ਆਜ਼ਾਦੀ ਦਿਹਾੜੇ ਦੇ ਮੋਕੇ ਤੇ ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਲਗਾਇਆ ਗਿਆ ਇੱਕ ਖੂਨਦਾਨ ਕੈਂਪ    

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਅਲਾਇੰਸ ਕਲੱਬ ਡਿਸਟ੍ਰਿਕਟ 119 ਵਲੋਂ ਅਜ਼ਾਦੀ ਦੇ 75ਵੇਂ ਅੰਮ੍ਰਿਤ ਮਹਾਉਤਸਵ ਤੇ ਤਹਿਤ ਆਜ਼ਾਦੀ ਦਿਹਾੜੇ ਦੇ ਪੂਰਵ ਦਿਵਸ ਦੇ ਮੋਕੇ ਤੇ ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਹੁਸ਼ਿਆਰਪੁਰ ਵਿਖੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ।  ਇਸ ਮੌਕੇ ਅਲਾਇੰਸ ਕਲੱਬ ਇੰਟਰਨੈਸ਼ਨਲ  ਦੇ ਐਲੀ ਅਸ਼ੋਕ ਪੁਰੀ  ਅਤੇ ਅਲਾਇੰਸ ਕਲੱਬ ਹੁਸ਼ਿਆਰਪੁਰ ਗ੍ਰੇਟਰ ਦੀ ਪ੍ਰਧਾਨ ਐਲੀ ਸੁਹਾਨਾ  ਵਿਸ਼ੇਸ਼ ਤੋਰ ਤੇ ਹਾਜ਼ਰ ਹੋਏ।  ਇਸ ਕੈਂਪ ਦੇ ਪ੍ਰਾਜੈਕਟ ਚੇਅਰਮੈਨ  ਐਲੀ ਲਵਦੀਪ ਕਪਾੜੀਆ ਸਨ।  

Advertisements

75ਵੇਂ ਅਜ਼ਾਦੀ ਦਿਹਾੜੇ ਦੇ ਪੂਰਵ ਦਿਵਸ  ਤੇ  ਪਰਵਿੰਦਰ ਸਿੰਘ ਵਿਰਦੀ ਨੇ  34ਵੀਂ  ਵਾਰ, ਐਲੀ ਉਮੇਸ਼ ਕੁਮਾਰ ਨੇ 21ਵੀਂ ਵਾਰ, ਐਲੀ  ਰਮੇਸ਼ ਕੁਮਾਰ ਨੇ 18ਵੀਂ ਵਾਰ ਅਤੇ ਨਰਿੰਦਰ ਕੁਮਾਰ ਬਲਿਆਲਾ ਨੇ ਤੀਜੀ ਵਾਰ ਖੂਨਦਾਨ ਕੀਤਾ ।  ਇਸ ਮੌਕੇ ਐਲੀ ਲਵਦੀਪ ਕਪਾੜੀਆ ਦੇ ਉਤਸ਼ਾਹ ਨਾਲ  ਪੰਕਜ ਤੇ ਰਾਜੀਵ ਕੁਮਾਰ ਨੇ ਵੀ ਖੂਨਦਾਨ ਕੀਤਾ। ਇਸ ਮੌਕੇ ਭਾਈ ਘਨ੍ਹਈਆ ਜੀ ਬਲੱਡ ਬੈਂਕ ਵੱਲੋਂ ਸਾਰੇ ਖੂਨ ਦਾਨੀਆਂ ਨੂੰ ਸਰਟੀਫਿਕੇਟ ਤੇ ਮੈਡਲ ਦਿੱਤੇ ਗਏ । ਅਲਾਇੰਸ ਕਲੱਬ ਹੁਸ਼ਿਆਰਪੁਰ ਗਰੇਟਰ ਦੀ ਪ੍ਰਧਾਨ ਐਲੀ ਸੁਹਾਨਾ ਨੇ ਆਜ਼ਾਦੀ ਦੇ 75ਵੇਂ  ਮਹਾਂਉਤਸਵ  `ਤੇ ਸਾਰੇ ਮੈਂਬਰਾਂ ਨੂੰ  ਤਿਰੰਗਾ ਬੈਚਾਂ ਨਾਲ  ਸਨਮਾਨਿਤ ਕੀਤਾ।  ਭਾਈ ਘਨ੍ਹਈਆ ਜੀ ਚੈਰੀਟੇਬਲ ਬਲੱਡ ਬੈਂਕ ਦੇ ਪ੍ਰਧਾਨ ਜਸਵੀਰ ਸਿੰਘ ਪਾਹਵਾ ਨੇ  ਆਜ਼ਾਦੀ ਦਿਵਸ ਤੋਂ ਪਹਿਲਾਂ ਦੇ ਦਿਹਾੜੇ `ਤੇ ਖੂਨਦਾਨ ਕੈਂਪ ਲਗਾਉਣ ਲਈ ਐਲੀ ਅਸ਼ੋਕ ਪੁਰੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ  ।  

LEAVE A REPLY

Please enter your comment!
Please enter your name here