ਖੁੱਦ ਇਲਾਜ ਨੂੰ ਮੋਹਤਾਜ ਹੈ ਹੈਰੀਟੇਜ ਸਿਟੀ ਕਪੂਰਥਲਾ ਦਾ ਸਰਕਾਰੀ ਹਸਪਤਾਲ: ਅਵੀ ਰਾਜਪੂਤ

ਕਪੂਰਥਲਾ (ਦ ਸਟੈਲਰ ਨਿਊਜ਼), ਰਿਪੋਰਟ ਗੌਰਵ ਮੜੀਆ। ਵਿਰਾਸਤੀ ਸ਼ਹਿਰ ਕਪੂਰਥਲਾ ਦੇ ਸਰਕਾਰੀ ਹਸਪਤਾਲ ‘ਚ ਸਿਹਤ ਤੇ ਹੋਰ ਬੁਨਿਆਦੀ ਸਹੂਲਤਾਂ ਦੀ ਘਾਟ ਮਰੀਜ਼ਾਂ ਦਾ ਦਰਦ ਵਾਧਾ ਰਹੀ ਹੈ।ਆਮ ਲੋਕਾਂ ਨੂੰ ਸਫ਼ਾਈ ਅਪਣਾਉਣ ਦਾ ਸੰਦੇਸ਼ ਦੇਣ ਵਾਲੇ ਸਿਹਤ ਵਿਭਾਗ ਅਤੇ ਸਰਕਾਰ ਵੱਲੋਂ ਕਰੋੜਾਂ ਰੁਪਏ ਇਸ਼ਤਿਹਾਰਾਂ ਤੇ ਖਰਚ ਕੀਤੇ ਜਾ ਰਹੇ ਹਨ,ਪਰ ਜ਼ਮੀਨੀ ਪੱਧਰ ਤੇ ਸਰਕਾਰੀ ਹਸਪਤਾਲਾਂ ਦੀ ਹਾਲਤ ਕੀ ਹੈ,ਇਸ ਵੱਲ ਕੋਈ ਧਿਆਨ ਨਹੀਂ ਦਿੱਤਾ ਜਾ ਰਿਹਾ ਹੈ। ਸਰਕਾਰੀ ਹਸਪਤਾਲ ‘ਚ ਸਸਤੇ ਰੇਟਾਂ ਤੇ ਇਲਾਜ ਕਰਵਾਉਣ ਦੀ ਆਸ ਨਾਲ ਆਏ ਮਰੀਜ਼ ਬੇਹੱਦ ਪ੍ਰੇਸ਼ਾਨ ਹਨ।ਹਾਲਤ ਅਜਿਹੇ ਹਨ।ਹਸਪਤਾਲ ਚ ਸਟਾਫ ਦੀ ਕਮੀ ਅਤੇ ਫੈਲੀ ਗੰਦਗੀ ਮਰੀਜ਼ਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ। ਹਾਲਤ ਇਹ ਹਨਕਿ ਥੱਕ-ਹਰ ਕੇ ਮਰੀਜ਼ ਪ੍ਰਾਈਵੇਟ ਹਸਪਤਾਲਾਂ ਚ ਮਹਿੰਗੇ ਭਾਅ ਇਲਾਜ ਕਰਵਾਉਣ ਲਈ ਮਜਬੂਰ ਹਨ।ਹਸਪਤਾਲ ਮੈਨੇਜਮੈਂਟ ਵੱਲੋਂ ਹਰ ਵਾਰ ਇਥੇ ਹਰ ਸਹੂਲਤ ਉਪਲੱਬਧ ਹੈ ਦੇ ਪੁੱਖਤਾ ਦਾਅਵੇ ਕੀਤੇ ਜਾਂਦੇ ਹਨ। ਪਰ ਸਥਿਤੀ ਇਸ ਦੇ ਬਿਲਕੁਲ ਉਲਟ ਹੈ। ਸ਼ਹਿਰ ਦਾ ਸਭ ਤੋਂ ਵੱਡਾ ਹਸਪਤਾਲ ਇਨ੍ਹੀਂ ਦਿਨੀਂ ਇਨ੍ਹਾਂ ਹਾਲਾਤਾਂ ਕਾਰਨ ਚਰਚਾ ਵਿੱਚ ਹੈ।

