ਨੌਜਵਾਨ ਦੇਸ਼ ਦੀ ਰੇਲਗੱਡੀ ਦਾ ਇੰਜਣ ਹੁੰਦਾ ਹੈ – ਰਾਬਿੰਦਰ ਸਿੰਘ

ਕਪੂਰਥਲਾ ( ਦ ਸਟੈਲਰ ਨਿਊਜ਼), ਰਿਪੋਰਟ: ਗੌਰਵ ਮੜ੍ਹੀਆਂ । ਨਸ਼ਾ ਸਾਡੀ ਜਵਾਨੀ ਨੂੰ ਘੁਣ ਵਾਂਗ ਖਾ ਰਿਹਾ ਇਸ ਲਈ ਨਸ਼ਾ ਤਸਕਰਾਂ ਦੇ ਖਾਤਮੇ ਨਾਲ ਹੀ ਸਾਡੀ ਨੌਜਵਾਨ ਪੀੜੀ ਨੂੰ ਬਚਾਇਆ ਜਾ ਸਕਦਾ ਹੈ ਉਕਤ ਗੱਲਾਂ ਦਾ ਪ੍ਰਗਟਾਵਾ ਉੱਘੇ ਸਮਾਜਸੇਵਕ ਤੇ ਨੰਬੜਦਾਰ  ਰਾਬਿੰਦਰ ਸਿੰਘ ਪਿੰਡ ਲੱਖਣ ਕਲਾਂ ਨੇ ਕੀਤਾ ਨੰਬੜਦਾਰ ਰਾਬਿੰਦਰ ਸਿੰਘ ਨੇ ਕਿਹਾ ਨੌਜਵਾਨ ਦੇਸ਼ ਦੀ ਰੇਲਗੱਡੀ ਦਾ ਇੰਜਣ ਹੁੰਦਾ ਹੈ ਜਿਸਨੇ ਸਾਰੇ ਦੇਸ਼ ਨੂੰ ਖਿੱਚ ਕੇ ਅੱਗੇ ਵਧਣਾ ਹੁੰਦਾ ਹੈ ਭਾਵ ਦੇਸ਼ ਤੇ ਸਮਾਜ ਨੂੰ ਤਰੱਕੀਆਂ ਵਾਲ ਲੈਕੇ ਤੁਰਨਾ ਹੁੰਦਾ ਹੈ ਪਰੰਤੂ ਪੈਸੇ ਦੇ ਲਾਲਚੀ ਭੇੜੀਏ ਜੋਕਿ ਸਾਡੇ ਸਮਾਜ ਵਿੱਚ ਹੀ ਤੁਰੇ ਫਿਰਦੇ ਹਨ ਤੇ ਨਸ਼ੇ ਦਾ ਵਪਾਰ ਕਰਦੇ ਹਨ ਇਹ ਲੋਕ ਸਾਡੀ ਭੋਲੀ ਭਾਲੀ ਨਵੀ ਪੀੜੀ ਨੂੰ ਨਸ਼ੇ ਵਰਗੀ ਭਿਆਨਕ ਤ੍ਰਾਸਦੀ ਵੱਲ ਤੋਰਕੇ ਆਪਣਾ ਪੈਸਾ ਤੇ ਕਮਾ ਰਹੇ ਹਨ ਪ੍ਰੰਤੂ ਦੇਸ਼ ਤੇ ਸਮਾਜ ਦਾ ਘਾਣ ਕਰ ਰਹੇ ਹਨ ਇਸ ਤਰਾਹ ਦੇ ਨਸ਼ਾ ਤਸਕਰਾਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਣਾ ਨਹੀਂ ਚਾਹੀਦਾ ਇਨ੍ਹਾਂ ਨਸ਼ਾ ਤਸਕਰਾਂ ਨੂੰ ਗੰਦੀ ਤੋਂ ਗੰਦੀ ਸਜਾ ਦੇਕੇ ਜੇਲ੍ਹ ਵਿੱਚ ਪੱਕੇ ਤੋਰ ਤੇ ਸੁੱਟ ਦੇਣਾ ਚਾਹੀਦਾ ਹੈ ਜਿਸ ਨਾਲ ਸਾਡੀ ਨੌਜਵਾਨ ਪੀੜੀ ਨਸ਼ਿਆਂ ਤੋਂ ਬੱਚ ਸਕੇ ਤੇ ਕਿਸੇ ਨਾ ਕਿਸੇ ਕਿਤੇ ਵਿੱਚ ਜਾਕੇ ਆਪਣੇ ਪਰਿਵਾਰ, ਸਮਾਜ ਤੇ ਦੇਸ਼ ਦੀ ਤੱਰਕੀ ਵਲ ਯੋਗਦਾਨ ਦੇ ਸਕੇ ਤੇ ਮੁੜ ਸਦਾ ਦੇਸ਼ ਸੋਨੇ ਦੀ ਚਿੜੀ ਬਣ ਸਕੇ ।

Advertisements

LEAVE A REPLY

Please enter your comment!
Please enter your name here