26 ਅਗਸਤ ਤੱਕ ਦੁੱਧ  ਦੀ ਸੈਂਪਲਿੰਗ  ਲਈ ਚਲਾਈ ਜਾਵੇਗੀ ਵਿਸ਼ੇਸ਼ ਮੁਹਿੰਮ: ਜ਼ਿਲ੍ਹਾ ਸਿਹਤ ਅਫਸਰ

ਹੁਸ਼ਿਆਰਪੁਰ (ਦ ਸਟੈਲਰ ਨਿਊਜ਼)। ਕਮਿਸ਼ਨਰ ਫੂਡ ਐਂਡ ਡਰੱਗਜ਼ ਐਡਮਿਨਸਟਰੇਸ਼ਨ ਪੰਜਾਬ ਡਾ.ਅਭਿਨਵ ਤ੍ਰਿਖਾ ਅਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ.ਅਮਰਜੀਤ ਸਿੰਘ ਦੇ  ਦਿਸ਼ਾ ਨਿਰਦੇਸ਼ਾ ਅਨੁਸਾਰ ਖਾਧ ਪਦਾਰਥਾਂ ਦੀ ਗੁਣਵੱਤਾ ਨੂੰ ਯਕੀਨੀ ਕਰਨ ਲਈ ਅੱਜ ਸਿਹਤ ਵਿਭਾਗ ਦੀ ਫੂਡ ਸੇਫਟੀ ਟੀਮ ਹੁਸ਼ਿਆਰਪੁਰ ਵਲੋਂ ਜ਼ਿਲ੍ਹਾ ਸਿਹਤ ਅਫਸਰ ਡਾ.ਸੁਦੇਸ਼ ਰਾਜਨ ਦੀ ਅਗਵਾਈ ਹੇਠ ਹਰਿਆਣਾ ਅਤੇ ਖੁੱਡਾ ਵਿਖੇ ਦੁੱਧ ਦੀ ਸੈਂਪਲਿੰਗ  ਕੀਤੀ ਗਈ। ਇਸ ਮੌਕੇ ਦੁੱਧ ਵਿਕਰੇਤਾਂਵਾਂ ਤੋਂ 05 ਦੁੱਧ ਦੇ ਸੈਂਪਲ ਅਤੇ ਦੋ ਮਠਿਆਈ ਦੇ ਸੈਂਪਲ ਸਮੇਤ ਕੁੱਲ 07 ਸੈਂਪਲ ਲਏ ਗਏ  ਜੋ ਕਿ ਟੈਸਟਿੰਗ ਲਈ ਫੂਡ ਲੈਬ ਖਰੜ ਵਿੱਚ ਭੇਜੇ ਜਾਣਗੇ ਅਤੇ ਰਿਪੋਰਟ ਆਉਣ ਉਪਰੰਤ ਅਗਲੇਰੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

Advertisements

ਜ਼ਿਲ੍ਹਾ ਸਿਹਤ ਅਫਸਰ ਡਾ.ਸੁਦੇਸ਼ ਰਾਜਨ ਨੇ ਦੱਸਿਆ ਕਿ ਦੁੱਧ ਦੀ ਸੈਂਪਲਿੰਗ ਦੀ ਇਹ ਵਿਸ਼ੇਸ਼ ਮੁੰਹਿਮ 26 ਅਗਸਤ 2022 ਤੱਕ ਜਾਰੀ ਰਹੇਗੀ ਅਤੇ ਹਰੇਕ ਦਿਨ 05 ਦੁੱਧ ਦੇ ਸੈਂਪਲ ਲੈ ਕੇ ਟੈਸਟਿੰਗ ਲਈ ਲੈਬ ਵਿੱਚ ਭੇਜੇ ਜਾਣਗੇ। ਇਸ ਮੌਕੇ ਉਨਾਂ ਦੁਕਾਨਦਾਰਾਂ ਨੂੰ ਸਾਫ-ਸੁਥਰੀਆਂ ਅਤੇ ਮਿਆਰੀ ਖਾਧ ਪਦਾਰਥਾਂ ਨੂੰ ਲੋਕਾਂ ਨੂੰ ਵੇਚਣ ਦੀ ਅਪੀਲ ਕੀਤੀ। ਇਸ ਮੌਕੇ ਉਨਾਂ ਨਾਲ ਫੂਡ ਸੇਫਟੀ ਅਫਸਰ ਸ਼੍ਰੀ ਰਮਨ ਵਿਰਦੀ ਹਾਜ਼ਰ ਸਨ।

LEAVE A REPLY

Please enter your comment!
Please enter your name here