ਪਾਬੰਦੀ ਸ਼ੁਦਾ ਪਲਾਸਟਿਕ/ਪੋਲੀਥੀਨ ਦੀ ਵਰਤੋਂ ਰੋਕਣ ਲਈ ਕੀਤੀ ਗਈ ਚੈਕਿੰਗ

ਫਿਰੋਜ਼ਪੁਰ ( ਦ ਸਟੈਲਰ ਨਿਊਜ਼)। ਸਰਕਾਰ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਫਿਰੋਜ਼ਪੁਰ ਅੰਮ੍ਰਿਤ ਸਿੰਘ ਦੇ ਦਿਸ਼ਾ- ਨਿਰਦੇਸ਼ਾ ਅਨੁਸਾਰ ਨਗਰ ਕੌਂਸਲ ਫਿਰੋਜ਼ਪੁਰ ਦੇ ਕਾਰਜ ਸਾਧਕ ਅਫਸਰ ਸੰਜੇ ਬਾਂਸਲ ਦੀ ਅਗਵਾਈ ਹੇਠ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਅਤੇ ਸੈਨਟਰੀ ਇੰਸਪੈਕਟਰ ਸੁਖਪਾਲ ਸਿੰਘ ਵੱਲੋਂ ਆਪਣੀ ਟੀਮ ਨਾਲ ਅਚਨਚੇਤ ਸਬਜ਼ੀ ਮੰਡੀ ਫਿਰੋਜ਼ਪੁਰ ਵਿਖੇ ਪਾਬੰਦੀ ਸ਼ੁਦਾ ਪਲਾਸਟਿਕ/ ਪੋਲੀਥੀਨ ਲਈ ਛਾਪੇਮਾਰੀ ਕੀਤੀ ਗਈ। ਇਸ ਚੈਕਿੰਗ ਦੌਰਾਨ ਟੀਮ ਵੱਲੋਂ ਦੁਕਾਨਾਂ, ਰੇਹੜੀ, ਫੜੀਆ ਤੇ ਵਿਕ ਰਹੇ ਪਾਬੰਦੀ ਸ਼ੁਦਾ ਪੋਲੀਥੀਨ ਕੈਰੀਬੈਗ ਨੂੰ ਜ਼ਬਤ ਵੀ ਕੀਤਾ ਗਿਆ ਅਤੇ 2 ਦੁਕਾਨਦਾਰਾ ਦੇ ਚਲਾਨ ਵੀ ਕੀਤੇ ਗਏ। ਇਸ ਤੋ ਇਲਾਵਾ ਕਈ ਦੁਕਾਨਦਾਰ ਅਤੇ ਰੇਹੜੀ ਚਾਲਕਾ ਨੂੰ ਹਦਾਇਤ ਵੀ ਦਿੱਤੀ ਗਈ ਕਿ ਉਹ ਭਵਿੱਖ ਵਿੱਚ ਪਾਬੰਦੀ ਸ਼ੁਦਾ ਮਟੀਰੀਅਲ ਦੀ ਵਰਤੋਂ ਨਾਂ ਕਰਨ ।

Advertisements

ਇਸ ਛਾਪੇਮਾਰੀ ਦੌਰਾਨ ਇਹ ਵੀ ਦੇਖਣ ਵਿੱਚ ਆਇਆ ਕਿ ਬਹੁਤ ਸਾਰੇ ਦੁਕਾਨਦਾਰਾਂ ਅਤੇ ਰੇਹੜੀ / ਫੜੀ ਵਾਲਿਆ ਨੇ ਜੂਟ ਦੇ ਲਿਫਾਫਿਆ ਦੀ ਵਿਕਰੀ ਅਤੇ ਵਰਤੋਂ ਕਰਨੀ ਸ਼ੁਰੂ ਕਰ ਦਿੱਤੀ ਹੈ, ਪ੍ਰੰਤੂ ਜਿਹਨਾਂ ਸਥਾਨਾਂ ਤੋਂ ਪਾੰਬਦੀ ਸ਼ੁਦਾ ਮਟੀਰੀਅਲ ਮਿਲਿਆ ਉਹ ਸਾਰਾ ਲਗਭਗ 1 ਕੁਆਇੰਟਲ  ਮਟੀਰੀਅਲ ਆਪਣੇ ਕਬਜੇ ਵਿੱਚ ਲੈ ਲਿਆ ਗਿਆ ਹੈ। ਇਸ ਸਬੰਧੀ ਚੀਫ ਸੈਨਟਰੀ ਇੰਸਪੈਕਟਰ ਗੁਰਿੰਦਰ ਸਿੰਘ ਵੱਲੋਂ ਦੱਸਿਆ ਗਿਆ ਕਿ 1 ਜੁਲਾਈ 2022 ਤੋਂ ਸਰਕਾਰ ਵੱਲੋਂ ਸਿੰਗਲ ਯੂਜ਼ ਪਲਾਸਟਿਕ ਅਤੇ 75 ਮਾਈਕਰੋਨ ਤੋਂ ਘੱਟ ਵਾਲੇ ਘੱਟ ਮੋਟਾਈ ਵਾਲੇ ਪੋਲੀਥੀਨ ਤੇ ਪੂਰਨ ਪਾਬੰਦੀ ਲਗਾਈ ਗਈ ਸੀ ਜਿਸ ਦੇ ਸਬੰਧ ਵਿੱਚ ਅੱਜ ਸਬਜ਼ੀ ਮੰਡੀ ਫਿਰੋਜ਼ਪੁਰ ਸ਼ਹਿਰ ਵਿਖੇ ਅਚਨਚੇਤ ਚੈਕਿੰਗ ਕੀਤੀ ਗਈ। ਜਿਸ ਦੌਰਾਨ ਲਗਭਗ 1 ਕੁਆਇੰਟਲ ਪਾਬੰਦੀ ਸ਼ੁਦਾ ਲਿਫਾਫਾ ਜਬਤ ਕੀਤਾ ਗਿਆ। ਅੰਤ ਵਿੱਚ ਉਹਨਾਂ ਦੱਸਿਆ ਕਿ ਫਿਰੋਜ਼ਪੁਰ ਸ਼ਹਿਰ ਦੇ ਸਮੂਹ ਪੋਲੀਥੀਨ ਵਿਕਰੇਤਾ, ਦੁਕਾਨਦਾਰਾ ਅਤੇ ਰੇਹੜੀ ਆਦਿ ਵਾਲਿਆ ਨੂੰ ਸਖਤ ਚੇਤਾਵਨੀ ਦਿੱਤੀ ਜਾਦੀ ਹੈ ਕਿ ਉਹ ਤਰੁੰਤ ਪਾਬੰਦੀ ਸ਼ੁਦਾ ਮਟੀਰੀਅਲ ਦੀ ਵਰਤੋ ਅਤੇ ਵਿਕਰੀ ਨੂੰ ਬੰਦ ਕਰਨ ਤਾਂ ਜੋ ਚਲਾਨ ਅਤੇ ਜੁਰਮਾਨੇ ਤੋਂ ਬਚਿਆ ਜਾ ਸਕੇ।     

LEAVE A REPLY

Please enter your comment!
Please enter your name here