Advertisements

ਮੁਹੱਲਾ ਕਲੀਨਿਕ ਦੇ ਨਾਂ ਤੇ ਬਿਹਤਰ ਸਿਹਤ ਸੇਵਾਵਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਨ ਵਾਲੀ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਅਸਲੀਅਤ ਦਾ ਪਰਦਾਫਾਸ਼ ਉਸ ਸਮੇਂ ਹੋਇਆ ਜਦੋਂ ਕਪੂਰਥਲਾ ਹਲਕੇ ਦੇ ਸੇਵਾਦਾਰ ਅਵੀ ਰਾਜਪੂਤ ਆਪਣੀ ਟੀਮ ਸਮੇਤ ਜ਼ਿਲ੍ਹੇ ਦੇ ਸਿਵਲ ਹਸਪਤਾਲ ਦਾ ਦੌਰਾ ਕਰਨ ਲਈ ਪਹੁੰਚੇ,ਤਾਂ ਦੇਖਿਆ ਕਿ ਹਸਪਤਾਲ ਦੇ ਜੱਚਾ-ਬੱਚਾ ਵਾਰਡ ਦੇ ਨੇੜੇ ਗੰਦਗੀ ਦੇ ਢੇਰ ਲੱਗੇ ਹੋਏ ਹਨ, ਜੱਚਾ-ਬੱਚਾ ਵਾਰਡ ਵਿਚ ਆਉਣ ਵਾਲਿਆਂ ਗਰਵਵਤੀ ਮਹਿਲਾਵਾਂ ਦੇ ਪਰਿਵਾਰਕ ਮੈਂਬਰਾਂ ਲਈ ਨਾ ਤਾਂ ਇੰਨੀ ਗਰਮੀ ਚ ਪੱਖੇ ਦੀ ਕੋਈ ਸਹੂਲਤ ਹੈ ਅਤੇ ਨਾ ਹੀ ਬੈਠਣ ਦਾ ਪ੍ਰਬੰਧ ਹੈ। ਇਹ ਸਿਸਟਮ ਆਮ ਆਦਮੀ ਪਾਰਟੀ ਦੇ ਸਿਹਤ ਮੰਤਰੀ ਵੱਲੋਂ ਬਿਹਤਰ ਸਿਹਤ ਸੇਵਾਵਾਂ ਪ੍ਰਦਾਨ ਕਰਨ ਦੇ ਕੀਤੇ ਜਾਂਦੇ ਵੱਡੇ-ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਰਿਹਾ ਹੈ ਅਤੇ ਇਹ ਸਾਬਤ ਕਰਦਾ ਹੈ ਕਿ ਆਮ ਆਦਮੀ ਪਾਰਟੀ ਦੇ ਆਗੂ ਲੋਕਾਂ ਨਾਲ ਝੂਠ ਬੋਲ ਰਹੇ ਹਨ ਅਤੇ ਅਖਬਾਰਾਂ ਵਿੱਚ ਝੂਠੀ ਵਾਹਵਾਈ ਖ਼ਤਾਂ ਲਈ ਸਿਰਫ ਫੋਕੀ ਬਿਆਨਬਾਜ਼ੀ ਕਰ ਰਹੇ ਹਨ।

