ਜਮਹੂਰੀ ਕਿਸਾਨ ਸਭਾ ਕਿਸਾਨ ਸਭਾ ਦੀ ਮੀਟਿੰਗ ਵਿੱਚ ਲਏ ਅਹਿਮ ਫੈਸਲੇ

ਹੁਸ਼ਿਆਰਪੁਰ(ਦ ਸਟੈਲਰ ਨਿਊਜ਼): ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਅੱਜ ਵਾਈਸ ਪ੍ਰਧਾਨ ਸੱਤਪਾਲ ਚੱਬੇਵਾਲ ਅਤੇ ਮਲਕੀਤ ਸਿੰਘ ਸਲੇਮਪੁਰ ਦੀ ਅਗਵਾਈ ਵਿੱਚ ਮੀਟਿੰਗ ਕੀਤੀ ਗਈ। ਜਿਸ ਵਿਚ ਐੱਮ.ਐੱਸ.ਪੀ. ਕਮੇਟੀ ਦੇ ਵੱਖ ਵੱਖ ਪਹਿਲੂਆਂ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਐੱਮ.ਐੱਸ.ਪੀ. ਤੇ ਸਰਕਾਰੀ ਖਰੀਦ ਗਾਰੰਟੀ ਤੋਂ ਸਰਕਾਰ ਦਾ ਭੱਜਣਾ, ਕਮੇਟੀ ਵਿੱਚ ਪੰਜਾਬ ਅਤੇ ਹਰਿਆਣੇ ਨੁਮਾਇੰਦਗੀ ਨਾ ਦੇਣਾ, ਭਾਰਤੀ ਫ਼ੌਜ ਵਿੱਚ ਚਾਰ ਸਾਲਾਂ ਦੀ ਅਗਨੀਵੀਰਾਂ ਦੀ ਭਰਤੀ ਤੇ ਵਿਚਾਰ ਵਟਾਂਦਰਾ ਕੀਤਾ ਗਿਆ। ਆਗੂਆਂ ਕਿਹਾ ਕਿ ਇਸ ਤਰ੍ਹਾਂ ਕੇਂਦਰ ਸਰਕਾਰ ਨੌਜਵਾਨੀ ਨਾਲ ਖਿਲਵਾੜ ਨਹੀਂ ਹੋਣ ਦਿੱਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਵੱਲੋਂ ਇਸ ਦਾ ਡਟ ਕੇ ਵਿਰੋਧ ਕੀਤਾ ਜਾਵੇਗਾ। ਗੰਨੇ ਦੇ ਬਕਾਏ ਦੇ ਸਬੰਧ ਵਿੱਚ ਪੰਜਾਬ ਸਰਕਾਰ ਦੀ ਟਾਲ ਮਟੋਲ ਦੀ ਨੀਤੀ ਤੇ ਵੀ ਗੱਲ ਕੀਤੀ ਗਈ। ਇਸੇ ਤਰ੍ਹਾਂ ਪੰਜਾਬ ਦੇ ਪਾਣੀਆਂ ਨੂੰ ਗੰਦੇ ਨਾਲਿਆਂ ਰਾਹੀਂ ਦੂਸ਼ਿਤ ਕਰਨ ਤੇ ਚਰਚਾ ਕੀਤੀ ਗਈ। 14 ਅਗਸਤ ਨੂੰ ਵਲੀਪੁਰ ਲੁਧਿਆਣਾ ਵਿਖੇ ਸਤਲੁਜ ਦਰਿਆ ਨੂੰ ਪ੍ਰਦੂਸ਼ਿਤ ਜ਼ਹਿਰੀਲਾ ਪਾਣੀ ਪੈਣ ਤੋਂ ਰੋਕਣ ਲਈ ਜਮਹੂਰੀ ਕਿਸਾਨ ਸਭਾ ਦੇ ਵਰਕਰ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੇ।

Advertisements

ਇਸੇ ਤਰ੍ਹਾਂ ਮਸਤੀਵਾਲ ਨਹਿਰ ਤੇ ਲੱਗੇ ਧਰਨੇ ਦਾ ਸੰਯੁਕਤ ਕਿਸਾਨ ਮੋਰਚੇ ਵੱਲੋਂ ਸਮਰਥਨ ਕੀਤਾ ਜਾ ਰਿਹਾ ਹੈ ਅਤੇ ਵੱਡੀ ਗਿਣਤੀ ਵਿੱਚ ਜਮਹੂਰੀ ਕਿਸਾਨ ਸਭਾ ਦੇ ਸਾਥੀ ਹਾਜ਼ਰੀ ਲਗਾਉਣਗੇ। ਇਸੇ ਤਰ੍ਹਾਂ ਮਹਿੰਦੀਵਾਣੀ ਵਿਖੇ ਸਾਬਣ ਫੈਕਟਰੀ ਦੇ ਗੰਦੇ ਪਾਣੀ ਨੂੰ ਰੋਕਣ ਲਈ ਡਟ ਕੇ ਵਿਰੋਧ ਕੀਤਾ ਜਾਵੇਗਾ। ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ ਸੰਯੁਕਤ ਕਿਸਾਨ ਮੋਰਚੇ ਦੀਆਂ ਜਥੇਬੰਦੀਆਂ 16 ਤਰੀਕ ਨੂੰ ਡੀ.ਸੀ. ਨੂੰ ਕਿਸਾਨੀ ਮੰਗਾਂ ਦੇ ਸੰਬੰਧ ਵਿਚ ਮੰਗ ਪੱਤਰ ਦੇਣਗੀਆਂ। ਆਗੂਆਂ ਨੇ ਕਿਸਾਨਾਂ ਨੂੰ ਵੱਡੀ ਗਿਣਤੀ ਵਿਚ ਪਹੁੰਚਣ ਦੀ ਅਪੀਲ ਕੀਤੀ ਗਈ। ਉਨ੍ਹਾਂ ਵਿਸ਼ੇਸ਼ ਤੌਰ ਤੇ ਸਾਥੀਆਂ ਨੂੰ ਬੇਨਤੀ ਕੀਤੀ ਕਿ ਸੰਯੁਕਤ ਕਿਸਾਨ ਮੋਰਚੇ ਦੇ ਪ੍ਰੋਗਰਾਮ ਅਨੁਸਾਰ 12 ਤਰੀਕ ਨੂੰ ਫਗਵਾੜਾ ਵਿਖੇ ਚੱਕਾ ਜਾਮ ਦੇ ਸੰਘਰਸ਼ ਵਿੱਵ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕੀਤੀ ਜਾਵੇਗੀ। ਇਸ ਸਮੇਂ ਮੀਟਿੰਗ ਵਿੱਚ ਸੋਹਣ ਸਿੰਘ ਸਲੇਮਪੁਰ, ਲਹਿੰਬਰ ਸਿੰਘ, ਜਗਦੀਪ ਸਿੰਘ, ਸਾਬੀ ਲੰਬੜਦਾਰ, ਮਨਰਾਜ ਸਿੰਘ, ਇੰਦਰਜੀਤ ਸਿੰਘ ਅਤੇ ਹੋਰ ਸ਼ਾਮਲ ਸਨ।    

LEAVE A REPLY

Please enter your comment!
Please enter your name here