Sunday, October 25, 2026
Home Punjab ਗੁਰਦਾਸਪੁਰ ਵੱਲੋਂ ਕੀਤੀ ਗਈ ਆਪਣੀ ਵੈਬਸਾਈਟ ਲਾਂਚ

ਗੁਰਦਾਸਪੁਰ ਵੱਲੋਂ ਕੀਤੀ ਗਈ ਆਪਣੀ ਵੈਬਸਾਈਟ ਲਾਂਚ

ਗੁਰਦਾਸਪੁਰ, (ਦ ਸਟੈਲਰ ਨਿਊਜ਼): ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਗੁਰਦਾਸਪੁਰ ਵੱਲੋਂ ਆਪਣੀ ਵੈਬਸਾਈਟ ਲਾਂਚ ਕਰ ਦਿੱਤੀ ਗਈ।  ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਡੀ.ਈ.ਓ. ਐਲੀ: ਅਮਰਜੀਤ ਸਿੰਘ ਭਾਟੀਆ ਨੇ ਦੱਸਿਆ ਅੱਜ ਦਫ਼ਤਰ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਵੱਲੋਂ ਆਪਣੀ ਦਫ਼ਤਰ ਦੀ ਵੈਬਸਾਈਟ www.deoeegsp.in ਜਾਰੀ ਕਰ ਦਿੱਤੀ ਹੈ। 

Advertisements

ਉਨ੍ਹਾਂ ਦੱਸਿਆ ਕਿ ਮਾਣਯੋਗ ਹਾਈਕੋਰਟ ਦੇ ਹੁਕਮਾਂ ਨੂੰ ਲਾਗੂ ਕਰਦੇ ਹੋਏ ਈ.ਟੀ.ਟੀ. ਅਧਿਆਪਕਾਂ ਦੀ ਪ੍ਰੋਵੀਜਨਲ ਸੀਨੀਅਰਤਾ ਅਤੇ ਸੀਨੀਅਰਤਾ ਸਬੰਧੀ ਨੋਟਿਸ ਵੀ ਅਪਲੋਡ ਕਰ ਦਿੱਤੇ ਗਏ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਸਿੱਖਿਆ ਵਿਭਾਗ ਨਾਲ ਸੰਬੰਧਤ ਹਰ ਇੱਕ ਜਾਣਕਾਰੀ ਵੈਬਸਾਈਟ ਤੇ ਮੁਹੱਈਆ ਕਰਵਾਈ ਜਾਵੇਗੀ। ਇਸ ਮੌਕੇ ਉੱਪ ਜ਼ਿਲਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ , ਜ਼ਿਲ੍ਹਾ ਐਮ.ਆਈ.ਐਸ ਵਿੰਗ ਤੋਂ ਮੁਨੀਸ਼ ਕੁਮਾਰ , ਨੀਤੂ ਅੱਤਰੀ ਅਤੇ ਬਲਾਕ ਐਮ.ਆਈ.ਐਸ ਵਿੰਗ ਤੋਂ ਦੀਪਕ ਕੁਮਾਰ ਹਾਜ਼ਰ ਸਨ।

LEAVE A REPLY

Please enter your comment!
Please enter your name here