ਸਿਵਲ ਸਰਜਨ ਵਲੋਂ  ਐਸਡੀਐਚ ਗੜਸ਼ੰਕਰ ਦੀ ਅਚਨਚੇਤ ਚੈਕਿੰਗ

ਹੁਸਿ਼ਆਰਪੁਰ (ਦ ਸਟੈਲਰ ਨਿਊਜ਼)। ਸਬ ਡਵੀਜ਼ਨਲ ਹਸਪਤਾਲ ਗੜਸ਼ੰਕਰ ਵਿਖੇ ਲੋਕਾਂ ਨੂੰ ਦਿੱਤੀਆਂ ਜਾ ਰਹੀਆਂ ਸਿਹਤ ਸਹੂਲਤਾਂ ਦਾ ਨਿਰੀਖਣ  ਕਰਨ ਲਈ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਵਲੋਂ ਦੇਰ ਸ਼ਾਮ ਅਚਨਚੇਤ ਚੈਕਿੰਗ ਕੀਤੀ ਗਈ ।  

Advertisements

ਡਾ.ਅਮਰਜੀਤ ਸਿੰਘ ਨੇ ਦਾਖਿਲ ਮਰੀਜ਼ਾਂ ਅਤੇ ਨਾਲਆਏ ਅਟਟੇਂਡੈਂਡ ਨਾਲ ਗੱਲਬਾਤ ਵੀ ਕੀਤੀ ਅਤੇ ਉਹਨਾਂ ਨੂੰ ਪੇਸ਼ ਆ ਰਹੀਆਂ ਮੁਸ਼ਕਿਲਾਂ ਨੂੰ ਸੁਣਿਆ ਅਤੇ ਮੌਕੇ ਹਾਜ਼ਰ ਐਸ.ਐਮ.ੳ ਨੂੰ ਹੱਲ ਕਰਨ ਦੀ ਹਦਾਇਤ ਕੀਤੀ। ਉਨਾਂ ਐਮਰਜੈਂਸੀ ਵਾਰਡ ਵਿੱਚ ਉਪੱਲਭਧ ਦਵਾਈਆਂ ਦੇ ਰਿਕਾਰਡ ਅਤੇ ਡਾਕਟਰਾਂ ਦੇ ਡਿਊਟੀ ਰੋਸਟਰ ਦੀ ਵੀ ਜਾਂਚ ਕੀਤੀ ਜੋ ਕਿ ਸਹੀ ਪਾਇਆ ਗਿਆ। ਉਨਾਂ ਹਸਪਤਾਲ ਵਿਖੇ ਸਾਫ-ਸਫਾਈ ਨੂੰ ਹੋਰ ਬੇਹਤਰ ਕਰਨ ਦੀ ਹਦਾਇਤ ਕੀਤੀ। ਹਸਪਤਾਲ ਵਿਖੇ ਸਟਾਫ ਦੀ ਕਮੀ ਦੇ ਚਲਦਿਆਂ ਵੀ ਲੋਕਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇਣ ਵਾਲੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸ਼ਲਾਘਾ ਕੀਤੀ। 

ਉਨਾਂ ਕਿਹਾ ਕਿ ਸਿਹਤ ਸੇਵਾਵਾਂ ਵਿੱਚ ਸੁਧਾਰ ਲਿਆਉਣ ਲਈ ਗਤੀਵਿਧੀਆਂ ਵਿੱਚ ਵਾਧਾ ਕਰਦੇ ਹੋਏ ਇਸ ਤਰ੍ਹਾਂ ਦੀਆਂ ਚੈਕਿੰਗ ਭੱਵਿਖ ਵਿੱਚ ਵੀ ਜਾਰੀ ਰਹਿਣਗੀਆਂ। ਇਸ ਤੋਂ ਬਾਅਦ ਉਨਾਂ ਨੇ ਪਿੰਡ ਬਸਿਆਲ ਦੇ ਐਨ.ਆਰ.ਆਈਜ਼ ਵਲੋਂ ਦਾਨ ਕੀਤੀ ਗਈ ਇਮਾਰਤ ਜਿਸ ਨੂੰ ਕਿ ਸਿਹਤ ਵਿਭਾਗ ਵਲੋਂ ਆਮ ਆਦਮੀ ਕਲੀਨਿਕ ਵਜੋਂ ਸੰਚਾਲਿਤ ਕੀਤਾ ਜਾਣਾ ਹੈ ਦਾ ਦੌਰਾ ਕੀਤਾ। ਇਸ ਮੌਕੇ ਉਨਾਂ ਨਾਲ ਐਸ.ਐਮ.ੳ ਡਾ. ਰਮਨ ਕੁਮਾਰ, ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਮੁਹੰਮਦ ਅਸਿਫ ਹਾਜ਼ਰ ਸਨ।

LEAVE A REPLY

Please enter your comment!
Please enter your name here