

ਡੀ.ਆਰ.ਸੰਜੈ ਸਾਹੂ ਨੇ ਦੱਸਿਆ ਕਿ ਇਸ ਬਲਾਕ ਕਾਰਨ ਮੰਡਲ ਦੀ ਜੰਮੂਤਵੀ-ਬਰੌਨੀ-ਜੰਮੂਤਵੀ ਐਕਸਪ੍ਰੈੱਸ, ਗੁਹਾਟੀ-ਜੰਮੂਤਵੀ-ਗੁਹਾਟੀ ਐਕਸਪ੍ਰੈੱਸ, ਦਰਭੰਗਾ-ਅੰਮ੍ਰਿਤਸਰ-ਦਰਭੰਗਾ ਐਕਸਪ੍ਰੈੱਸ, ਅੰਮ੍ਰਿਤਸਰ-ਜੈਨਗਰ- ਅੰਮ੍ਰਿਤਸਰ ਐਕਸਪ੍ਰੈੱਸ, ਅੰਮ੍ਰਿਤਸਰ-ਨਿਊਜਲਪਾਈਗੁੜੀ-ਐਕਸਪ੍ਰੈੱਸ, ਅੰਮ੍ਰਿਤਸਰ-ਕਟਿਆਰ-ਅੰਮ੍ਰਿਤਸਰ ਐਕਸਪ੍ਰੈੱਸ, ਐਕਸਪ੍ਰੈੱਸ ਸਮੇਤ ਕੁੱਲ 16 ਰੇਲਗੱਡੀਆਂ ਨੂੰ ਵੱਖ-ਵੱਖ ਦਿਨਾਂ ਦੌਰਾਨ ਰੱਦ ਰੱਖਿਆ ਜਾਵੇਗਾ।

LEAVE A REPLY

Please enter your comment!
Please enter your name here