ਪ੍ਰੇਮ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਵਾਲੀ ਲੜਕੀ ਦੀ ਬਾਪ ਵੱਲੋਂ ਹੱਤਿਆ

ਮਾਨਸਾ(ਦ ਸਟੈਲਰ ਨਿਊਜ਼)। ਪ੍ਰੇਮ ਵਿਆਹ ਕਰਵਾਉਣ ਦੀ ਜ਼ਿੱਦ ਤੇ ਅੜੀ ਲੜਕੀ ਦੀ ਪਿੰਡ ਧਿੰਗੜ ਵਿਖੇ ਬਾਪ ਨੇ ਹੱਤਿਆ ਕਰ ਦਿੱਤੀ। ਪੁਲਿਸ ਸਦਰ ਮਾਨਸਾ ਨੇ ਲੜਕੀ ਦੇ ਬਾਪ ਖ਼ਿਲਾਫ਼ ਮਾਮਲਾ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਲੜਕੀ ਦਾ ਸਸਕਾਰ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਪਿੰਡ ਧਿੰਗੜ ਦੀ ਲੜਕੀ ਕਿਸੇ ਵਿਅਕਤੀ ਨਾਲ ਘਰੋਂ ਚਲੀ ਗਈ ਸੀ ਜੋ ਕੁਝ ਦਿਨਾਂ ਬਾਅਦ ਘਰ ਪਰਤ ਆਈ। ਇਸ ਪਿੱਛੋਂਂ ਲੜਕੀ ਪਰਿਵਾਰ ਅੱਗੇ ਪ੍ਰੇਮ ਵਿਆਹ ਕਰਵਾਉਣ ਦੀ ਜ਼ਿੱਦ ਕਰਨ ਲੱਗੀ ਜਿਸ ਤੋਂ ਲੜਕੀ ਦਾ ਬਾਪ ਖ਼ਫ਼ਾ ਹੋ ਗਿਆ।

Advertisements

8 ਅਤੇ 9 ਮਈ ਦੀ ਦਰਮਿਆਨੀ ਰਾਤ ਨੂੰ ਲੜਕੀ ਦੇ ਪਿਤਾ ਨੇ ਰਾਤ ਵੇਲੇ ਰੋਟੀ ਵਿਚ ਕੋਈ ਜ਼ਹਿਰੀਲੀ ਚੀਜ਼ ਮਿਲਾ ਦਿਤੀ ਜਿਸ ਤੋਂ ਬਾਅਦ ਬੇਹੋਸ਼ ਹੋਣ ਉਪਰੰਤ ਗਲਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ। ਥਾਣਾ ਸਦਰ ਮਾਨਸਾ ਦੇ ਮੁਖੀ ਸੰਦੀਪ ਸਿੰਘ ਨੇ ਦੱਸਿਆ ਕਿ ਲੜਕੀ ਦੀ ਲਾਸ਼ ਖ਼ੁਰਦ ਬੁਰਦ ਕਰਨ ਤੇ ਸਬੂਤਾਂ ਨੂੰ ਖ਼ਤਮ ਕਰਨ ਲਈ ਹੀ ਅਗਲੀ ਸਵੇਰ ਪਰਿਵਾਰ ਨੇ ਉਸ ਦਾ ਸਸਕਾਰ ਕਰ ਦਿੱਤਾ। ਉਨ੍ਹਾਂ ਦੱਸਿਆ ਕਿ ਲੜਕੀ ਪ੍ਰੇਮ ਵਿਆਹ ਕਰਵਾਉਣ ਦੀ ਜ਼ਿੱਦ ਕਰ ਰਹੀ ਸੀ ਜਿਸ ਤੋਂ ਉਸ ਦਾ ਬਾਪ ਖ਼ਫ਼ਾ ਸੀ ਜਿਸ ਕਰਕੇ ਉਸ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਦੇ ਸਾਰੇ ਸਬੂਤ ਇਕੱਠੇ ਕਰਨ ਤੋਂ ਬਾਅਦ ਮਿ੍ਤਕ ਲੜਕੀ ਦੇ ਬਾਪ ਖ਼ਿਲਾਫ਼ ਹੱਤਿਆ ਦਾ ਮਾਮਲਾ ਦਰਜ ਕਰ ਲਿਆ ਹੈ

LEAVE A REPLY

Please enter your comment!
Please enter your name here