ਇਸ ਮੌਕੇ ਹਸਪਤਾਲ ‘ਚ ਮੌਜੂਦ ਮਰੀਜ਼ਾਂ ਦੀਆਂ ਮੁਸ਼ਕਿਲਾਂ ਸੁਣਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਅਵੀ ਰਾਜਪੂਤ ਨੇ ਕਿਹਾ ਕਿ ਹਸਪਤਾਲ ਅਜਿਹੀ ਸੰਵੇਦਨਸ਼ੀਲ ਜਗ੍ਹਾ ਹੈ,ਜਿੱਥੇ ਸਾਫ਼-ਸਫ਼ਾਈ ਸਭ ਤੋਂ ਪਹਿਲਾਂ ਮਿਆਰੀ ਹੈ,ਵੈਸੇ ਤਾਂ  ਪੂਰੇ ਦੇਸ਼ ਚ ਸਵੱਛਤਾ ਨੂੰ ਲੈ ਕੇ ਕਈ ਵਾਰ ਮੁਹਿੰਮ ਚਲਾਈ ਜਾ ਚੁੱਕੀ ਹੈ। ਲੱਗਦਾ ਨਹੀਂ ਹੈ ਕਿ ਹਸਪਤਾਲ ਦੇ ਅਧਿਕਾਰੀਆਂ ਤੇ ਇਸ ਮੁਹਿੰਮ ਵਿੱਚ ਆਪਣਾ ਯੋਗਦਾਨ ਪਾ ਰਹੇ ਹਨ। ਹਸਪਤਾਲ ਦੇ ਆਸ-ਪਾਸ ਫੈਲੀ ਗੰਦਗੀ ਦਾ ਢੇਰ ਇੰਨਾ ਕਿ ਉੱਥੋਂ ਲੰਘਣਾ ਵੀ ਔਖਾ ਲੱਗਦਾ ਹੈ,ਲੰਘਣ ਦੀ ਗੱਲ ਤਾਂ ਛੱਡੋ,ਇਨਫੈਕਸ਼ਨ ਹੋਣ ਦਾ ਖਦਸ਼ਾ ਵੀ ਮਜ਼ਬੂਤ ​​ਹੋ ਰਿਹਾ ਜਾਪਦਾ ਹੈ। ਅਵੀ ਰਾਜਪੂਤ ਨੇ ਕਿਹਾ ਕਿ ਆਮ ਲੋਕਾਂ ਨੂੰ ਆਪਣੇ ਘਰ ਦੇ ਆਲੇ-ਦੁਆਲੇ ਸਫ਼ਾਈ ਰੱਖਣ ਦਾ ਸਬਕ ਸਿਖਾਉਣ ਵਾਲਾ ਸਿਹਤ ਵਿਭਾਗ ਇੱਥੇ ਖੁੱਦ ਇਸ ਸਬਕ ਨੂੰ ਭੁੱਲ ਗਿਆ ਜਾਪਦਾ ਹੈ।ਕਿਹਾ ਜਾਂਦਾ ਹੈ ਕਿ ਘਰਾਂ ਦੇ ਆਲੇ-ਦੁਆਲੇ ਗੰਦਗੀ ਨਾਲ ਬਿਮਾਰੀਆਂ ਫੈਲਦੀਆਂ ਹਨ।ਕਿ ਇਹ ਗੱਲ ਹਸਪਤਾਲਾਂ ਤੇ ਲਾਗੂ ਨਹੀਂ ਹੁੰਦੀ। ਊਨਾ ਕਿਹਾ ਕਿ ਮੁਹੱਲਾ ਕਲੀਨਿਕਾਂ ਦੇ ਨਾਮ ਤੇ ਖਾਨਾਪੂਰਤੀ ਕਰਕੇ  ਆਮ ਆਦਮੀ ਪਾਰਟੀ ਦੀ ਸਰਕਾਰ ਵਾਹਵਾਈ ਬਟੋਰ ਰਹੀ ਹੈ। ਇਸ ਦੇ ਉਲਟ ਸੂਬੇ ਦੇ ਹਸਪਤਾਲਾਂ ਵਿੱਚ ਸਟਾਫ਼ ਅਤੇ ਉਪਕਰਨਾਂ ਦੀ ਘਾਟ ਹੈ। ਇਸ ਮੌਕੇ ਤੇ ਮਨਜੀਤ ਸਿੰਘ,ਅਸ਼ੋਕ ਸ਼ਰਮਾ,ਲਾਡੀ,ਧੀਰਜ ਨੱਯਰ,ਤਜਿੰਦਰ ਲਵਲੀ,ਕੁਲਦੀਪਕ ਧਿਰ,ਰਾਕੇਸ਼ ਕੁਮਾਰ,ਸੁਮੀਤ ਕਪੂਰ,ਰਾਜਾ,ਲਵੀ,ਅਮਿਤ ਅਰੋੜਾ,ਬਲਰਾਜ,ਰੂਬਲ ਧਿਰ,ਅਭੀ ਭੱਲਾ ਆਦਿ ਹਾਜ਼ਰ ਸਨ।

LEAVE A REPLY

Please enter your comment!
Please enter your name here