ਅੱਡਾ ਸਤਨੋਰ ਵਿੱਚ ਦੋ ਵਾਹਨਾਂ ਦੀ ਟੱਕਰ ਔਰਤ ਸਮੇਤ ਤਿੰਨ ਦੀ ਮੋਤ

ਹੁਸ਼ਿਆਰਪੁਰ/ਗੜਸ਼ੰਕਰ(ਦ ਸਟੈਲਰ ਨਿਊਜ਼)। ਚੰਡੀਗੜ੍ਹ ਤੋਂ ਹੁਸ਼ਿਆਰਪੁਰ ਮੁੱਖ ਤੇ ਪੈਂਦੇ ਅੱਡਾ ਸਤਨੋਰ ਵਿਖੇ ਬੀਤੀ ਰਾਤ ਦੋ ਵਾਹਨਾਂ ਦੀ ਟੱਕਰ ਹੋ ਗਈ। ਜਿਸ ਵਿੱਚ ਤਿੰਨ ਦੀ ਮੌਤ ਚਾਰ ਦੇ ਜ਼ਖ਼ਮੀ ਹੋਣ ਦਾ ਪਤਾਂ ਲੱਗਿਆ ਟੱਕਰ ਐਨੀ ਜ਼ਿਆਦਾ ਭਿਆਨਕ ਸੀ ਕਿ ਗੱਡੀ ਦਾ ਅਗਲਾ ਹਿੱਸਾ ਪੂਰੀ ਤਰ੍ਹਾਂ ਚਕਨਾਚੂਰ ਹੋ ਗਿਆ । ਮਿਲੀ ਜਾਣਕਾਰੀ ਅਨੁਸਾਰ ਪਤਾ ਲੱਗਿਆ ਕਿ ਰਾਤੀਂ ਦੱਸ ਵਜੇ ਦੇ ਕਰੀਬ ਇਕ ਪਰਿਵਾਰ ਆਪਣੀ ਗੱਡੀ ਐਚਆਰ 49 ਐਚ(3720) ਵਿੱਚ ਸਵਾਰ ਹੋ ਕੇ ਹੁਸ਼ਿਆਰਪੁਰ ਵਿੱਚ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਾ ਰਹੇ ਜੀ ਤਾਂ ਅੱਡਾ ਸਤਨੋਰ ਵਿੱਚ ਪਹੁੰਚੇ ਤਾਂ ਮਾਹਿਲਪੁਰ ਸਾਈਡ ਤੋਂ ਆ ਰਹੇ ਕੈਂਟਰ ਪੀ ਬੀ 06 ਬੀਏ ( 3100) ਜਿਸ ਦੇ ਡਰੈਵਰ ਨੇ ਸ਼ਰਾਬ ਪੀਤੀ ਹੋਣ ਕਾਰਨ ਦੂਸਰੀ ਸਾਈਡ ਤੇ ਜਾ ਰਹੀ ਗੱਡੀ ਨੂੰ ਟੱਕਰ ਮਾਰੀ।

Advertisements

ਜਿਸ ਵਿਚ ਹਰਜੀਤ ਕੌਰ (54)ਪਤਨੀ ਅਮਰਜੀਤ ਸਿੰਘ ਵਾਸੀ ਪੰਜੋਰ ਨੀਤੂ(30)ਪਤਨੀ ਸੋਰਵ ਵਾਸੀ ਪੰਜੋਰ ਸੋਰਵ(33)ਅਤੇ ਸੱਚ ਨੂਰ ਸਿੰਘ ਪੁੱਤਰ ਰਵਿੰਦਰ ਸਿੰਘ (6) ਚਾਰ ਮੈਂਬਰਾ ਨੂੰ ਜਖਮੀ ਹਾਲਤ ਵਿੱਚ ਸਿਵਲ ਹਸਪਤਾਲ ਗੜ੍ਹਸ਼ੰਕਰ ਦਾਖਿਲ ਕਰਵਾਇਆ ਗਿਆ ਅਤੇ ਮੋਕੇ ਤੇ ਰਵਿੰਦਰ ਸਿੰਘ ਪੁੱਤਰ ਅਮਰਜੀਤ ਸਿੰਘ (40)ਦਿੱਵਿਆ ਰਾਣੀ ਪਤਨੀ ਰਵਿੰਦਰ ਸਿੰਘ (32) ਜੈਵਿਕ ਉਮਰ ਇਕ ਸਾਲ ਦੀ ਮੋਕੇ ਤੇ ਹੀ ਮੋਤ ਹੋ ਗਈ ਹੈ ਥਾਣਾ ਗੜਸ਼ੰਕਰ ਦੀ ਪੁਲਿਸ ਨੇ ਮੋਕੇ ਤੇ ਪਹੁੰਚ ਕੇ ਕੈਂਟਰ ਚਾਲਕ ਨੂੰ ਰਿਹਾਸਤ ਵਿਚ ਲਿਆ ਅਤੇ ਬਣਦੀ ਕਾਰਵਾਈ ਸ਼ੁਰੂ ਕੀਤੀ।

LEAVE A REPLY

Please enter your comment!
Please enter your name here