ਸਿਹਤ ਵਿਭਾਗ ਵੱਲੋਂ ਆਜ਼ਾਦੀ ਅੰਮ੍ਰਿਤ ਮਹੋਤਸਵ ਮੌਕੇ ਗਤੀਵਿਧੀਆਂ

ਫਿਰੋਜ਼ਪੁਰ (ਦ ਸਟੈਲਰ ਨਿਊਜ਼): ਸਿਹਤ ਵਿਭਾਗ ਫਿਰੋਜ਼ਪੁਰ ਵੱਲੋ ਆਜ਼ਾਦੀ ਕਾ ਅੰਮ੍ਰਿਤਮਹੋਤਸਵ ਅਤੇ ਹਰ ਘਰ ਤਿਰੰਗਾ ਮੁਹਿੰਮ ਨੂੰ ਸਮਰਪਿਤ ਵੱਖ ਵੱਖ ਪ੍ਰਕਾਰ ਦੇ ਆਯੋਜਨ ਕੀਤੇ ਗਏ।ਇਸੇ ਸਿਲਸਿਲੇ ਵਿੱਚ ਸਿਵਲ ਸਰਜਨ ਡਾ: ਅਨਿਲ ਕੁਮਾਰ ਵੱਲੋਂ ਜ਼ਿਲਾ ਹਸਪਤਾਲ ਫਿਰੋਜ਼ਪੁਰ ਵਿਖੇ ਰਾਸ਼ਟਰੀ ਝੰਡਾ ਲਹਿਰਾਇਆ ਗਿਆ।ਇਸ ਅਵਸਰ ਤੇ ਸੰਬੋਧਨ ਕਰਦਿਆਂ ਸਿਵਲ ਸਰਜਨ ਡਾ: ਅਨਿਲ ਨੇ ਸਟਾਫ ਨੂੰ ਆਪਣਾ ਕੰਮ ਮਿਹਨਤ ਅਤੇ ਈਮਾਨਦਾਰੀ ਨਾਲ ਕਰਨ ਲਈ ਪ੍ਰੇਰਿਤ ਕੀਤਾ। ਉਹਨਾਂ ਸਟਾਫ ਨੂੰ ਕੋਵਿਡ ਵੈਕਸੀਨੇਸ਼ਨ ਦੀ ਸ਼ਤਪ੍ਰਤੀਸ਼ਤ ਪ੍ਰਾਪਤੀ ਕਰਨ ਲਈ ਕਿਹਾ।ਜਿਲਾ ਨਿਵਾਸੀਆਂ ਨੂੰ ਅਪੀਲ ਕਰਦਿਆਂ ਉਹਨਾਂ ਕਿਹ ਕਿ ਕੋਵਿਡ ਦੀ ਤੀਜੀ ਲਹਿਰ ਜਾਰੀ ਹੈ ਜਿਸ ਤੋਂ ਬਚਾਅ ਲਈ ਕੋਵਿਡ ਵੈਕਸੀਨੇਸ਼ਨ ਪੱਕਾ ਉਪਾਅ ਹੈ।ਇਹ ਟੀਕਾਕਰਨ ਸੁਰੱਖਿਅਤ ਅਤੇ ਕਾਰਗਾਰ ਹੈ।ਵੈਕਸੀਨੈਸ਼ਨ ਦੇ ਨਾਲ ਕੋਵਿਡ ਪ੍ਰੋਟੋਕਾਲ ਦੀ ਪਾਲਨਾ ਵੀਜਰੂਰੀਹੈ। ਜਿਸ ਵਿੱਚ ਸਮਾਜਿਕ ਦੂਰੀ,ਮਾਸਕ ਪਹਿਨਣਾ,ਅਤੇ ਸਮੇਂ ਸਮੇਂ ਤੇ ਸਾਬਣ ਨਾਲ ਹੱਥ ਧੋਣਾ ਸ਼ਾਮਿਲ ਹਨ।ਸਿਵਲ ਸਰਜਨ ਨੇ ਸਿਵਲ ਹਸਪਤਾਲ ਵਿਖੇ ਬਲੈਸਿੰਗ ਫਾਊਂਡੇਸ਼ਨ ਫਿਰੋਜ਼ਪੁਰ ਦੇ ਸਹਿਯੋਗ ਨਾਲ ਲਗਾਏ ਗਏ ਇਸ ਮੌਕੇ ਐਸ.ਐਮ.ਓ.ਡਾ:ਸਤੀਸ਼ ਗੋਇਲ, ਵਿਕਾਸ ਕਾਲੜਾ, ਪਰਮਵੀਰ ਮੌਂਗਾ ਅਤੇ ਸੰਸਥਾ ਦਾ ਸਟਾਫ ਹਾਜਿਰ ਸੀ।

Advertisements

LEAVE A REPLY

Please enter your comment!
Please enter your name here