ਦੁਰਗਾ ਮਾਤਾ ਮੰਦਰ ਬਾਜੀਦਪੁਰ ਵਿਖੇ ਜਨਮ ਅਸ਼ਟਮੀ ਮੌਕੇ ਕੱਢੀ ਗਈ ਸ਼ੋਭਾ ਯਾਤਾਰਾ

ਫਿਰੋਜ਼ਪੁਰ, (ਦ ਸਟੈਲਰ ਨਿਊਜ਼)।  ਸ੍ਰੀ ਕ੍ਰਿਸ਼ਨ ਭਗਵਾਨ ਜੀ ਦਾ ਜਨਮ ਅਸ਼ਟਮੀ ਦਾ ਤਿਉਹਾਰ ਜੋ ਕਿ ਹਰ ਸਾਲ ਦੁਰਗਾ ਮਾਤਾ ਮੰਦਰ ਬਾਜੀਦਪੁਰ ਵਿਖੇ ਬੜੀ ਸ਼ਰਦਾ ਤੇ ਧੂਮ ਧਾਮ ਨਾਲ ਮਨਾਇਆ ਜਾਂਦਾ ਹੈ। ਇਸ ਸਾਲ ਵੀ ਇਹ ਤਿਉਹਾਰ ਸ਼੍ਰੀ ਦੁਰਗਾ ਮਾਤਾ ਮੰਦਿਰ ਬਜ਼ੀਦਪੁਰ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਇਸ ਦੌਰਾਨ ਦਿਨ ਵੀਰਵਾਰ ਨੂੰ ਸਾਰੇ ਪਿੰਡ ਵਿੱਚ ਸ਼ੋਭਾ ਯਾਤਰਾ ਕੱਢੀ ਗਈ । ਇਹ ਸ਼ੋਭਾ ਯਾਤਰਾ ਦੁਰਗਾ ਮਾਤਾ ਮੰਦਰ ਤੋਂ ਸ਼ੁਰੂ ਕਰਕੇ ਸਾਰੇ ਪਿੰਡ ਵਿੱਚ ਕੱਢੀ ਗਈ। ਸ਼ੋਭਾ ਯਾਤਰਾ ਦੇ ਵਿੱਚ ਟਰੈਕਟਰ ਟਰਾਲੀਆਂ ‘ਤੇ ਖੂਬਸੂਰਤ ਝਾਕੀਆਂ ਸਜਾਈਆਂ ਗਈਆਂ ਸਨ ਜੋ ਕਿ ਖਿੱਚ ਦਾ ਕੇਂਦਰ ਵੀ ਬਣੀਆਂ ਰਹੀਆਂ । ਇਸ ਮੌਕੇ ਇਲਾਕਾ ਨਿਵਾਸੀਆਂ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਗੁਣਗਾਣ ਕਰਦੇ ਹੋਏ ਸ਼ੋਭਾ ਯਾਤਰਾ ਦਾ ਭਰਵਾਂ ਸੁਆਗਤ ਕੀਤਾ ਗਿਆ ਅਤੇ ਪ੍ਰਸ਼ਾਂਦ ਦੀ ਸੇਵਾ ਵੀ ਕੀਤੀ ਗਈ। ਇਸ ਮੌਕੇ ਸੰਗਤਾਂ ਵੱਲੋਂ ਸ਼੍ਰੀ ਕ੍ਰਿਸ਼ਨ ਭਗਵਾਨ ਦੀ ਉਪਮਾ ਦੇ ਗੁਣ ਗਾਇਨ ਕਰਦੇ ਹੋਏ ਭਜਨ ਕੀਰਤਨ ਵੀ ਕੀਤਾ ਗਿਆ।

Advertisements

ਇਸ ਮੋਕੇ ਮੰਡਲ ਦੇ ਮਹੰਤ ਰਾਮ ਲੁਭਾਇਆ, ਮਨੋਹਰ ਲਾਲ ਸ਼ਰਮਾ  ਤਿਲਕ ਰਾਜ ਸ਼ਰਮਾ, ਰਮੇਸ਼ ਸ਼ਰਮਾ,ਵਿਪਨ ਸ਼ਰਮਾ, ਸੰਦੀਪ ਸ਼ਰਮਾ ਅਤੇ ਨਰਿੰਦਰ ਸ਼ਰਮਾ ਨੇ ਇਸ ਪ੍ਰੋਗਰਾਮ ਨੂੰ ਨੇਪਰੇ ਚਾੜ੍ਹਨ ਲਈ  ਬਹੁਤ ਵਧੀਆ ਝਾਕੀਆਂ ਸਜਾਈਆਂ ਅਤੇ ਜਾਣਕਾਰੀ ਦਿੰਦਿਆ ਦੱਸਿਆ ਕਿ  ਪਿੰਡ ਬਾਜੀਦਪੁਰ ਵਿੱਚ ਹਰ ਸਾਲ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ ਜਾਂਦੀ ਹੈ ਇਸ ਸਾਲ ਵੀ ਮਿਤੀ 18 ਅਗਸਤ 2022 ਨੂੰ ਸ੍ਰੀ ਕ੍ਰਿਸ਼ਨ ਜਨਮ ਅਸ਼ਟਮੀ ਬੜੀ ਧੂਮਧਾਮ ਨਾਲ ਮਨਾਈ  ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਮਿਤੀ 17 ਅਗਸਤ 2022 ਸ਼ਾਮ ਨੂੰ ਸ਼ੋਭਾ ਯਾਤਰਾ ਕੱਢੀ ਗਈ ਅਤੇ ਮਿਤੀ 18 ਅਗਸਤ 2022 ਨੂੰ ਸਾਰੀ ਰਾਤ ਸ੍ਰੀ ਕ੍ਰਿਸ਼ਨ ਮਹਾਰਾਜ ਜੀ ਦਾ ਗੁਣਗਾਣ ਕਰਨ ਵਾਸਤੇ ਮਸ਼ਹੂਰ ਵਿਦਵਾਨ ਪਹੁੰਚ ਰਹੇ ਹਨ ਅਤੇ ਮਿਤੀ 19 ਅਗਸਤ 2022 ਨੂੰ ਲੰਗਰ ਭੰਡਾਰੇ ਦੇ ਨਾਲ-ਨਾਲ 20 ਤਰੀਕ ਨੂੰ ਸੌ ਦੇ ਕਰੀਬ ਸੰਗਤ ਮਹਾਂਮਾਈ ਦਾ ਝੰਡਾ ਲੈ ਕੇ ਮਾਤਾ ਵੈਸ਼ਨੋ ਦੇਵੀ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਪਿੰਡ ਦੇ ਸਰਪੰਚ ਬਲਵਿੰਦਰ ਕੁਮਾਰ ਕੱਕਣ, ਰਵਿੰਦਰ ਕੁਮਾਰ ਭੋਲਾ, ਸੁਭਾਸ਼ ਸ਼ਰਮਾ, ਸੁਖਦੇਵ ਰਾਜ ਮੈਂਬਰ ਪੰਚਾਇਤ, ਪਰਮਿੰਦਰ ਰਿੰਕੀ ਅਤੇ ਬਿੱਲੂ ਸਮੇਤ ਸਮੂਹ ਇਲਾਕਾ ਨਿਵਾਸੀ ਹਾਜ਼ਰ ਸਨ।

LEAVE A REPLY

Please enter your comment!
Please enter your name here