ਸਬ-ਇੰਸਪੈਕਟਰ ਦਿਲਬਾਗ ਸਿੰਘ ਦੇ ਘਰ ਦੇ ਬਾਹਰ ਖੜੀ ਕਾਰ ਵਿੱਚ ਕੀਤਾ ਗਿਆ ਬੰਬ ਫਿੱਟ, ਪੁਲਿਸ ਨੇ ਕੀਤੀ ਜਾਂਚ ਸ਼ੁਰੂ

ਅੰਮ੍ਰਿਤਸਰ: ( ਦ ਸਟੈਲਰ ਨਿਊਜ਼)। ਇੱਥੇ ਰਣਜੀਤ ਐਵੀਨਿਊ ਖ਼ੇਤਰ ‘ਚ ਇਕ ਪੁਲਿਸ ਅਧਿਕਾਰੀ ਦੀ ਗੱਡੀ ਹੇਠ ਬੰਬ ਲਾਏ ਜਾਣ ਦੀ ਖਬਰ ਮਿਲੀ ਹੈ। ਪੁਲਿਸ ਵੱਲੋਂ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਮਿਲੇ ਵੇਰਵਿਆਂ ਅਨੁਸਾਰ ਸਬ-ਇੰਸਪੈਕਟਰ ਰੈਂਕ ਦੇ ਅਧਿਕਾਰੀ ਦਿਲਬਾਗ ਸਿੰਘ ਉਰਫ਼ ਬਾਗਾ ਦੇ ਘਰ ਦੇ ਬਾਹਰ ਕਾਰ ‘ਚ ਕਿਸੇ ਵੱਲੋਂ ਬੰਬ ਫਿੱਟ ਕੀਤੇ ਜਾਂਦੇ ਦੀ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ। ਪੁਲਸ ਵੱਲੋਂ ਮੌਕੇ ਤੇ ਪਹੁੰਚ ਕੇ ਵਿਸਫੋਟਕ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਹੈ।

Advertisements

ਦੱੱਸਿਆਂ ਜਾ ਰਿਹਾ ਹੈ ਕਿ ਇਸ ਅਫਸਰ ਦੇ ਘਰ ਦੇ ਬਾਹਰ ਖੜ੍ਹੀ ਗੱਡੀ ਥੱਲੇ ਧਮਾਕਾਖੇਜ ਸਮੱਗਰੀ ਫਿੱਟ ਕੀਤੀ ਜਾ ਰਹੀ ਹੈ। ਵੀਡੀਓ ਵਿਚ ਨਜ਼ਰ ਆ ਰਿਹਾ ਹੈ ਕਿ ਮੋਟਰਸਾਈਕਲ ਉਤੇ ਦੋ ਲੋਕ ਕਾਰ ਕੋਲ ਰੁਕਦੇ ਹਨ ਤੇ ਇਨ੍ਹਾਂ ਵਿਚੋਂ ਇਕ ਹੱਥ ਵਿਚ ਕੁਝ ਫੜੀ ਗੱਡੀ ਵੱਲ ਵਧਦਾ ਹੈ। ਗੱਡੀ ਥੱਲੇ ਕੋਈ ਚੀਜ਼ ਰੱਖ ਕੇ ਵਾਪਸ ਪਰਤ ਆਉਂਦਾ ਹੈ। ਪੁਲਿਸ ਮਾਮਲਾ ਦੀ ਜਾਂਚ ਕਰ ਰਹੀ ਹੈ।

LEAVE A REPLY

Please enter your comment!
Please enter your name here