ਮਨਕੀਰਤ ਔਲਖ ਗੀਤ 8 ਰਫਲਾਂ ਨੂੰ ਲੈ ਕੇ ਮੁੜ੍ਹ ਵਿਵਾਦਾਂ ਵਿੱਚ ਘਿਰੇ, ਚੰਡੀਗੜ੍ਹ ਅਦਾਲਤ ਵਿੱਚ ਹੋਵੇਗੀ ਅੱਜ ਸੁਣਵਾਈ

ਚੰਡੀਗੜ੍ਹ (ਦ ਸਟੈਲਰ ਨਿਊਜ਼), ਰਿਪੋਰਟ: ਜੋਤੀ ਗੰਗੜ੍ਹ। ਪੰਜਾਬੀ ਗਾਇਕ ਮਨਕੀਰਤ ਔਲਖ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਘਿਰ ਗਏ ਹਨ। ਮਿਲੀ ਜਾਣਕਾਰੀ ਦੇ ਅਨੁਸਾਰ, ਔਲਖ ਦੇ ਗੀਤ 8 ਰਫਲਾਂ ਵਿੱਚ ਵਕੀਲਾਂ ਲਈ ਅਪਮਾਨਜਨਕ ਸ਼ਬਦਾਵਲੀ ਬੋਲੀ ਗਈ ਹੈ। ਜਿਸਦੇ ਕਾਰਣ ਚੰਡੀਗੜ੍ਹ ਜ਼ਿਲਾ ਅਦਾਲਤ ਵਿੱਚ ਕੇਸ ਦਰਜ ਕੀਤਾ ਗਿਆ ਸੀ, ਜਿਸਦੀ ਸੁਣਵਾਈ ਅੱਜ ਚੰਡੀਗ਼ੜ੍ਹ ਅਦਾਲਤ ਵਿੱਚ ਹੋਵੇਗੀ।

Advertisements

ਐਡਵੋਕੇਟ ਸੁਨੀਲ ਮੱਲਣ ਨੇ ਦੱਸਿਆਂ ਕਿ ਮਨਕੀਰਤ ਔਲਖ ਨੂੰ 15 ਮਈ 2021 ਨੂੰ ਕਾਨੂੰਨੀ ਨੋਟਿਸ ਭੇਜਿਆਂ ਗਿਆ ਸੀ ਅਤੇ ਇਸਦਾ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆਂ। ਉਹਨਾਂ ਅਦਾਲਤ ਤੋਂ ਮੰਗ ਕੀਤੀ ਕਿ ਇਹ ਗੀਤ ਸ਼ੋਸਲ ਮੀਡੀਆਂ ਤੋਂ ਹਟਾਇਆਂ ਜਾਵੇ।

LEAVE A REPLY

Please enter your comment!
Please enter your name here