ਵਾਤਾਵਰਨ ਦੀ ਰੱਖਿਆ ਕਰੋ, ਤਾਂ ਹੀ ਜੀਵਨ ਸੁਰੱਖਿਅਤ ਹੋਵੇਗਾ: ਗ੍ਰੀਨ ਪੈਨਸ਼ਨ ਕਲੱਬ

ਕਪੂਰਥਲਾ(ਦ ਸਟੈਲਰ ਨਿਊਜ਼), ਰਿਪੋਰਟ- ਗੌਰਵ ਮੜੀਆ। ਧਰਤੀ ਨੂੰ ਜੇਕਰ ਬਚਾਉਣਾ ਹੈ ਤਾਂ ਸਭ ਤੋਂ ਪਹਿਲਾਂ ਪਾਣੀ,ਜੰਗਲ ਅਤੇ ਵਾਤਾਵਰਣ ਨੂੰ ਬਚਾਉਣਾ ਪਵੇਗਾ। ਜੰਗਲਾਂ ਦੀ ਕਟਾਈ,ਪਾਣੀ ਦੀ ਗੈਰ-ਵਰਤੋਂ ਅਤੇ ਵਾਤਾਵਰਨ ਨੂੰ ਹੋ ਰਹੇ ਨੁਕਸਾਨ ਕਾਰਨ ਮਨੁੱਖੀ ਜੀਵਨ ਤੇ ਖ਼ਤਰਾ ਮੰਡਰਾ ਰਿਹਾ ਹੈ। ਗਲੇਸ਼ੀਅਰ ਪਿੰਗਲ ਰਹੇ ਹਨ।ਓਜ਼ੋਨ ਪਰਤ ਪਿਘਲ ਰਹੀ ਹੈ। ਇਸ ਕਾਰਨ ਤਾਪਮਾਨ ਕਈ ਗੁਣਾ ਵੱਧ ਗਿਆ ਹੈ। ਉਹ ਗੱਲ ਐਤਵਾਰ ਨੂੰ ਵਾਤਾਵਰਣ ਨੂੰ ਸੁਰੱਖਿਅਤ ਬਣਾਏ ਰੱਖਣ ਦੇ ਮਕਸਦ ਨੂੰ ਲੈਕੇ ਪਿਛਲੇ ਲੰਬੇ ਸ਼ਮੇ ਤੋਂ ਕਾਰਜ ਕਰ ਰਹੇ ਗਰੀਨ ਪੇਸ਼ਨ ਕਲੱਬ ਦੇ ਪ੍ਰਧਾਨ ਅਸ਼ਵਨੀ ਮਹਾਜਨ ਨੇ ਕਹਿ। ਉਨ੍ਹਾਂ ਕਿਹਾ ਕਿ ਸਾਨੂੰ ਪਾਣੀ ਦੇ ਤਿੰਨੋਂ ਰੂਪਾਂ ਨੂੰ ਬਚਾਉਣਾ ਹੋਵੇਗਾ। ਤਾਪਮਾਨ ਨੂੰ ਕੰਟਰੋਲ ਕਰਨ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸੰਭਾਲ ਕਰਨੀ ਅਤੇ ਜੰਗਲਾਂ ਦੀ ਰੱਖਿਆ ਵੀ ਕਰਨੀ ਚਾਹੀਦੀ ਹੈ। ਇਹ ਹਰ ਵਿਅਕਤੀ ਦੀ ਜਿੰਮੇਵਾਰੀ ਹੈ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾ ਕੇ ਹੀ ਮਨੁੱਖੀ ਜੀਵਨ ਨੂੰ ਬਚਾਇਆ ਜਾ ਸਕਦਾ ਹੈ।ਜੰਗਲਾਂ ਅਤੇ ਪਹਾੜਾਂ ਦੀ ਹੋਂਦ ਨਾਲ ਹੀ ਵਾਤਾਵਰਣ ਸੁਰੱਖਿਅਤ ਰਹੇਗਾ।

