ਜਸਪਾਲ ਮਹੰਤ ਉਰਫ ਰੋਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈਕੇ ਕੀਤੀ ਪ੍ਰੈਸ ਕਾਨਫਰੰਸ

ਕਪੂਰਥਲਾ (ਦ ਸਟੈਲਰ ਨਿਊਜ਼), ਗੌਰਵ ਮੜਿਆ। ਐਤਵਾਰ ਨੂੰ ਕਪੂਰਥਲਾ ਵਿਖੇ ਜਸਪਾਲ ਮਹੰਤ ਉਰਫ ਰੋਕਸੀ ਨੇ ਆਪਣੇ ਮਹੰਤ ਸਾਥੀਆਂ ਨੂੰ ਨਾਲ ਲੈਕੇ ਪ੍ਰੈਸ ਕਾਨਫਰੰਸ ਕੀਤੀ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੋਕਸੀ ਨੇ ਕਿਹਾ ਕਿ ਤਿੱਤਲੀ ਅਤੇ ਰਾਜ ਮਹੰਤ ਓਹਨਾ ਨਾਲ ਧੱਕੇਸ਼ਾਹੀਆਂ ਕਰ ਰਹੇ ਹਨ ਤਿੱਤਲੀ ਅਤੇ ਰਾਜ ਮਹੰਤ ਨੇ ਓਹਨਾ ਦੇ ਸਾਥੀ ਮਹੰਤ ਨਾਲ ਸ਼ਰੀਰਕ ਸ਼ੋਸ਼ਣ ਕੀਤਾ। ਉਸਦੇ ਬਾਲ ਕੱਟੇ ਅਤੇ ਸਮਾਜ ਵਿੱਚ ਓਹਨਾ ਖਿਲਾਫ ਝੂਠੀਆਂ ਅਫਵਾਹਾਂ ਫੈਲਾਕੇ ਓਹਨਾ ਦਾ ਰੁੱਤਬਾ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।

Advertisements

ਤਿੱਤਲੀ ਅਤੇ ਰਾਜ ਮਹੰਤ ਖਿਲਾਫ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਹੈ ਪ੍ਰੰਤੂ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਹੋਈ ਪ੍ਰੈਸ ਕਾਨਫਰੰਸ ਦੌਰਾਨ ਜਸਪਾਲ ਮਹੰਤ ਉਰਫ ਰੋਕਸੀ ਨੇ ਪੁਲਿਸ ਪ੍ਰਸਾਸ਼ਨ ਤੋਂ ਮੰਗ ਕੀਤੀ ਕਿ ਸਾਡੀ ਸ਼ਿਕਾਇਤ ਤੇ ਕਾਰਵਾਈ ਕੀਤੀ ਜਾਵੇ ਤੇ ਦੋਸ਼ੀਆਂ ਤੇ ਬਣਦੀ ਕਾਰਵਾਈ ਕੀਤੀ ਜਾਵੇ ਦੂਜੀ ਧਿਰ ਨਾਲ ਫੋਨ ਤੇ ਸੰਪਰਕ ਕੀਤਾ ਤੇ ਓਹਨਾ ਦਾ ਪੱਖ ਪੁੱਛਿਆ ਗਿਆ ਤੇ ਫੋਨ ਕਿਸੇ ਹੋਰ ਵਿਅਕਤੀ ਨੇ ਚੁਕਿਆ ਤੇ ਕਿਹਾ ਕਿ ਉਹ ਤਿਤਲੀ ਮਿਹਨਤ ਇਸ ਵੇਲੇ ਮਜੂਦ ਨਹੀਂ ਹਨ ਫੋਨ ਮੇਰੇ ਕੋਲ ਹੈ। 

LEAVE A REPLY

Please enter your comment!
Please enter your name here