ਫੂਡ ਸੇਫਟੀ ਦੀ ਟੀਮ ਨੇ ਭਰੇ ਦੁੱਧ ਦੇ ਸੈਂਪਲ  

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਅਭਿਨਵ ਤ੍ਰਿਖਾ ਕਮਿਸ਼ਨਰ ਫੂਡ ਐਂਡ ਡਰੱਗ ਐਡਮਨਿਸਟਰੇਟਰ ਦੇ ਦਿਸ਼ਾ ਨਿਰਦੇਸ਼ਾਂ ਤੇ ਸਹਾਇਕ ਕਮਿਸ਼ਨਰ ਫੂਡ ਡਾ ਹਰਜੋਤਪਾਲ ਸਿੰਘ ਦੀ ਅਗਵਾਈ ਵਿਚ ਫ਼ੂਡ ਸੇਫਟੀ ਅਫਸਰ ਮੁਕਰ ਗਿੱਲ ਵਲੋਂ ਫਗਵਾੜਾ ਅਤੇ ਆਸਪਾਸ ਦੀਆਂ ਡੇਰੀਆ ਅਤੇ ਦੁਕਾਨਾਂ ਤੋ ਦੁੱਧ ਦੇ ਸੈਂਪਲ ਭਰੇ।

Advertisements

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਫੂਡ ਕਮਿਸ਼ਨਰ ਡਾ ਹਰਜੋਤ ਪਾਲ ਸਿੰਘ ਨੇ ਦੱਸਿਆ ਫਗਵਾੜਾ ਤੇ ਇਸੇ ਦੇ ਨਾਲ਼ ਲਗਦੀਆਂ ਡੇਰੀਆਂ ਅਤੇ ਦੁਕਾਨਾਂ ਤੋ ਅੱਜ ਜ਼ਿਲ੍ਹਾ ਕਪੂਰਥਲਾ ਦੀ ਫੂਡ ਸੇਫਟੀ ਵਿੰਗ ਦੀ ਟੀਮ ਦੇ ਫੂਡ ਸੇਫਟੀ ਅਫਸਰ ਮੁਕੱਲ ਗਿੱਲ ਵਲੋਂ ਅੱਜ 5 ਸੈਂਪਲ ਭਰੇ ਗਏ ਹਨ। ਇਸ ਮੌਕੇ ਜਾਣਕਾਰੀ ਦਿੰਦਿਆਂ ਐਫਐਸਓ ਮੁਕਲ ਗਿੱਲ ਨੇ ਦੱਸਿਆ ਕਿ ਭਵਿੱਖ ਵਿਚ ਵੀ ਫ਼ੂਡ ਸੇਫਟੀ ਵਿੰਗ ਵਲੋਂ ਖਾਦ ਪਦਾਰਥਾਂ ਦੀ ਸੈਂਪਲਿੰਗ ਜਾਰੀ ਰਹੇਗੀ।

LEAVE A REPLY

Please enter your comment!
Please enter your name here