10 ਅਗਸਤ ਨੂੰ ਬੀਡੀਪੀਓ ਦਫਤਰ ਵਿਖੇ ਲੱਗੇਗਾ ਪਲੈਸਮੈਟ ਕੈਂਪ

ਗੁਰਦਾਸਪੁਰ (ਦ ਸਟੈਲਰ ਨਿਊਜ਼): ਵਧੀਕ ਡਿਪਟੀ ਕਮਿਸ਼ਨਰ (ਜ) ਗੁਰਦਾਸਪੁਰ ਡਾ: ਨਿਧੀ ਕੁਮੁਦ ਬਾਮਬਾ  ਦੀ ਅਗਵਾਈ ਹੇਠ  10.ਅਗਸਤ ਨੂੰ  ਬੀ.ਡੀ.ਪੀ.ੳ ਦਫਤਰ ਦੀਨਾਨਗਰ, ਵਿਖੇ ਸਵੇਰੇ 9 ਵਜੇ ਤੋ ਇੱਕ ਪਲੇਸਮੈਂਟ ਕੈਂਪ ਲਗਾਇਆ ਜਾ ਰਿਹਾ ਹੈ। ਇਸ ਰੋਜਗਾਰ ਮੇਲੇ ਵਿੱਚ ਵਰਧਮਾਨ ਯਾਨ ਐਂਡ ਥਰੈਡ ਲਿਮ: ਹੁਸ਼ਿਆਰਪੁਰ ਅਤੇ  ਰਕਸ਼ਾ ਸਕਿਊਰਿਟੀ ਸਰਵਿਸ  ਲਿਮ ਕੰਪਨੀ  ਵਲੋਂ ਸ਼ਮੂਲੀਅਤ ਕੀਤੀ ਜਾਣੀ ਹੈ । ਵਰਧਮਾਨ ਯਾਨ ਐਂਡ ਥਰੈਡ ਲਿਮ: ਹੁਸ਼ਿਆਰਪੁਰ  ਕੰਪਨੀ ਨੂੰ ਮਸ਼ੀਨ ਉਪਰੇਟਰ ਲਈ ਕੇਵਲ ਲੜਕੀਆ ਦੀ ਜਰੂਰਤ ਹੈ । ਮਸ਼ੀਨ ਉਪਰੇਟਰ ਦੀ ਅਸਾਮੀ ਲਈ  ਯੋਗਤਾ ਘੱਟ ਤੋਂ ਘੱਟ 8ਵੀ ਪਾਸ ਹੈ । ਮਸ਼ੀਨ ਉਪਰੇਟਰ ਦੀ ਅਸਾਮੀ ਲਈ  ਵਰਧਮਾਨ ਯਾਨ ਐਂਡ ਥਰੈਡ ਲਿਮ: ਹੁਸ਼ਿਆਰਪੁਰ  ਕੰਪਨੀ ਵਲੋਂ ਰੋਜਗਾਰ ਮੇਲੇ ਵਿੱਚ ਭਾਗ ਲੈਣ ਵਾਲੀਆ ਪ੍ਰਾਰਥਣਾਂ ਦੀ ਇੰਟਰਵਿਊ ਲਈ ਜਾਵੇਗੀ । ਇੰਟਰਵਿਊ ਉਪਰੰਤ ਕੰਪਨੀ ਵਲੋਂ ਚੁਣੀਆ ਗਈਆ ਪ੍ਰਾਰਥਣਾਂ ਨੂੰ ਮੌਕੇ ਤੇ ਆਫਰ ਲੈਟਰ ਵੰਡੇ ਜਾਣਗੇ । 