Advertisements

ਰੁੱਖਾਂ ਦੀ ਅੰਨ੍ਹੇਵਾਹ ਕਟਾਈ ਨੇ ਸਾਡੇ ਆਲੇ ਦੁਆਲੇ ਦਾ ਵਾਤਾਵਰਣ ਨੂੰ ਮਨੁੱਖੀ ਜੀਵਨ ਦੇ ਲਈ ਖ਼ਤਰਨਾਕ ਬਣਾ ਦਿੱਤਾ ਹੈ।ਵਾਤਾਵਰਣ ਦੇ ਅਸੁਰੱਖਿਅਤ ਹੋਣ ਦਾ ਕਾਰਨ ਸਿਰਫ ਮਨੁੱਖੀ ਜੀਵਨ ਤੇ ਹੀ ਨਹੀਂ ਸਗੋਂ ਮਾਨਸੂਨ ਤੇ ਵੀ ਇਸ ਦਾ ਮਾੜਾ ਪ੍ਰਭਾਵ ਪੈ ਰਿਹਾ ਹੈ।ਇਸ ਦੇ ਨਤੀਜੇ ਵਜੋਂ ਬੇਮੌਸਮੀ ਬਰਸਾਤ ਕਾਰਨ ਖੇਤੀਬਾੜੀ ਦਾ ਕੰਮ ਪ੍ਰਭਾਵਿਤ ਹੋ ਰਿਹਾ ਹੈ।ਅਜਿਹੀ ਸਥਿਤੀ ‘ਚ ਵਾਤਾਵਰਣ ਨੂੰ ਸੁਰੱਖਿਅਤ ਰੱਖਣ ਲਈ,ਜੰਗਲਾਂ ਦੀ ਸੁਰੱਖਿਆ ਦੇ ਨਾਲ-ਨਾਲ ਵੱਡੇ ਪੱਧਰ ‘ਤੇ ਪੌਦੇ ਲਗਾਉਣ ਦੀ ਦਿਸ਼ਾ ‘ਚ ਕੰਮ ਕਰਨਾ ਹੋਵੇਗਾ। ਅਸ਼ਵਨੀ ਮਹਾਜਨ ਨੇ ਕਿਹਾ ਕਿ ਸਾਡੇ ਜੀਵਨ ਦੀ ਸੁਰੱਖਿਆ ਤੋਂ ਵੱਧ ਮਹੱਤਵਪੂਰਨ ਹੋਰ ਕੋਈ ਕੰਮ ਨਹੀਂ ਹੋ ਸਕਦੀ ਹੈ।

ਜੀਵਨ ਵਿੱਚ ਪ੍ਰਾਪਤ ਭੌਤਿਕ ਸਹੂਲਤਾਂ ਦਾ ਆਨੰਦ ਮਾਨਣ ਲਈ ਮਨੁੱਖ ਦਾ ਤੰਦਰੁਸਤ ਹੋਣਾ ਜ਼ਰੂਰੀ ਹੈ।ਮਨੁੱਖੀ ਸਰੀਰ ਨੂੰ ਸਿੱਧੇ ਤੌਰ ‘ਤੇ ਪ੍ਰਭਾਵਿਤ ਕਰਨ ਵਾਲੇ ਕਾਰਕਾਂ ਵਿੱਚ ਵਾਤਾਵਰਨ ਪ੍ਰਦੂਸ਼ਣ ਵੀ ਸ਼ਾਮਲ ਹੈ। ਇਸ ਤੋਂ ਛੁਟਕਾਰਾ ਪਾਉਣ ਲਈ ਸਾਨੂੰ ਸਾਰਿਆਂ ਨੂੰ ਆਪਣੇ ਘਰ ਤੋਂ ਸ਼ੁਰੂਆਤ ਕਰਨੀ ਪਵੇਗੀ। ਜੇਕਰ ਹਰ ਘਰ ਦਾ ਇੱਕ-ਇੱਕ ਮੈਂਬਰ ਪੌਦੇ ਲਗਾਉਣ ਲਈ ਕੰਮ ਕਰਨਾ ਸ਼ੁਰੂ ਕਰ ਦੇਵੇ ਤਾਂ ਸਾਡੇ ਆਲੇ-ਦੁਆਲੇ ਹਰਿਆਲੀ ਨਜ਼ਰ ਆਵੇਗੀ। ਅਸ਼ਵਨੀ ਮਹਾਜਨ ਨੇ ਦੱਸਿਆ ਕਿ ਉਹ ਨਿੱਜੀ ਤੌਰ ‘ਤੇ ਲੋਕਾਂ ਨੂੰ ਪੌਦੇ ਲਗਾਉਣ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਸਾਰੇ ਜਨਤਕ ਪ੍ਰੋਗਰਾਮਾਂ ਵਿੱਚ ਲੋਕਾ ਨੂੰ ਅਜਿਹਾ ਕਰਨ ਲਈ ਪ੍ਰੇਰਿਤ ਕਰਦੇ ਹਨ।ਵਾਤਾਵਰਣ ਦੇ ਸੰਕਟ ਤੋਂ ਛੁਟਕਾਰਾ ਪਾਉਣ ਲਈ ਹਰ ਪੱਧਰ ਤੇ ਪਹਿਲ ਦੇ ਤੌਰ ਤੇ ਲਗਾਤਾਰ ਯਤਨ ਕਰਨੇ ਪੈਣਗੇ।ਦੂਸਰਿਆਂ ਦੀ ਪਹਿਲਕਦਮੀ ਦੀ ਉਡੀਕ ਕਰਨ ਦੀ ਬਜਾਏ ਖੁਦ ਇਸ ਦਿਸ਼ਾ ਵਿਚ ਅੱਗੇ ਵਧੋ ਤਾਂ ਹੀ ਵਾਤਾਵਰਣ ਸੁਧਾਰ ਦੀ ਸੋਚ ਦਾ ਵਿਸਥਾਰ ਕੀਤਾ ਜਾ ਸਕਦਾ ਹੈ।

LEAVE A REPLY

Please enter your comment!
Please enter your name here