ਰੋਟਰੀ ਕਲੱਬ ਅਲੀਟ ਦੇ ਸਮਾਜ ਸੇਵੀ ਕਾਰਜ ਸ਼ਲਾਘਾਯੋਗ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਰੋਟਰੀ ਕਲੱਬ ਕਪੂਰਥਲਾ ਅਲੀਟ ਅਤੇ ਗਊਸ਼ਾਲਾ ਸ਼ੇਖੂਪੁਰ ਦੇ ਸਹਿਯੋਗ ਨਾਲ ਮਾਤਾ ਭੱਦਰਕਾਲੀ ਮੰਦਿਰ ਵਿਖੇ ਲਗਾਏ ਗਏ ਨੱਕ-ਕੰਨ ਅਤੇ ਅੱਖਾਂ ਦੇ ਮੁਫਤ ਚੈਕਅੱਪ ਕੈਂਪ ਵਿਚ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਨੇ ਆਪਣੀ ਪੂਰੀ ਟੀਮ ਸਮੇਤ ਸ਼ਿਰਕਤ ਕੀਤੀ ਅਤੇ ਮਾਤਾ ਭੱਦਰਕਾਲੀ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ। ਇਸ ਦੌਰਾਨ ਰੋਟਰੀ ਕਲੱਬ ਕਪੂਰਥਲਾ ਅਲਿਟ ਵੱਲੋਂ ਰਾਜਪੂਤ ਨੂੰ ਯਾਦਗਾਰੀ ਚਿੰਨ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ।ਇਸ ਦੌਰਾਨ ਆਵਈ ਰਾਜਪੂਤ ਨੇ ਰੋਟਰੀ ਕਲੱਬ ਅਲਿਟ ਵਲੋਂ ਸਮਾਜ ਭਲਾਈ ਦੇ ਲਈ ਕੀਤੇ ਗਏ ਇਸ ਉਪਰਾਲੇ ਦੇ ਲਈ ਕਲੱਬ ਦੇ ਸਕੱਤਰ ਰਾਹੁਲ ਆਨੰਦ ਨੂੰ ਸ਼ੁਭਕਾਮਨਾਵਾਂ ਦਿੱਤੀਆਂ।

Advertisements

ਰੋਟਰੀ ਕਲੱਬ ਅਲਿਟ ਦੇ ਸਾਬਕਾ ਗਵਰਨਰ ਡਾ. ਸਰਬਜੀਤ ਸਿੰਘ ਅਤੇ ਅਰਜੁਨ ਸਿੰਘ ਨੇ ਆਪਣੀਆਂ ਸੇਵਾਵਾਂ ਨਿਭਾਉਂਦੇ ਹੋਏ ਆਮ ਲੋਕਾ ਦਾ ਮੁਫਤ ਵਿੱਚ ਚੈਕਅੱਪ ਕੀਤਾ,ਜੋ ਕਿ ਸ਼ਲਾਘਾਯੋਗ ਹੈ।ਅਵੀ ਰਾਜਪੂਤ ਨੇ ਕਿਹਾ ਕਿ ਰੋਟਰੀ ਕਲੱਬ ਅਲਿਟ ਦੇ ਵੱਲੋਂ ਕੀਤਾ ਜਾ ਰਿਹਾ ਲੋਕ ਸੇਵਾ ਦਾ ਕੰਮ ਵਾਕਈ ਸ਼ਲਾਘਾਯੋਗ ਹੈ।ਉਨ੍ਹਾਂ ਕਿਹਾ ਕਿ ਮਾਨਵਤਾ ਦੀ ਸੇਵਾ ਵਿੱਚ ਰੋਟਰੀ ਕਲੱਬ ਅਲਿਟ ਦੇ ਮੈਂਬਰਾ ਦਾ ਤਨ-ਮਨ ਅਤੇ ਧਨ ਨਾਲ ਯੋਗਦਾਨ ਰਹਿੰਦਾ ਹੈ,ਜਿਸ ਦੀ ਜਿੰਨੀ ਵੀ ਸ਼ਲਾਘਾ ਕੀਤੀ ਜਾਵੇ ਘੱਟ ਹੈ।ਅਵੀ ਰਾਜਪੂਤ ਨੇ ਰੋਟਰੀ ਕਲੱਬ ਅਲਿਟ ਦੇ ਸਾਰੇ ਮੈਂਬਰ ਆਪਣੀ ਬੀਜੀ ਜਿੰਦਗੀ ਵਿੱਚ ਵੀ ਮਾਨਵ ਸਮਾਜ ਦੀ ਸੇਵਾ ਦੇ ਲਈ ਸ਼ਮੇ ਕੱਢਦੇ ਹਨ ਅਤੇ ਸਨਾਜ ਦੀ ਭਲਾਈ ਲਈ ਹਮੇਸ਼ਾ ਤਿਆਰ ਰਹਿੰਦੇ ਹਨ।

ਆਵਈ ਰਾਜਪੂਤ ਨੇ ਕਲੱਬ ਦੇ ਮੈਂਬਰਾ ਨੂੰ ਇਸ ਮਹਾਨ ਕਾਰਜ ਲਈ ਧੰਨਵਾਦ ਕੀਤਾ ਅਤੇ ਵਿਸ਼ਵਾਸ਼ ਦਿਵਾਇਆ ਕਿ ਰੋਟਰੀ ਕਲੱਬ ਅਲਿਟ ਨੂੰ ਜਦੋਂ ਵੀ ਸਾਡੀ ਲੋੜ ਪਈ ਤਾਂ ਮੈਂ ਹਰ ਕਦਮ ਵਿੱਚ ਉਨ੍ਹਾਂ ਦੇ ਨਾਲ ਰਹੂੰਗਾ।ਇਸ ਮੌਕੇ ਤੇ ਗਊਸ਼ਾਲਾ ਸ਼ੇਖੂਪੁਰ ਦੇ ਰਮਨ ਕਾਲੀਆ,ਸ਼ੁਕੇਸ਼ ਜੋਸ਼ੀ,ਮਨਦੀਪ ਚੌਹਾਨ,ਕਮਲਜੀਤ ਸਿੰਘ ਪਟਵਾਰੀ,ਅਨਿਲ ਬਹਿਲ,ਅੰਕੁਰ ਵਾਲੀਆ,ਧੀਰਜ ਨਈਅਰ,ਕੁਲਦੀਪ ਧੀਰ,ਬਲਰਾਜ,ਰਾਜਾ,ਅਮਿਤ ਅਰੋੜਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here