Advertisements

ਇਸ ਮੌਕੇ ਜਿਲ੍ਹਾ ਰੋਜਗਾਰ ਅਫਸਰ ਪਰਸ਼ੋਤਮ ਸਿੰਘ ਨੇ ਦੱਸਿਆ ਕਿ ਕੰਪਨੀ ਵਲੋਂ ਚੁਣੀਆਂ ਗਈਆਂ ਪ੍ਰਾਰਥਣਾ (ਲੜਕੀਆਂ ) ਨੂੰ ਟ੍ਰੇਨਿੰਗ ਦੋਰਾਨ 7200/-  ਰੁਪਏ ਪ੍ਰਤੀ ਮਹੀਨਾ ਮਿਲਣਯੋਗ ਹੋਵੇਗਾ ਅਤੇ ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ 11000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ । ਉਨਾਂ ਨੇ ਅੱਗੇ  ਦੱਸਿਆ ਕਿ ਰਕਸ਼ਾ ਸਕਿਊਰਿਟੀ ਸਰਵਿਸ  ਲਿਮ ਕੰਪਨੀ  ਨੂੰ  ਸਕਿਉਰਟੀ ਗਾਰਡ ਦੀ ਅਸਾਮੀ (ਲੜਕਿਆਂ ਲਈ )ਦੀ ਭਰਤੀ ਲਈ ਘੱਟ ਤੋਂ ਘੱਟ ਯੋਗਤਾ 10ਵੀ ਪਾਸ, ਉਮਰ 18 ਤੋਂ 35 ਸਾਲ, ਕੱਦ 167ਸੈ:ਮੀ ਅਤੇ ਭਾਰ 50 ਕਿਲੋ ਤੋਂ ਉਪਰ ਹੋਣਾ  ਚਾਹੀਦਾ ਹੈ । ਕੰਪਨੀ ਵਲੋਂ ਚੁਣੇ ਗਏ ਪ੍ਰਾਰਥੀਆ ਨੂੰ 35 ਦਿਨਾਂ ਦੀ ਆਫ-ਲਾਈਨ ਟ੍ਰੇਨਿੰਗ ਰਕਸ਼ਾ ਅਕੈਡਮੀ  ਵਿਖੇ ਦਿੱਤੀ ਜਾਵੇਗੀ । ਟ੍ਰੇਨਿੰਗ ਮੁਕੰਮਲ ਹੋਣ ਤੋਂ ਬਾਅਦ 13000 ਤੋਂ 15000/- ਰੁਪਏ ਪ੍ਰਤੀ ਮਹੀਨਾ ਤਨਖਾਹ ਦਿੱਤੀ ਜਾਵੇਗੀ । ਇਸ ਤੋਂ ਇਲਾਵਾ ਕੰਪਨੀ ਵਲੋਂ ਫੰਡ, ਬੋਨਸ ਆਦਿ ਵੀ ਦਿੱਤੇ ਜਾਂਦੇ ਹਨ ।  ਚੁਣੇ ਗਏ ਪ੍ਰਾਰਥੀਆ ਨੂੰ  ਵੱਖ ਵੱਖ ਏਅਰਪੋਰਟ, ਮਲਟੀਨੈਸ਼ਨਲ ਕੰਪਨੀਆ ਆਦਿ ਵਿੱਚ ਜਾਬ ਮੁਹੱਈਆ ਕਰਵਾਈ ਜਾਂਦੀ ਹੈ । ਉਨ੍ਹਾ ਨੇ ਅੱਗੇ ਕਿਹਾ ਕਿ ਵੱਧ ਤੋਂ ਵੱਧ ਚਾਹਵਾਨ ਬੇਰੁਜਗਾਰ ਪ੍ਰਾਰਥੀ ਮਿਤੀ 10.ਅਗਸਤ ਨੂੰ ਬੀ.ਡੀ.ਪੀ.ੳ ਦਫਤਰ, ਦੀਨਾਨਗਰ  ਵਿਖੇ ਸਵੇਰੇ 9:30 ਵਜੇ  ਪਹੁੰਚਣ  ।

LEAVE A REPLY

Please enter your comment!
Please enter your name here