ਨੇਤਰਦਾਨ ਸੰਸਥਾ ਦੇ ਅਹੁਦੇਦਾਰਾਂ ਨੇ ਮੇਅਰ ਨਾਲ ਕੀਤੀ ਮੁਲਾਕਾਤ, ਨੇਤਰਦਾਨ ਸੰਬੰਧੀ ਦਿੱਤੀ ਜਾਣਕਾਰੀ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਨੇਤਰਦਾਨ ਸੰਸਥਾ ਹੁਸ਼ਿਆਰਪੁਰ ਦੇ ਮੈਂਬਰਾਂ ਵੱਲੋ ਪਿਛਲੇ ਦਿਨੀ ਹੁਸ਼ਿਆਰਪੁਰ ਦੇ ਮੇਅਰ ਸੁਰਿੰਦਰ ਕੁਮਾਰ ਸ਼ਿੰਦਾ ਨਾਲ ਮੁਲਾਕਾਤ ਕੀਤੀ ਗਈ। ਸੰਸਥਾ ਦੇ ਸਕੱਤਰ ਸ ਬਲਜੀਤ ਸਿੰਘ ਜੀ ਨੇ ਸੰਸਥਾ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਅਤੇ ਰਾਸ਼ਟਰੀ ਨੇਤਰਦਾਨ ਜਾਗਰੁਕਤਾ ਪੰਦਰਵਾੜਾ ਜੋ ਕਿ 25 ਅਗਸਤ 2022 ਤੌਂ 8 ਸਤੰਬਰ 2022 ਤੱਕ ਮਨਾਇਆ ਜਾਣਾ ਹੈ ਬਾਰੇ ਵਿਚਾਰ ਕੀਤੀ ਗਈ।

Advertisements

ਮੇਅਰ ਸ਼੍ਰੀ ਸੁਰਿੰਦਰ ਕੁਮਾਰ ਸ਼ਿੰਦਾ ਜੀ ਨੇ ਸੰਸਥਾ ਦੇ ਮੈਂਬਰਾ ਨੂੰ ਸਹਿਯੋਗ ਦਾ ਭਰੋਸਾ ਦਿੱਤਾ ਅਤੇ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਸ਼ਹਿਰ ਦੇ ਵੱਖ-ਵੱਖ ਵਾਰਡਾਂ ਵਿੱਚ ਸੈਮੀਨਾਰ ਕਰਵਾ ਕੇ ਲੋਕਾ ਨੂੰ ਨੇਤਰਦਾਨ ਕਰਨ ਪ੍ਰਤੀ ਜਾਗਰੁਕ ਕੀਤਾ ਜਾਵੇਗਾ। ਇਸ ਮੋਕੇ ਨੇਤਰਦਾਨ ਸੰਸਥਾ ਪ੍ਰੌ ਬਹਾਦਰ ਸਿੰਘ ਸੁਨੇਤ,ਮੈਡਮ ਸੰਤੋਸ਼ ਸੈਣੀ , ਗੁਰਪ੍ਰੀਤ ਸਿੰਘ,ਅਤੇ ਹੋਰ ਪਤਵੰਤੇ ਸੱਜਣ ਹਾਜ਼ਰ ਸਨ।

LEAVE A REPLY

Please enter your comment!
Please enter your name here